5 Dariya News

ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰ ਨੇ ਬੱਸ ਅੱਡੇ ਦੀ ਨਹੀਂ ਕਰਵਾਈ ਉਸਾਰੀ: ਕਮਲ ਕਿਸੋਰ ਸ਼ਰਮਾ

5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)

ਖਰੜ 22-Jan-2012

ਮੁਕਤੀ ਮੋਰਚਾ ਖਰੜ ਤੋਂ ਉਮੀਦਵਾਰ ਕਮਲ ਕਿਸੋਰ ਸ਼ਰਮਾ ਨੇ ਕਿਹਾ ਕਿ ਪਿੰਡਾਂ, ਸ਼ਹਿਰ ਵਿਚ ਚੋਣ ਮੀਟਿੰਗਾਂ ਕਰਨ ਲਈ ਵੋਟਰਾਂ ਵਲੋਂ ਆਪ ਸੁਨੇਹੇ ਦੇ ਕੇ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀ ਹੈ ਅਤੇ ਉਨ੍ਹਾਂ ਦਾ ਹਲਕੇ ਦੇ ਵੋਟਰਾਂ, ਲੋਕਾਂ ਨਾਲ ਵਾਇਦਾ ਹੈ ਕਿ ਉਹ ਚੋਣ ਜਿੱਤ ਕੇ ਹਲਕੇ ਨੂੰ ਤਰੱਕੀ, ਲੀਹਾਂ, ਉਨੱਤੀ ਵੱਲ ਲੈ ਕੇ ਜਾਣਗੇ। ਉਹ ਦਸਮੇਸ਼ ਨਗਰ ਖਰੜ ਵਿਖੇ ਹੀਮੇਂਦਰ ਕੋਸ਼ਿਕ ਐਡੋਵੇਕਟ ਦੀ ਰਹਿਨੁਮਾਈ ਹੇਠ ਦਸਮੇਸ਼ ਨਗਰ ਵਿਖੇ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।  ਮੀਟਿੰਗ ਨੂੰ ਨਗਰ ਕੌਸਲ ਖਰੜ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਗੁਰਮੁੱਖ ਸਿੰਘ, ਰੋਸ਼ਨ ਲਾਲ ਗੋਇਲ,  ਹਰਮਿੰਦਰ ਸਿੰਘ ਮਾਵੀ ਪ੍ਰਧਾਨ ਪੰਚਾਇਤ ਯੂਨੀਅਨ ਆਦਿ ਸਮੇਤ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕਰਦਿਆ ਕਿਹਾ ਕਿ ਸਿਆਸੀ ਪਾਰਟੀਆਂ ਵਲੋਂ ਟਿਕਟਾਂ ਨਿਲਾਮ ਕਰਕੇ ਉਮੀਦਵਾਰਾਂ ਨੂੰ ਹਲਕੇ ਤੇ ਥੋਪਿਆ ਗਿਆ ਹੈ ਜਿਸਨੂੰ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ ਕਿਉਕਿ ਇਨ੍ਹਾਂ ਆਗੂਆਂ ਨੂੰ ਖਰੜ ਹਲਕੇ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪ, ਕਾਂਗਰਸ ਸਰਕਾਰ ਨੇ ਖਰੜ ਸ਼ਹਿਰ ਵਿਚ ਆਧੁਨਿਕ ਬੱਸ ਅੱਡਾ ਬਣਾਉਣ ਦਾ ਐਲਾਨ ਕੀਤਾ, ਨੀਂਹ ਪੱਥਰ ਵੀ ਰੱਖੇ ਗਏ ਪਰ  10 ਸਾਲਾਂ ਦੇ ਦੋਵੇ ਸਰਕਾਰਾਂ ਦੇ ਕਾਰਜਕਾਲ ਦੌਰਾਨ ਬੱਸ ਅੱਡੇ ਦੀ ਉਸਾਰੀ ਨਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਖਰੜ ਦੇ ਲੋਕਾਂ ਨੂੰ ਟਰੈਫਿਕ ਤੋਂ ਨਿਜਾਤ ਦਿਵਾਉਣ ਲਈ ਬਾਈਪਾਸ ਦੇ ਪ੍ਰੋਜੈਕਟ ਨੂੰ ਵੀ ਫਾਇਲਾਂ ਵਿਚ ਹੀ ਦੱਬ ਕੇ ਰੱਖਿਆ ਹੋਇਆ ਹੈ। ਇਸ ਮੌਕੇ ਸ੍ਰੀ ਰਾਮ ਲੀਲਾ ਕਲੱਬ ਦੁਸਾਹਿਰਾ ਗਰਾਊਡ ਖਰੜ ਦੇ ਪ੍ਰਧਾਨ ਸ੍ਰੀ ਜਵਾਹਰ ਲਾਲ ਸ਼ਰਮਾ, ਜਥੇਦਾਰ ਗੁਰਚਰਨ ਸਿੰਘ, ਨਰਿੰਦਰ ਕੌਰ ਪਿੰਕੀ, ਰੇਨੂੰ ਬਾਲਾ, ਗਿਆਨੀ ਜੋਗਿੰਦਰ ਸਿੰਘ, ਗੁਰਚਰਨ ਸਿੰਘ, ਜੀ ਐਸ ਸੰਧੂ,ਹਰਦੇਵ ਸਿੰਘ ਜਿਲੈਦਾਰ ਮਨਜੀਤ ਸਿੰਘ ਬੈਦਵਾਣ, ਤੇਜਿੰਦਰ ਕੌਰ, ਨਿਧੀ ਰਾਣੀ, ਅਮਿਤਾ, ਤਰਸੇਮ ਲਾਲ  ਆਦਿ ਸਮੇਤ ਭਾਰੀ ਗਿਣਤੀ ਵਿਚ ਕਲੋਨੀ ਨਿਵਾਸੀ ਹਾਜ਼ਰ ਸਨ।