5 Dariya News

ਕਮਾਊ ਸਭਾ ਨਵਾਂ ਗਰਾਉਂ ਨੇ ਜਥੇਦਾਰ ਬਡਾਲੀ ਨੂੰ ਦਿੱਤਾ ਸਮਰਥਨ

5 ਦਰਿਆ ਨਿਊਜ਼ (ਭੁਪਿੰਦਰ ਸਿੰਘ ਸਿੰਗਾਰੀਵਾਲ)

ਮਾਜਰੀ/ਨਵਾਂ ਗਰਾਉਂ 23-Jan-2012

ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਉਜਾਗਰ ਸਿੰਘ ਬਡਾਲੀ ਨੂੰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰ੍ਹਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਨਵਾਂਗਰਾਉਂ ਵਿਖੇ ਕਮਾਊ ਸਭਾ ਵੱਲੋਂ ਜਥੇਦਾਰ ਉਜਾਗਰ ਸਿੰਘ ਬਡਾਲੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ। ਜਥੇਦਾਰ ਬਡਾਲੀ ਨੂੰ ਸਮਰਥਨ ਦੇਣ ਮੌਕੇ ਕਮਾਊ ਸਭਾ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਮਦਨ ਮੋਹਨ ਪਾਂਡੇ ਚੇਅਰਮੈਨ ਕਮਾਊ ਸਭਾ, ਪ੍ਰਧਾਨ ਧਰਮਿੰਦਰ ਤਿਵਾੜੀ, ਸਾਬਕਾ ਪ੍ਰਧਾਨ ਪੰਡਿਤ ਲੀਲਾਧਰ ਆਦਿ ਸਮੇਤ ਹੋਰ ਬਹੁਤ ਸਾਰੇ ਅਹੁਦੇਦਾਰਾਂ ਨੇ ਜਥੇਦਾਰ ਉਜਾਗਰ ਸਿੰਘ ਬਡਾਲੀ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਭੇਜਣਗੇ। ਜਥੇਦਾਰ ਬਡਾਲੀ ਨੇ ਕਮਾਊ ਸਭਾ ਵੱਲੋਂ ਉਨ੍ਹਾਂ ਨੂੰ ਸਮਰਥਨ ਦੇਣ ਦੇ ਲਈ ਧੰਨਵਾਦ ਕਰਦਿਆਂ ਦੋਬਾਰਾ ਅਕਾਲੀ-ਭਾਜਪਾ ਸਰਕਾਰ ਆਉਣ 'ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਗਰਜਾ ਸਿੰਘ ਸਰਕਲ ਪ੍ਰਧਾਨ, ਕੁਲਦੀਪ ਸਿੰਘ, ਮਲਕੀਤ ਸਿੰਘ, ਗੁਰਬਚਨ ਸਿੰਘ, ਸੰਜੀਵ ਲਖਨਪਾਲ, ਨੇਗੀ ਸ਼ਾਮਾ ਸਾਬਕਾ ਮੇਅਰ ਚੰਡੀਗੜ੍ਹ ਅਤੇ ਭਾਜਪਾ ਆਗੂ, ਰਾਮਵੀਰ ਭੱਟੀ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਚੰਡੀਗੜ੍ਹ, ਨਿਰਮਲਾ ਦੇਵੀ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਆਗੂ ਇੰਦਰਜੀਤ ਕੌਰ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।