ਜਥੇਦਾਰ ਬਡਾਲੀ ਵੱਲੋਂ ਸਿੰਘਾਦੇਵੀ ਵਿਖੇ ਲੋਕਾਂ ਨੂੰ ਵੋਟ ਲਈ ਅਪੀਲ
5 ਦਰਿਆ ਨਿਊਜ਼ (ਭੁਪਿੰਦਰ ਸਿੰਘ ਸਿੰਗਾਰੀਵਾਲ)
ਮਾਜਰੀ/ਨਵਾਂ ਗਰਾਉਂ 23-Jan-2012
ਵਿਧਾਨ ਸਭਾ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਜਥੇਦਾਰ ਉਜਾਗਰ ਸਿੰਘ ਬਡਾਲੀ ਵੱਲੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਤਹਿਤ ਸਿੰਘਾਦੇਵੀ (ਨਾਡਾ) ਵਿਖੇ ਜਾ ਕੇ ਲੋਕਾਂ ਨੂੰ ਵੋਟ ਦੀ ਅਪੀਲ ਕੀਤੀ ਗਈ।ਇਸ ਮੌਕੇ ਗੁਰਬਚਨ ਸਿੰਘ, ਨਿਰਮਲਾ ਦੇਵੀ ਕੌਂਸਲਰ, ਇੰਦਰਜੀਤ ਕੌਰ ਇਸਤਰੀ ਅਕਾਲੀ ਆਗੂ, ਸਵਰਨ ਸਿੰਘ ਨਾਗਰਾ, ਸੁੱਚਾ ਸਿੰਘ ਕਾਂਸਲ, ਕ੍ਰਿਸ਼ਨ ਕੁਮਾਰ ਬਿੱਲਾ, ਦਿਆਲ ਚੰਦ, ਬਲਵਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ ਆਦਿ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।