ਮੁਕਤੀ ਮੋਰਚਾ ਖਰੜ ਦੇ ਉਮੀਦਵਾਰ ਨੂੰ ਬਣਾਓ ਸਫਲ: ਜੀਤ ਖਾਨਪੁਰ
5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)
ਖਰੜ 22-Jan-2012
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਹਰਜੀਤ ਸਿੰਘ ਖਾਨਪੁਰ ਨੇ ਕਿਹਾ ਕਿ ਹਲਕੇ ਦੇ ਵੋਟਰ ਮੁਕਤੀ ਮੋਰਚਾ ਖਰੜ ਦੇ ਸਰਬ ਸਾਂਝੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਨੂੰ ਚੋਣ ਜਿਤਾ ਕੇ ਸੂਬੇ ਵਿਚ ਰਿਕਾਰਡ ਕਾਇਮ ਕਰਨ। ਉਹ ਪਿੰਡ ਖਾਨਪੁਰ ਵਿਖੇ ਚੋਣ ਪ੍ਰਚਾਰ ਦੌਰਾਨ ਹੋਈ ਵੱਡੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਸ੍ਰੀ ਸ਼ਰਮਾ ਖਰੜ ਦੇ ਜੰਮਪਾਲ ਹਨ ਅਤੇ ਅਸੀ ਵੀ ਪਾਰਟੀ ਬਾਜ਼ੀ ਤੋਂ ਉਪੱਰ ਉਠ ਕੇ ਅੱਗੇ ਹਾਂ ਤੇ ਉਹ ਖਰੜ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਖਰੜ ਹਲਕੇ ਤੋਂ ਮੁਕਤੀ ਮੋਰਚੇ ਦੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਨੂੰ ਸਫਲ ਬਣਾ ਕੇ ਸ਼ਹਿਰ, ਹਲਕੇ ਦੇ ਪਿੰਡਾਂ ਵਿਚ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ਼ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਰਾਜਧਾਨੀ ਦਾ ਪ੍ਰਵੇਸ ਦੁਆਰ ਹੈ ਪਰ ਅੱਜ ਇਸ ਦੀ ਕੀ ਹਾਲਤ ਹੈ, ਸ੍ਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਵੋਟਰਾਂ ਤੋਂ ਮਿਲ ਰਹੇ ਵੱਡੇ ਹੁੰਗਾਰੇ ਦੀ ਰਿਣੀ ਹਨ ਅਤੇ ਵਾਇਦਾ ਕਰਦਾ ਹਾਂ ਕਿ ਉਹ ਖਰੜ ਵਿਧਾਨ ਸਭਾ ਹਲਕੇ ਦੇ ਹਰ ਸ਼ਹਿਰ, ਕਸਬੇ, ਪਿੰਡਾਂ ਦਾ ਨਿਰਵਿਘਨ, ਬਹੁਪੱਖੀ ਵਿਕਾਸ ਕਰਵਾਉਣਗੇ ਅਤੇ ਨਿਵਾਸੀਆਂ ਨੂੰ ਸਰਕਾਰ ਕੋਲੋ ਮੁੱਢਲੀਆਂ ਬੁਨਿਆਦੀਆਂ ਸਹੂਲਤਾਂ ਪ੍ਰਦਾਨ ਕਰਵਾਉਣਗੇ। ਇਸ ਮੌਕੇ ਸ੍ਰੀ ਸ਼ਰਮਾ ਨੇ ਪਿੰਡ ਨਿਵਾਸੀਆਂ ਨਾਲ ਵਾਇਂਦਾ ਕੀਤਾ ਇਸ ਪਿੰਡ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਸ਼ੀਲਾ, ਡਾ.ਦਿਨੇਸ਼, ਰਸਪਾਲ ਸਿੰਘ ਲਾਲੀ, ਸੁਨੀਲ ਕੁਮਾਰ, ਕੇਸਰ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਰਾਜੂ, ਮਨਜਿੰਦਰ ਸਿੰਘ ਲਵਲੀ, ਕੇਸਰ ਕੁਮਾਰ, ਨਿੰਦੀ ਪੰਡਿਤ, ਪੱਪੂ ਆਦਿ ਸਮੇਤ ਹੋਰ ਪਿੰਡ ਨਿਵਾਸੀ ਹਾਜ਼ਰ ਸਨ।