ਜ਼ਿਲ੍ਹਾ ਪ੍ਰੈੱਸ ਕਲੱਬ ਐਸ.ਏ.ਐਸ. ਨਗਰ ਦੀ ਚੋਣ
ਦਰਸ਼ਨ ਸਿੰਘ ਸੋਢੀ ਨੂੰ ਪ੍ਰਧਾਨ, ਨਿਆਮੀਆਂ ਨੂੰ ਸਰਪ੍ਰਸਤ ਤੇ ਕ੍ਰਿਸ਼ਨਪਾਲ ਸ਼ਰਮਾ ਨੂੰ ਚੇਅਰਮੈਨ ਚੁਣਿਆ
5 Dariya News
ਐਸ.ਏ.ਐਸ. ਨਗਰ (ਮੁਹਾਲੀ) 25-Apr-2015
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ (ਮੁਹਾਲੀ) ਦੇ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆਂ ਦੇ ਵਰਕਿੰਗ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਜ਼ਿਲ੍ਹਾ ਪ੍ਰੈੱਸ ਕਲੱਬ ਐਸ.ਏ.ਐਸ. ਨਗਰ ਦੀ ਜਨਰਲ ਬਾਡੀ ਦੀ ਇਕ ਮੀਟਿੰਗ ਇੱਥੋਂ ਦੇ ਫੇਜ਼-2 ਸਥਿਤ ਗਿਆਨ ਜਯੋਤੀ ਗਰੁੱਪ ਆਫ਼ ਇੰਸਟੀਚਿਊਟ ਦੇ ਕਾਨਫਰੰਸ ਹਾਲ ਵਿੱਚ ਹੋਈ। ਜਿਸ ਪ੍ਰਧਾਨਗੀ ਕ੍ਰਿਸ਼ਨਪਾਲ ਸ਼ਰਮਾ ਨੇ ਕੀਤੀ। ਇਸ ਮੌਕੇ ਫੀਲਡ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਪ੍ਰੈੱਸ ਕਲੱਬ ਦੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ ਗਈਆ।ਇਸ ਮੌਕੇ ਸਰਬਸੰਮਤੀ ਨਾਲ ਦਰਸ਼ਨ ਸਿੰਘ ਸੋਢੀ (ਪੰਜਾਬੀ ਟ੍ਰਿਬਿਊਨ) ਨੂੰ ਜ਼ਿਲ੍ਹਾ ਪ੍ਰਧਾਨ, ਗੁਰਪ੍ਰੀਤ ਸਿੰਘ ਨਿਆਮੀਆਂ (ਜੱਗਬਾਣੀ/ਪੰਜਾਬ ਕੇਸਰੀ) ਨੂੰ ਸਰਪ੍ਰਸਤ, ਕ੍ਰਿਸ਼ਨਪਾਲ ਸ਼ਰਮਾ (ਰੋਜ਼ਾਨਾ ਸਪੋਕਸਮੈਨ) ਨੂੰ ਚੇਅਰਮੈਨ, ਬਲਜੀਤ ਮਰਵਾਹਾ (ਜ਼ਿਲ੍ਹਾ ਇੰਚਾਰਜ ਆਜ ਸਮਾਜ) ਨੂੰ ਵਾਈਸ ਚੇਅਰਮੈਨ, ਸਤਵਿੰਦਰ ਸਿੰਘ ਧੜਾਕ (ਰੋਜ਼ਾਨਾ ਸਪੋਕਸਮੈਨ) ਨੂੰ ਜਨਰਲ ਸਕੱਤਰ ਚੁÎਦਆ ਗਿਆ।
ਜਦੋਂ ਕਿ ਬਾਕੀ ਅਹੁਦੇਦਾਰਾਂ ਵਿੱਚ ਜਗਦੀਪ ਸਿੰਘ (ਡੇਲੀ ਪੋਸਟ) ਨੂੰ ਸੀਨੀਅਰ ਮੀਤ ਪ੍ਰਧਾਨ, ਮਨਮੋਹਨ ਸਿੰਘ (ਇੰਡੀਆ ਟੀਵੀ) ਤੇ ਭੁਪਿੰਦਰ ਸਿੰਘ ਭਿੰਦਾ (ਰੋਜ਼ਾਨਾ ਅਜੀਤ) ਦੋਵਾਂ ਨੂੰ ਮੀਤ ਪ੍ਰਧਾਨ, ਹਰਜਿੰਦਰ ਚੌਹਾਨ (121 ਆਨਲਾਈਨ) ਨੂੰ ਸਕੱਤਰ, ਹਰੀਸ ਬਠਲਾ (ਜੱਗਬਾਣੀ/ਪੰਜਾਬ ਕੇਸਰੀ) ਨੂੰ ਸੰਗਠਨ ਸਕੱਤਰ, ਗੁਰਮੁੱਖ ਸਿੰਘ ਮਾਨ (ਰੋਜ਼ਾਨਾ ਅਜੀਤ) ਤੇ ਹਰਪ੍ਰੀਤ ਸਿੰਘ ਜੱਸੋਵਾਲ (ਸੱਤਿਅਮ ਸਵਦੇਸ) ਨੂੰ ਸੰਯੁਕਤ ਸਕੱਤਰ, ਪੰਕਜ ਚੱਢਾ (ਦੈਨਿਕ ਟ੍ਰਿਬਿਊਨ) ਨੂੰ ਖ਼ਜ਼ਾਨਚੀ, ਭੂਪਿੰਦਰ ਬੱਬਰ (ਦੈਨਿਕ ਸਵੇਰਾ/ਸਪੋਕਸਮੈਨ) ਨੂੰ ਦਫ਼ਤਰ ਸਕੱਤਰ ਅਤੇ ਕੇ.ਐਲ. ਗਾਂਧੀ (ਦੇਸ ਸੇਵਕ) ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਸਟੇਸ਼ਨ ਪੱਧਰ 'ਤੇ ਕਨਵੀਨਰ ਨਿਯੁਕਤ ਕੀਤੇ ਗਏ। ਜਿਨ੍ਹਾਂ ਵਿੱਚ ਕਰਮਜੀਤ ਸਿੰਘ ਚਿੱਲਾ (ਪੰਜਾਬੀ ਟ੍ਰਿਬਿਊਨ) ਨੂੰ ਬਨੂੜ ਦਾ ਕਨਵੀਨਰ, ਅਵਤਾਰ ਸਿੰਘ ਮਹਿਰਾ (ਪੰਜਾਬੀ ਜਾਗਰਣ) ਨੂੰ ਖਰੜ ਦਾ ਕਨਵੀਨਰ, ਰਵਿੰਦਰ ਸਿੰਘ ਵਜੀਦਪੁਰ (ਰੋਜ਼ਾਨਾ ਅਜੀਤ) ਨੂੰ ਮਾਜਰੀ ਬਲਾਕ ਦਾ ਕਨਵੀਨਰ, ਮਨੋਜ ਰਾਜਪੂਤ ਨੂੰ ਡੇਰਾਬੱਸੀ, ਰਾਜਬੀਰ ਸਿੰਘ ਨੂੰ ਲਾਲੜੂ ਦਾ ਕਨਵੀਨਰ ਥਾਪਿਆ ਗਿਆ। ਅਖੀਰ ਵਿੱਚ ਨਵ-ਨਿਯੁਕਤ ਪ੍ਰਧਾਨ ਦਰਸ਼ਨ ਸਿੰਘ ਸੋਢੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਨਿਭਾਉਣਗੇ ਅਤੇ ਪ੍ਰੈੱਸ ਕਲੱਬ ਤੇ ਪੱਤਰਕਾਰਾਂ ਦੀ ਭਲਾਈ ਲਈ ਹਮੇਸ਼ਾਂ ਤਤਪਰ ਰਹਿਣਗੇ।