5 Dariya News

ਹੈਲਥਕੇਅਰ ਯੂ.ਕੇ. ਵਲੋ' ਪੰਜਾਬ ਵਿੱਚ ਨਕਲੀ ਗੋਡੇ ਬਣਾਉਣ ਦਾ ਸੰਸਥਾਨ ਸਥਾਪਿਤ ਕੀਤਾ ਜਾਵੇਗਾ

ਮੈਡੀਸਿਟੀ ਵਿੱਚ ਗੋਡੇ ਲਗਾਉਣ ਦਾ ਸਭ ਤੋ' ਵੱਡਾ ਸੰਸਥਾਨ

5 Dariya News

ਚੰਡੀਗੜ੍ਹ 10-Apr-2015

ਯੂ.ਕੇ. (ਇੰਗਲੈ'ਡ) ਦੇ ਸਿਹਤ ਖੇਤਰ ਦੀ ਇੱਕ ਅਹਿਮ ਸੰਸਥਾਂ ਹੈਲਥਕੇਅਰ ਯੂ.ਕੇ. ਵਲੋ' ਪੰਜਾਬ ਵਿੱਚ ਨਕਲੀ ਗੋਡੇ ਬਣਾਉਣ ਦਾ ਸੰਸਥਾਨ ਸਥਾਪਿਤ ਕਰਨ ਪ੍ਰਤੀ ਰੂਚੀ ਦਾ ਪ੍ਰਗਟਾਵਾ ਕੀਤਾ ਗਿਆ ਜੋ ਕਿ ਪੰਜਾਬ ਦੇ ਸਿਵਾਲਿਕ ਪਹਾੜੀ ਖੇਤਰ ਵਿੱਚ ਸਥਾਪਿਤ ਕਰਨ ਦਾ ਵਿਚਾਰ ਹੈ ਅਤੇ ਜੋ ਕਿ ਮੁਲਕ ਵਿੱਚ ਆਪਣੀ ਤਰਾਂ ਦੀ ਇੱਕ ਨਿਵੇਕਲੀ ਸੰਸਥਾ ਹੋਵੇਗੀ।  ਗੋਡੇ ਲਗਾਉਣ ਦਾ ਪ੍ਰਬੰਧ ਨਿਉ ਚੰਡੀਗੜ੍ਹ ਦੇ ਮੈਡੀਸਿਟੀ ਵਿਖੇ ਕੀਤਾ ਜਾਵੇਗਾ।ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਮਦਨ ਮੋਹਨ ਮਿੱਤਲ ਨੇ ਯੂ.ਕੇ ਤੋ' ਆਏ ਸਿਹਤ ਸੰਭਾਲ ਖੇਤਰ ਦੇ ਇੱਕ ਵਫਦ ਨਾਲ ਮੁਲਾਕਾਤ ਕੀਤੀ। ਇਹ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਫਦ ਦੇ ਮੈਬਰਾਂ ਵਲੋ' ਇਸ ਗੱਲ ਵਿੱਚ ਗਹਿਰੀ ਰੂਚੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਇੱਕ ਅਜਿਹਾ ਨਕਲੀ ਗੋਡੇ ਬਣਾਉਣ ਦਾ ਸੰਸਥਾਨ ਸਥਾਪਿਤ ਕੀਤਾ ਜਾਵੇ ਜੋ ਕਿ ਹਰ ਸਹੂਲਤ ਨਾਲ ਲੈਸ ਹੋਵੇ।

ਵਫਦ ਦੇ ਮੈਬਰਾਂ ਨੇ ਮੰਤਰੀ ਜੀ ਨੂੰ ਇਸ ਯੋਜਨਾ ਪ੍ਰਤੀ ਜਾਣੂੰ ਕਰਵਾਉਦੇ ਹੋਏ ਇਸ ਨੂੰ ਨੇਪਰੇ ਚਾੜਣ ਲਈ ਢੁਕਵੇ ਬੁਨਿਆਦੀ ਢਾਂਚੇ ਦੀ ਲੋੜ ਵਜੋ 250 ਏਕੜ ਜਮੀਨ ਦੀ ਲੋੜ ਨੂੰ ਵੀ ਅਹਿਮ ਦੱਸਿਆ।ਮੰਤਰੀ ਨੇ ਵਫਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਸ ਮਸਲੇ ਉੱਤੇ ਸਕਾਰਾਤਮਤਕਾ ਨਾਲ ਵਿਚਾਰ ਕਰਨ ਦਾ ਭਰੋਸਾ ਦਿਵਾਇਆ ।ਉਨਾਂ ਨੇ ਇਸ ਗੱਲ ਉੱਤੇ ਵੀ ਜੋਰ ਦਿੱਤਾ ਕਿ ਪੰਜਾਬ ਅਤੇ ਯੂ.ਕੇ. ਦਰਮਿਆਨ ਸਿਹਤ ਸੰਭਾਲ ਖੇਤਰ ਪੱਖੋ ਅਦਾਨ ਪ੍ਰਦਾਨ ਹੋਣਾ ਚਾਹੀਦਾ ਹੈ। ਇਸ ਮੌਕੇ ਹੈਲਥ ਕੇਅਰ ਯੂ.ਕੇ ਦੇ ਮੈਨੇਜਿੰਗ ਡਾਇਰੈਕਟਰ ਹੋਵਰਡ ਲਿਯੌਨਜ, ਕਿੰਗਜ ਕਾਲਜ ਹਸਪਤਾਲ ਲੰਡਨ ਦੇ ਕਮਰਸਿਅਲ ਡਾਇਰੈਕਟਰ ਰਿਚਰਡ ਮਿਲਰ, ਬ੍ਰਿਟਿਸ ਡਿਪਟੀ ਹਾਈ ਕਮਿਸਨ ਚੰਡੀਗੜ੍ਹ ਦੇ ਡਿਪਟੀ ਹੈਡ ਆਫ ਮਿਸ਼ਨ ਚਰਨਜੀਵ ਸਿੰਘ ਬੱਛਰ, ਡੈਵਿਡ ਲੇਲਿਉਟ, ਡਿਪਟੀ ਹਾਈ ਕਮਿਸਨਰ ਚੰਡੀਗੜ੍ਹ (ਬ੍ਰਿਟਿਸ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ) ਵੀ ਹਾਜ਼ਰ ਸਨ।