5 Dariya News

13. 50 ਕਰੋੜ ਦੀ ਲਾਗਤ ਨਾਲ ਹੋਵੇਗਾ ਹੁਸੈਨੀਵਾਲਾ ਦਾ ਵਿਕਾਸ - ਕਮਲ ਸ਼ਰਮਾ

ਲਾਈਟ ਐਂਡ ਸਾਉਂਡ ਪ੍ਰੋਜੇਕਟ, ਆਡੀਟੋਰੀਅਮ, ਸੜਕ ਅਤੇ ਪੁਲ ਬਨਾਉਣ ਵਿਚ ਖਰਚੀ ਜਾਵੇਗੀ ਰਕਮ

5 Dariya News

ਫਿਰੋਜਪੁਰ 26-Mar-2015

ਪੰਜਾਬ ਸਰਕਾਰ 13. 50 ਕਰੋੜ ਰੁਪਏ ਦੀ ਲਾਗਤ ਨਾਲ ਭਾਰਤ-ਪਾਕਿਸਤਾਨ ਸਰਹੱਦ ਤੇ ਮੌਜੂਦ ਸ਼ਹੀਦਾਂ ਦੇ ਸਮਾਧੀਸਥਲ ਹੁਸੈਨੀਵਾਲਾ ਦਾ ਵਿਕਾਸ ਕਰਨ ਜਾ ਰਹੀ ਹੈ। ਇਸ ਰਾਸ਼ੀ ਨਾਲ ਸਮਾਰਕ ਤੇ ਲਾਈਟ ਐਂਡ ਸਾਉਂਡ ਪ੍ਰੋਜੇਕਟ, ਸਮਾਧੀਸਥਲ ਦਾ ਮੁੜ ਨਿਰਮਾਣ, ਸਮਾਧੀਸਥਲ ਤੋਂ ਗੱਟੀ ਰਜੋਕੇ ਪਿੰਡ ਤੀਕ ਪੱਕੀ ਸੜਕ ਦਾ ਨਿਰਮਾਣ ਅਤੇ ਸਤਲੁਜ ਦਰਿਆ ਤੇ ਪੁਲ ਦਾ ਨਿਰਮਾਣ ਕੀਤਾ ਜਾਵੇਗਾ।ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਪ੍ਰੈਸ ਨੋਟ ਵਿਚ ਦਿੱਤੀ। ਉਨ੍ਹਾਂ ਦੱਸਿਆ ਕਿ 8 ਅਪ੍ਰੈਲ ਨੂੰ ਕਲਾ ਅਤੇ ਸੰਸਕ੍ਰੀਤੀ ਵਿਭਾਗ ਦੀ ਮੁੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ ਅਤੇ ਡਾਇਰੇਕਟਰ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਮੋਕੇ ਦਾ ਮੁਆਇਨਾ ਕਰਨਗੇ ਅਤੇ ਛੇਤੀ ਹੀ ਇਸ ਦਿਸ਼ਾ ਵਿਚ ਕਮ ਸ਼ੁਰੂ ਹੋ ਜਾਵੇਗਾ। ਭਾਜਪਾ ਪ੍ਰਧਾਨ ਨੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ।ਪ੍ਰੇਸ ਨੋਟ ਵਿਚ ਭਾਜਪਾ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਇਸ ਰਾਸ਼ੀ ਵਿਚੋਂ 5.5 ਕਰੋੜ ਰੁਪਏ ਦੀ ਲਾਗਤ ਨਾਲ ਲਾਈਟ ਐਂਡ ਸਾਉਂਡ ਪ੍ਰੋਜੇਕਟ ਦਾ ਨਿਰਮਾਣ ਅਤੇ ਸਮਾਧੀਸਥਲ ਦਾ ਮੁੜ ਨਿਰਮਾਣ ਕੀਤਾ ਜਾਵੇਗਾ।2 ਕਰੋੜ ਰੂਪਏ ਦੀ ਲਾਗਤ ਨਾਲ ਆਡੀਟੋਰੀਅਮ ਅਤੇ 1 ਕਰੋੜ ਦੀ ਲਾਗਤ ਨਾਲ ਸਮਾਧੀਸਥਲ ਤੋਂ ਪਿੰਡ ਗੱਟੀ ਰਜੋਕੇ ਤੀਕ ਪੱਕੀ ਸੜਕ ਬਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਆਡੀਟੋਰੀਅਮ ਪੁਰਾਣੀ ਮਾਡਲ ਟਾਊਨ ਵਾਲੀ ਜਗ੍ਹਾਂ ਤੇ ਬਣਾਇਆ ਜਾਵੇਗਾ। 

ਲਾਈਟ ਐਂਡ ਸਾਉਂਡ ਪ੍ਰੋਜੇਕਟ ਦਾ ਹਰ ਰੋਜ ਅੱਧਾ ਘੰਟਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿਚ ਆਉਣ ਵਾਲੇ ਲੋਕਾਂ ਅਤੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਕ੍ਰਾਂਤੀਕਾਰੀਆਂ ਦੇ ਜੀਵਨ ਅਤੇ ਪ੍ਰੇਰਕ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜੋ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਭਰੇਗੀ। ਇਸਦੇ ਅਲਾਵਾ 5 ਕਰੋੜ ਰੂਪਏ ਦੀ ਲਾਗਤ ਨਾਲ ਪਿੰਡ ਹਜਾਰਾ ਸਿੰਘਵਾਲਾ ਨੇੜੇ ਸਤਲੁਜ ਦਰਿਆ ਤੇ ਪੁਲ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸ ਪੁਲ ਨਾਲ 11 ਪੰਚਾਇਤਾਂ ਦੀ ਪਿਛਲੇ ਕਈ ਸਾਲਾਂ ਤੋਂ ਚਲੀ ਆਰਹੀ ਮੰਗ ਪੂਰੀ ਹੋ ਜਾਵੇਗੀ ਜਿਸ ਨਾਲ ਇਲਾਕੇ ਦੇ 25000 ਲੋਕਾਂ ਅਤੇ ਹਜਾਰਾ ਸੈਲਾਨੀਆਂ ਨੂੰ ਲਾਭ ਮਿਲੇਗਾ।ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਦੱਸਿਆ ਕਿ ਹੁਸੈਨੀਵਾਲਾ ਦੇ ਵਿਕਾਸ ਲਈ ਇਲਾਕੇ ਦੇ ਪਤਵੰਤੇ ਸੱਜਣਾ ਦਾ ਇਕ ਡੈਲੀਗੇਸ਼ਨ  ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਸੀ। ਇਸਤੋਂ ਅਲਾਵਾ 23 ਮਾਰਚ ਨੂੰ ਹੋਏ ਸ਼ਰਧਾਂਜਲੀ ਸਮਾਰੋਹ ਦੌਰਾਨ ਭਾਜਪਾ ਪ੍ਰਧਾਨ ਨੇ ਇਸਦੀ ਮੰਗ ਮੁੱਖਮੰਤਰੀ ਤੋਂ ਕੀਤੀ ਸੀ। ਇਨ੍ਹਾਂ ਦੇ ਮੱਦੇਨਜਰ ਪੰਜਾਬ ਸਰਕਾਰ ਨੇ ਹੁਸੈਨੀਵਾਲਾ ਦੇ ਵਿਕਾਸ ਲਈ 13.50 ਕਰੋੜ ਦੀ ਵਿਕਾਸ ਰਾਸ਼ੀ ਜਾਰੀ ਕੀਤੀ ਹੈ। ਭਾਜਪਾ ਪ੍ਰਧਾਨ ਨੇ ਇਸ ਲਈ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ।