ਡੇਅਰੀ ਸਿਖਲਾਈ 14 ਜਨਵਰੀ ਤੋਂ ਸੁਰੂ - ਸਰਵਣ ਸਿੰਘ ਫਿਲੌਰ
5 ਦਰਿਆ ਨਿਊਜ਼
ਚੰਡੀਗੜ੍ਹ 03-Jan-2013
ਡੇਅਰੀ ਫਾਰਮ ਦੇ ਕਿੱਤੇ ਨੂੰ ਵਪਾਰਕ ਸੋਚ ਅਨੁਸਾਰ ਚਲਾਉਣਾ ਬਹੁਤ ਜਰੂਰੀ ਹੈ। ਇਹ ਤਦ ਹੀ ਸੰਭਵ ਹੈ ਜੇ ਪੜ੍ਹਿਆ ਲਿਖਿਆ ਕਿਸਾਨ, ਇਸ ਖੇਤਰ ਦੀਆਂ ਨਵੀਨਤਮ ਤਕਨੀਕਾਂ ਅਤੇ ਇਸ ਧੰਦੇ ਦੀਆਂ ਬਰੀਕਿਆਂ ਬਾਰੇ ਜਾਣਕਾਰੀ ਰੱਖਦਾ ਹੋਵੇ ।ਪੰਜਾਬ ਡੇਅਰੀ ਵਿਕਾਸ ਵਿਭਾਗ ਜਿਸ ਦਾ ਉਦੇਸ ਕਿਸਾਨਾਂ ਨੂੰ ਕਿਤਾ ਮੁੱਖੀ ਸਿਖਲਾਈਆਂ ਦੇਣਾ ਹੈ ਵੱਲੋਂ ਨੌਜਵਾਨ ਲੜਕੇ , ਲੜਕੀਆਂ ਨੂੰ ਸਮੇਂ ਸਮੇਂ ਤੇ ਵੱਖ ਵੱਖ ਅਵਧੀ ਦੀਆਂ ਸਿਖਲਾਈਆਂ ਦਿੱਤੀਆਂ ਜਾਂਦੀਆਂ ਹਨ । ਇਹ ਜਾਣਕਾਰੀ ਦਿਦਿੰਆ ਸਰਵਣ ਸਿੰਘ ਫਿਲੌਰ , ਪਸੂ ਪਾਲਣ , ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਨੇ ਦੱਸਆ ਕਿ ਅਜਿਹੀ ਹੀ ਇੱਕ ਪ੍ਰੈਕਟੀਕਲ ਟ੍ਰੇਨਿੰਗ 14.01 2013 ਤੋਂ ਵਿਭਾਗ ਦੇ ਵੱਖ-2 ਟ੍ਰੇਨਿੰਗ ਕੇਂਦਰਾਂ ਉਤੇ ਸੁਰੂ ਕੀਤੀ ਜਾਵੇਗੀ । ਜਿਸ ਵਿੱਚ ਨਸਲ ਸੁਧਾਰ, ਦੁੱਧ ਪਦਾਰਥਾਂ ਦੀ ਬਣਤਰ , ਖੁਰਾਕੀ ਪ੍ਰਬੰਧ ਅਤੇ ਦੁੱਧਾਰੂ ਪਸੂਆਂ ਦੀ ਸਾਂਭ ਸੰਭਾਲ ਸਬੰਧੀ ਗੁਰੂ ਅੰਗਦ ਦੇਵ ,ਵੈਟਨਰੀ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ, ਡੇਅਰੀ ਖੋਜ ਸੰਸਥਾ , ਕਰਨਾਲ ਅਤੇ ਵਿਭਾਗ ਦੇ ਮਾਹਰਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ।ਉਹਨਾਂ ਦੱਸਆ ਕਿ ਸਿਖਲਾਈ ਦੌਰਾਨ ਡੇਅਰੀ ਧੰਦੇ ਨਾਲ ਸਬੰਧਤ ਢੁਕਵਾਂ ਸਾਹਿਤ ਵੀ ਵੰਡਿਆ ਜਾਵੇਗਾ ਅਤੇ ਸਿਖਲਾਈ ਸਰਟੀਫਿਕੇਟ ਤੋਂ ਇਲਾਵਾ ਤਰਲ ਨਾਈਟਰੋਜਨ ਕੰਨਟਰੇਨਰ 33 ਸਬਸਿਡੀ ਉਪਰ ਦਿੱਤਾ ਜਾਵੇਗਾ।
ਇੰਦਰਜੀਤ ਸਿੰਘ, ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ,ਪੰਜਾਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ 45 ਦਿਨਾਂ ਦੀ ਡੇਅਰੀ ਉਦਮ ਸਿਖਲਾਈ ਦਾ ਅਗਲਾ ਬੈਂਚ ਮਿਤੀ 14-01-2013 ਤੋ ਡੇਅਰੀ ਸਿਖਲਾਈ ਕੇਦਰ, ਬੀਜਾ, ਤਰਨਤਾਰਨ, ਫਗਵਾੜਾ, ਚਤਾਮਲੀ, ਗਿੱਲ, ਅਬੁੱਲ ਖੁਰਾਣਾ ਅਤੇ ਵੇਰਕਾ ਵਿਖੇ ਸੁਰੂ ਹੋਵੇਗਾ। ਸਿਖਿਆਰਥੀਆਂ ਦੀ ਚੋਣ ਲਈ ਮਿਤੀ 07-01-2013 ਨੂੰ ਸਵੇਰੇ 10.00 ਵਜੇ ਡੇਅਰੀ ਸਿਖਲਾਈ ਕੇਦਰ ਬੀਜਾ, ਤਰਨਤਾਰਨ, ਫਗਵਾੜਾ, ਚਤਾਮਲੀ, ਗਿੱਲ, ਅਬੁੱਲ ਖੁਰਾਣਾ ਅਤੇ ਵੇਰਕਾ ਵਿਖੇ ਇੰਟਰਵਿਊ ਕੀਤੀ ਜਾਵੇਗੀ। 10 ਵੀਂ ਪਾਸ ਨੌਜਵਾਨ ਲੜਕੇ ਲੜਕੀਆਂ ਜਿੰਨਾਂ ਦੀ ਉਮਰ 18 ਤੋਂ 45 ਸਾਲ ਦੇ ਵਿੱਚ ਹੋਵੇ ਅਤੇ ਜਿੰਨਾਂ ਦਾ ਆਪਣਾ ਘੱਟੋ ਘੱਟ 5 ਦੁਧਾਰੂ ਪਸੂਆਂ ਦਾ ਡੇਅਰੀ ਫਾਰਮ ਹੋਵੇ, ਇਹ ਸਿਖਲਾਈ ਹਾਸਲ ਕਰ ਸਕਦੇ ਹਨ। ਸਿਖਲਾਈ ਲਈ ਪ੍ਰਾਸਪੈਕਟਸ ਜਿਸ ਦੀ ਕੀਮਤ 100/- ਰੁਪਏ ਹੈ, ਸਬੰਧਤ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ/ਡੇਅਰੀ ਵਿਕਾਸ ਅਫਸਰ ਅਤੇ ਸਾਰੇ ਸਿਖਲਾਈ ਕੇਦਰਾਂ ਉੱਪਰ ਉਪਲਬੱਧ ਹਨ। ਸਿਖਲਾਈ ਦੀ ਫੀਸ 3500/- ਰੁਪਏ ਜਨਰਲ ਕੈਟਾਗਰੀ ਅਤੇ 3000/- ਰੁਪਏ ਅਨੁਸੂਚਿਤ ਜਾਤੀ ਦੇ ਕੈਟਾਗਰੀ ਲਈ ਹੋਵੇਗੀ, ਜੋ ਚੋਣ ਉਪਰੰਤ ਤੁਰੰਤ ਮੌਕੇ ਤੇ ਹੀ ਜਮ੍ਹਾਂ ਕਰਾਉਣੀ ਹੋਵੇਗੀ ਕੇਂਦਰ ਉੱਤੇ ਸਿਖਿਆਰਥੀਆਂ ਦੇ ਰਹਿਣ ਲਈ ਹੋਸਟਲ ਦੀ ਸੁਵਿਧਾ ਪਲਬੱਧ ਹੋਵੇਗੀ। ਉਹਨਾਂ ਦੱ ਿਸਆ ਕਿ ਸਿਖਲਾਈ ਸਬੰਧੀ ਵਧੇਰੇ ਜਾਣਕਾਰੀ ਡੇਅਰੀ ਵਿਕਾਸ ਬੋਰਡ ਦੇ ਮੁੱਖ ਦਫਤਰ ਦੇ ਟੈਲੀਫੋਨ ਨੰ 0172-2700228 , 5035244 ਉੱਤੇ ਹਾਸਲ ਕੀਤੀ ਜਾ ਸਕਦੀ ਹੈ।