ਕਾਲੋਨੀ ਨੰਬਰ 4 ਦੇ ਪੀੜੀਤ ਪਰਿਵਾਰ ਨਾਲ ਮਿਲੀ ਸਾਂਸਦ ਕਿਰਣ ਖੈਰ
ਸਾਂਸਦ ਨੇ ਇਸ ਮਾਮਲੇ ਵਿਚ ਪ੍ਰਸ਼ਾਸਕ ਦੇ ਸਲਾਹਕਾਰ ਅਤੇ ਐਸ.ਐਸ.ਪੀ. ਨਾਲ ਵੀ ਫੋਨ 'ਤੇ ਸੰਪਰਕ ਕੀਤਾ
5 Dariya News
ਚੰਡੀਗੜ੍ਹ 13-Apr-2015
ਸ਼ਹਿਰ ਤੋਂ ਲੋਕਸਭਾ ਮੈਂਬਰ ਕਿਰਣ ਖੈਰ ਨੇ ਅੱਜ ਉਸ 4 ਸਾਲਾਂ ਕੁੜੀ ਦੇ ਮਾਤਾ ਪਿਤਾ ਨਾਲ ਮੁਲਾਕਾਤ ਕੀਤੀ, ਜਿਸਨੂੰ ਕਾਲੋਨੀ ਨੰਬਰ 4 ਵਿਚ ਬਲਾਤਕਾਰ ਕਰਨ ਤੋਂ ਬਾਅਦ ਮਾਰ ਦਿੱਤਾ ਗਿਆ ਸੀ। ਕਿਰਨ ਨੇ ਇਹ ਮੁਲਾਕਾਤ ਆਪਣੇ ਦਫਤਰ (ਮਕਾਨ ਨੰਬਰ 65, ਸੈਕਟਰ-8, ਚੰਡੀਗੜ੍ਹ) ਵਿਚ ਹੀ ਦੁਪਹਿਰ 2.30 ਵਜੇ ਕੀਤੀ, ਤਾਂ ਜੋ ਪੀੜੀਤ ਪਰਿਵਾਰ ਦੇ ਘਰ ਜਾਣ ਤੋਂ ਉਨ੍ਹਾਂ ਦੀ ਪਹਿਚਾਣ ਨਾ ਹੋ ਜਾਵੇ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਿਰਣ ਨੇ ਇਸ ਦਰਦਨਾਕ ਹਾਦਸੇ 'ਤੇ ਪੀੜੀਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਚਰਚਾ ਦੇ ਦੌਰਾਨ ਉਨ੍ਹਾਂ ਸ਼ਹਿਰ ਦੇ ਸਲਾਹਕਾਰ ਅਤੇ ਐਸ.ਐਸ.ਪੀ. ਨਾਲ ਫੋਨ 'ਤੇ ਸੰਪਰਕ ਵੀ ਕੀਤਾ ਅਤੇ ਇਸ ਕੇਸ ਦੇ ਬਾਰੇ ਗੱਲਬਾਤ ਕੀਤੀ। ਉਨ੍ਹਾਂ ਵਿਸ਼ਵਾਸ ਦਿੱਤਾ ਕਿ ਪੁਲੀਸ ਹਰ ਮੁਮਕਿਨ ਕਦਮ ਚੁੱਕ ਰਹੀ ਹੈ ਅਤੇ ਦੋਸ਼ੀ ਨੂੰ ਜਲਦ ਹੀ ਗਿਰਫਤਾਰ ਕੀਤਾ ਜਾਵੇਗਾ।ਕਿਰਣ ਨੇ ਮੀਟਿੰਗ ਵਿਚ ਮੌਜੂਦ ਐਸ.ਡੀ.ਐਮ. (ਈਸਟ) ਦਾਨਿਸ਼ ਅਸ਼ਰਫ ਨੂੰ ਕਿਹਾ ਕਿ ਪੀੜੀਤ ਦੇ ਪਰਿਵਾਰ ਨੂੰ ਮੁਮਕਿਨ ਮੁਆਵਜਾ ਦਿੱਤਾ ਜਾਵੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇ।ਕਿਰਣ ਖੇਰ ਵੱਲੋਂ ਪੀੜੀਤ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਨੂੰ ਜਲਦ ਹੀ ਇਨਸਾਫ ਮਿਲੇਗਾ ਅਤੇ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰਾਂ ਨੂੰ ਕੋਈ ਮਾਫੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਆਹੁਦਦਾਰਾਂ ਨੂੰ ਵੀ ਕਿਹਾ ਕਿ ਇਸ ਤਰ੍ਹਾਂ ਦੇ ਹਾਦਸਿਆਂ 'ਤੇ ਸਖਤ ਅਤੇ ਜਲਦ ਕਾਰਵਾਈ ਕੀਤੀ ਜਾਵੇ।