5 Dariya News

ਹੈਰੀਟੇਜ ਪਬਲਿਕ ਸਕੂਲ ਨੇ ਸਲਾਨਾ ਸਪੋਰਟ ਮੀਟ ਅਤੇ ਸਲਾਨਾ ਦਿਵਸ ਮਨਾਇਆ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 25-Dec-2012

ਜਗਤਪੁਰਾ ਦੇ ਵਿਰਾਸਤੀ ਕੰਪਲੈਕਸ ਵਿੱਚ ਅੱਜ ਕ੍ਰਿਸਮਿਸ ਦਿਵਸ ਵਿਲਖਣ ਢੰਗ ਨਾਲ ਮਨਾਇਆ ਗਿਆ ਅੱਜ ਇਥੇ ਹੈਰੀਟੇਜ ਪਬਲਿਕ ਸਕੂਲ ਨੇ ਅਪਣਾ ਪੰਜਵਾ ਸਲਾਨਾ ਦਿਵਸ ਮਨਾਇਆ ਅਤੇ ਇਸ ਮੌਕੇ ਨੈਸ਼ਨਲ ਇੰਸਟੀਚਿਊਟ ਆਫ ਸਕੋਰਟੀ ਗਾਰਡ ਦਾ ਇਸ ਦੇ ਨਵੇ ਕੰਪਲੈਕਸ ਵਿੱਚ ਉਦਘਾਟਨ ਕੀਤਾ ਗਿਆ। ਇਸ ਮੌਕੇ ਪੰਜਾਬ ਖੁਰਾਕ ਤੇ ਸਿਵਲ ਸਪਲਾਈਜ ਮੰਤਰੀ ਸ੍ਰ: ਆਦੇਸ ਪ੍ਰਤਾਪ ਸਿੰਘ ਕੈਰੋ ਨੇ ਮੁੱਖ ਮਹਿਮਾਨ ਵਜੋ ਸਮਾਗਮ ਦੀ ਪ੍ਰਧਾਨਗੀ ਕੀਤੀ। ਐਨ.ਆਈ.ਐਸ.ਜੀ ਦਾ ਉਦਘਾਟਨ ਕਰਦੇ ਹੋਏ  ਸ੍ਰ: ਕੈਰੋ ਨੇ ਦੱਸਿਆ ਕਿ ਇਹ ਇੰਸਟੀਚਿਊਟ ਸਰਕਾਰ ਵਲੋ ਪ੍ਰਮਾਨਿਤ ਹੈ। ਜੋ ਕਿ ਸਕੋਰਟੀ ਦੇ ਪੇਸੇਵਰਾਂ ਨੂੰ ਸਿਖਲਾਈ ਅਤੇ ਸਰਟੀਫਿਕੇਟ ਮੁਹੱਇਆ ਕਰਾਉਣ ਦੇ ਨਾਲ- ਨਾਲ ਰੋਜਗਾਰ ਵੀ ਮੁਹੱਇਆ ਕਰਵਾਵੇਗਾ। ਇਹ ਇੰਸਚਿਊਟ ਫਾਇਰ ਸੇਫਟੀ ਅਤੇ ਰਕਰੂਟ ਕੋਚਿੰਗ ਸਕੂਲ ਵੀ ਸੁਰੂ ਕਰ ਰਿਹਾ ਹੈ। ਇਸ ਇੰਸੀਚਿਊਟ ਵਿੱਚ ਇਕੋ ਸਮੇ ਵਿੱਚ 100 ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਸਮਰਥਾ ਹੈ। ਡੀ.ਜੀ.ਆਰ.  ਅਤੇ  ਐਚ.ਕੇ ਐਸ.ਡੀ.ਸੀ, ਨੈਸਨਲ ਇੰਸੀਟਿਊਸਨ ਫਾਰ ਟਰੇਨਿੰਗ ਨੇ ਐਫਲੀਲੇਸਨ ਲਈ ਦਿਲਚਸਪੀ ਦਿਖਾਈ ਹੈ । 

ਉਹਨ੍ਹਾਂ  ਇਸ ਮੋਕੇ ਕਲਾਸ ਰੂਮ ਵੇਖੇ ਅਤੇ ਇੰਸਟੈਕਟਰਾਂ ਨੂੰ ਵੀ ਮਿਲੇ । ਹੈਰੀਟੇਜ ਪਬਲਿਕ ਸਕੂਲ ਨੇ ਅੱਜ ਅਪਣਾ ਪੰਜਾਬੀ ਸਲਾਨਾ ਸਪੋਰਟ ਮੀਟ ਅਤੇ ਸਲਾਨਾ ਦਿਵਸ ਮਨਾਇਆ। ਸਭ ਤੋਂ ਪਹਿਲਾ ਮਾਰਚ ਪਾਸਟ ਕੀਤਾ ਗਿਆ ਤੇ ਸਮਾਂ ਰੋਸ਼ਣ ਕੀਤੀ ਗਈ। ਇਸ ਮੌਕੇ ਸ੍ਰ: ਕੈਰੋ ਨੇ ਮਾਰਚ ਤੋ  ਸਲਾਮੀ ਲਈ। ਰੰਗਾਰੰਗ ਸਮਾਗਮ ਤੋਂ ਬਾਅਦ ਪ੍ਰਿੰਸੀਪਲ ਡਾ. ਅੰਬੇਦ ਢਿੱਲੋ ਤੇ ਪੈਟਰਨ ਬ੍ਰਿਗੇਡੀਅਰ ਜਗਦੇਵ ਸਿੰਘ (ਸੇਵਾਮੁਕਤ )ਨੇ ਸਲਾਨਾ ਰਿਪੋਰਟ ਪੇਸ ਕੀਤੀ ਤੇ ਸਕਾਲਰਸਿਪ ਦਾ ਐਲਾਨ ਕੀਤਾ। ਡਾਇਰੈਕਟਰ ਪ੍ਰੀਤੀ ਸੰਧੂ ਨੇ ਮੁੱਖ ਮਹਿਮਾਨ ਨੂੰ ਜੀ.ਆਇਆ ਆਖਿਆ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਅਪਣੇ ਵਿਚਾਰ ਪੇਸ ਕੀਤੇ। ਉਨ੍ਹਾਂ ਕਿਹਾ ਕਿ ਸਿੱਖਿਆ ਰਾਜ ਸਰਕਾਰ ਦੀ ਮੁੱਖ ਪਰਾਥਮਿਕਤਾ ਹੈ। ਇਸ ਮੌਕੇ ਸੇਵਾਮੁਕਤ ਲੈਫਟੀਨੈਟ ਜਨਰਲ ਐਚ.ਆਰ.ਐਸ ਮਾਨ, ਸੇਵਾਮੁਕਤ ਮੇਜਰ ਜਨਰਲ ਕੇ.ਐਸ.ਬਾਜਵਾ, ਸੇਵਾਮੁਕਤ ਮੇਜਰ ਜਨਰਲ ਐਮ.ਪੀ ਸਿੰਘ ਵੀ ਹਾਜਰ ਸਨ।