ਖੂਨਦਾਨ ਨੂੰ ਲੋਕ ਲਹਿਰ ਬਣਾਉਣ ਦੀ ਲੋੜ : ਪ੍ਰੋ: ਕਪਤਾਨ ਸਿੰਘ ਸੋਲੰਕੀ
ਰਾਜਪਾਲ ਪੰਜਾਬ ਅਤੇ ਹਰਿਆਣਾ ਪ੍ਰੋ: ਕਪਤਾਨ ਸਿੰਘ ਸੋਲੰਕੀ ਨੇ ਐਸ.ਏ.ਐਸ ਨਗਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਕੀਤਾ ਉਦਘਾਟਨ
5 Dariya News
ਐਸ.ਏ.ਐਸ ਨਗਰ 22-Apr-2015
ਖੂਨਦਾਨ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਕਿਉਂਕਿ ਅਜੌਕੇ ਯੁਗ ਵਿਚ ਖੂਨ ਦੀ ਬੇਹੱਦ ਜਰੂਰਤ ਪੈਂਦੀ ਹੈ ਅਤੇ ਖੂਨਦਾਨ ਸਮਾਜ ਦੀ ਸਭ ਤੋਂ ਵੱਡੀ ਸੇਵਾ ਹੈ। ਮਨੁੱਖਤਾ ਦੀ ਸੇਵਾ ਲਈ ਰਿਸ਼ਟਪੁਸਟ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਇਨਾਂਹ ਵਿਚਾਰਾਂ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਅਤੇ ਹਰਿਆਣਾ ਪ੍ਰੋ: ਕਪਤਾਨ ਸਿੰਘ ਸੋਲੰਕੀ ਨੇ ਐਸ.ਏ.ਐਸ ਨਗਰ ਦੇ ਉਦਯੋਗਿਕ ਖੇਤਰ ਕੰਪੀਟੈਂਟ ਫਾਊਡੇਸਨ ਵੱਲੋਂ ਲਗਾਏ ਗਏ 13ਵੇਂ ਵਿਸ਼ਾਲ ਖੂਨਦਾਨ ਕੈਂਪ ਦਾ ਉਦਘਾਟਨ ਉਪਰੰਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਵਿਸਾਲ ਖੂਨਦਾਨ ਕੈਂਪ ਦੌਰਾਨ 154 ਖੂਨਦਾਨੀਆਂ ਨੇ ਬਲੱਡ ਬੈਂਕ ਪੀ.ਜੀ.ਆਈ ਚੰਡੀਗੜ੍ਹ ਲਈ ਆਪਣਾ ਖੂਨਦਾਨ ਕੀਤਾ। ਪ੍ਰੋ: ਸੋਲੰਕੀ ਨੇ ਇਸ ਮੌਕੇ ਖੂਨਦਾਨ ਦੀ ਮਹੱਤਤਾ ਦਾ ਜ਼ੀਕਰ ਕਰਦਿਆਂ ਆਖਿਆ ਕਿ ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਇਆ ਨਹੀ ਜਾ ਸਕਦਾ ਕੇਵਲ ਇਨਸਾਨ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਸਾਡੇ ਦੇਸ਼ ਵਿਚ ਇਸ ਦੀ ਵੱਡੀ ਜਰੂਰਤ ਪੈਂਦੀ ਹੈ । ਉਨਾਂ੍ਹ ਕਿਹਾ ਕਿ ਦੇਸ਼ ਵਿਚ ਹਰ ਦੋ ਸੈਕਿੰਡ ਬਾਅਦ ਕਿਸੇ ਨਾ ਕਿਸੇ ਇਨਸਾਨ ਨੂੰ ਖੂਨ ਦੀ ਲੋੜ ਪੈਂਦੀ ਹੈ ਅਤੇ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ 10 ਵਿਆਕਤੀਆਂ ਵਿਚੋਂ ਇਕ ਵਿਆਕਤੀ ਨੂੰ ਖੂਨ ਦੀ ਲੋੜ ਪੈਂਦੀ ਹੈ। ਉਨਾਂ੍ਹ ਕਿਹਾ ਕਿ ਸਾਡੇ ਮੁਲਕ ਵਿਚ ਜਿਨੀ੍ਹ ਖੂਨ ਦੀ ਵਲੰਟਰੀਅਰ ਤੌਰ ਤੇ ਲੋੜ ਹੈ ਉਹ ਪੂਰੀ ਨਹੀਂ ਹੋ ਰਹੀ। ਉਨਾਂਹ ਕਿਹਾ ਕਿ ਇਸ ਘਾਟ ਨੂੰ ਪੂਰਾ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ ਹਨ ।
ਉਨਾਂਹ ਇਸ ਮੌਕੇ ਨਰੋਏ ਸਮਾਜ ਦੀ ਸਿਰਜਣਾ ਲਈ ਲੋੜਬੰਦ ਲੋਕਾਂ ਦੀ ਮਦੱਦਤ ਕਰਨ ਲਈ ਵੀ ਪ੍ਰਰਿਤ ਕੀਤਾ। ਪ੍ਰੋ: ਸੋਲੰਕੀ ਨੇ ਇਸ ਮੌਕੇ ਕੰਪੀਟੈਂਟ ਗਰੁੱਪ ਵੱਲੋਂ ਹਰ ਸਾਲ ਵਿਸ਼ਾਲ ਖੂਨਦਾਨ ਕੈਂਪ ਲਗਾਉਣ ਅਤੇ ਲੋੜਬੰਦ ਸਕੂਲੀ ਬੱਚਿਆਂ ਅਤੇ ਘਾਤਕ ਬਿਮਾਰੀਆਂ ਦੇ ਸ਼ਿਕਾਰ ਵਿਆਕਤੀਆਂ ਨੂੰ ਦਿੱਤੀ ਜਾਣਵਾਲੀ ਵਿੱਤੀ ਸਹਾਇਤਾ ਲਈ ਪ੍ਰਸੰਸਾ ਕਰਦਿਆਂ ਕਿਹਾ ਕਿ ਅਸਲੀ ਮੁਆਇਨਿਆਂ ਵਿਚ ਕੰਪੀਟੈਂਟ ਗਰੁੱਪ ਮਾਨਵਤਾ ਦੀ ਭਲਾਈ ਵਿੱਚ ਆਪਣਾ ਵਡਮੁੱਲਾ ਯੋਗਦਾਲ ਪਾ ਰਿਹਾ ਹੈ। ਉਨਾਂ੍ਹ ਹੋਰ ਕਿਹਾ ਕਿ ਸਾਡੇ ਮਹਾਨ ਗਰੂਆਂ ਨੇ ਵੀ ਸਾਨੂੰ ਸਮਾਜ ਸੇਵਾ ਕਰਨ ਲਈ ਸੇਧ ਦਿੱਤੀ ਹੈ ਅਤੇ ਭਾਰਤ ਦੀ ਸੰਸਕ੍ਰਿਤੀ ਜਿਓ ਤੇ ਜੀਊਣ ਦਿਓ ਦਾ ਮਾਰਗ ਦਰਸ਼ਕ ਕਰਦੀ ਹੈ। ਉਨਾਂ੍ਹ ਕਿਹਾ ਕਿ ਹਰੇਕ ਇਨਸਾਨ ਨੂੰ ਕਰਮ ਗਿਆਨ ਅਤੇ ਮਾਨਵਤਾ ਦੀ ਸੇਵਾ ਦੇ ਧਾਰਨੀ ਬਣਨਾ ਚਾਹੀਦਾ ਹੈ ਉਨਾਂ੍ਹ ਕਿਹਾ ਕਿ ਰਾਜਨੀਤਿਕ ਖੇਤਰ ਵੀ ਸਮਾਜ ਦਾ ਇਕ ਹਿੱਸਾ ਹੈ ਇਸ ਲਈ ਰਾਜਨੀਤੀ ਦੇ ਨਾਲ ਨਾਲ ਸਮਾਜ ਦੀ ਸੇਵਾ ਕਰਨ ਦਾ ਸੰਕਲਪ ਵੀ ਲੈਣਾ ਜਰੂਰੀ ਹੈ ਅਤੇ ਉਸ ਨੂੰ ਸੰਪੂਰਣ ਮਾਨਵ ਕਿਹਾ ਜਾ ਸਕਦਾ ਹੈ। ਪ੍ਰੋ: ਸੋਲੰਕੀ ਨੇ ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਤ ਵੀ ਕੀਤਾ ।
ਇਸ ਤੋਂ ਪਹਿਲਾਂ ਕੰਪੀਟੈਂਟ ਦੇ ਚੇਅਰਮੈਨ ਸ੍ਰੀ ਸੰਜੇ ਟੰਡਨ ਨੇ ਦੱਸਿਆ ਕਿ ਕੰਪੀਟੈਂਟ ਫਾਊਡੇਸਨ ਵੱਲੋਂ ਇਕ ਸਾਲ ਵਿਚ ਦੋ ਵਾਰ ਖੂਨ ਦਾਨ ਕੈਂਪ ਦਾ ਆਯੌਜਨ ਕੀਤਾ ਜਾਂਦਾ ਹੈ ਅਤੇ ਗਰੁੱਪ ਵੱਲੋਂ ਇਹ 13ਵਾਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ।
ਉਨਾਂਹ ਦੱਸਿਆ ਕਿ ਕੰਪੀਟੈਂਟ ਗਰੁੱਪ ਵੱਲੋਂ ਕੰਪੀਟੈਂਟ ਫੈਡਰੇਸ਼ਨ ਦੀ ਸਥਾਪਨਾ ਕੀਤੀ ਗਈ ਹੈ ਜਿਸ ਵੱਲੋਂ ਲੋੜਬੰਦ ਬੱਚਿਆਂ ਪ੍ਰੀ ਸਕੂਲ ਚਲਾਇਆ ਜਾ ਰਿਹਾ ਹੈ ਜਿਥੇ ਕੇ ਬੱਚਿਆਂ ਨੂੰ ਕਿਤਾਬਾਂ ਆਦਿ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ ਅਤੇ ਹੁਣ ਤੱਕ ਕਰੀਬ 500 ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨਾਂਹ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਕੰਪੀਟੈਂਟ ਗਰੁੱਪ ਵੱਲੋਂ ਸਮਾਜ ਸੇਵੀ ਕੰਮ ਨਿਰਯੰਤਰ ਜਾਰੀ ਰੱਖੇ ਜਾਣਗੇ। ਸਮਾਗਮ ਨੂੰ ਮੈਡੀਕਲ ਸੁਪਰਡੈਂਟ ਪੀ.ਜੀ. ਆਈ ਡਾ. ਏ.ਕੇ ਗੁਪਤਾ, ਸਮੇਤ ਹੋਰਨਾ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਜਿਲਾ੍ਹ ਪੁਲਿਸ ਮੁੱਖ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਸਮੇਤ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।