5 Dariya News

'ਜੋਗਰਸ ਪਾਰਕ' ਦੇ ਰੂਪ 'ਚ ਸੈਕਟਰ-15 ਨੂੰ ਮਿਲੀ ਨਵੀਂ ਸੌਗਾਤ

ਸੰਸਦ ਮੈਂਬਰ ਕਿਰਣ ਖੇਰ ਨੇ ਸੈਕਟਰ 15-16 ਦੀ ਡਿਵਾਈਡਿੰਗ ਰੋਡ 'ਤੇ ਬਣੇ ਪਾਰਕ ਦਾ ਉਦਘਾਟਨ ਕੀਤਾ

5 Dariya News

ਚੰਡੀਗੜ੍ਹ 24-Mar-2015

ਜੋ ਲੋਕ ਆਪਣੀ ਸਿਹਤ ਨੂੰ ਲੈ ਕੇ ਚੌਕਸ ਰਹਿੰਦੇ ਹਨ ਅਤੇ ਰੋਜ਼ ਸੈਰ ਕਰਨ ਜਾਂ ਦੌੜ ਲਗਾਉਣ ਲਈ ਘਰ ਤੋਂ ਨਿਕਲਦੇ ਹਨ ਉਨ੍ਹਾਂ ਲਈ ਇਹ ਦਿਨ ਕੁਝ ਖਾਸ ਸੀ। 1630 ਮੀਟਰ ਲੰਬੇ ਸਪੈਸ਼ਲ ਸਿੰਡਰ ਟ੍ਰੈਕ ਦੇ ਨਾਲ ਮੰਗਲਵਾਰ ਨੂੰ ਸੈਕਟਰ-15 ਵਿਚ ਉਦਘਾਟਨ ਹੋਇਆ ਜੋਗਰਸ ਪਾਰਕ ਦਾ। ਲੋਕ ਸਭਾ ਮੈਂਬਰ ਕਿਰਨ ਖੇਰ ਨੇ ਭਾਜਪਾ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਅਤੇ ਇਲਾਕੇ ਦੇ ਨਗਰ ਨਿਗਮ ਕੌਂਸਲਰ ਸੌਰਭ ਜੋਸ਼ੀ ਦੀ ਮੌਜੂਦਗੀ ਵਿਚ ਪਾਰਕ ਦਾ ਉਦਘਾਟਨ ਕੀਤਾ। ਖਾਸ ਮਹਿਮਾਨਾਂ ਦਾ ਸਵਾਗਤ ਕੀਤਾ ਚੀਫ ਇੰਜੀਨੀਅਰ ਮੁਕੇਸ਼ ਆਨੰਦ ਨੇ। ਇਹ ਪਾਰਕ ਸੈਕਟਰ-15-16 ਦੇ ਟ੍ਰੈਫਿਕ ਲਾਈਟ ਪੁਆਇੰਟ ਤੋਂ 10-11-15-16 ਦੇ ਚੌਕ ਤੱਕ ਬਣਾਇਆ ਗਿਆ ਹੈ। ਇਸ ਮੌਕੇ 'ਤੇ ਜੋਸ਼ੀ ਨੇ ਇਕ ਖਾਸ ਪਬਲਿਕ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਵਿਚ ਵੱਡੀ ਗਿਣਤੀ ਵਿਚ ਪ੍ਰਸ਼ਾਸ਼ਨ ਅਧਿਕਾਰੀਆਂ, ਕੌਂਸਲਰ, ਮੇਅਰਲ ਸਟਾਫ, ਮੀਡੀਆ ਕਰਮਚਾਰੀ ਅਤੇ ਸਥਾਨਕ ਨਿਵਾਸੀ ਪਹੁੰਚੇ। ਕਿਰਣ ਅਤੇ ਟੰਡਨ ਨੇ ਜੋਸ਼ੀ ਨੂੰ ਉਨ੍ਹਾਂ ਦੇ ਅਣਥੱਕ ਯਤਨਾਂ ਦੇ ਲਈ ਆਸ਼ੀਰਵਾਦ ਦਿੱਤਾ।

ਜੋਸ਼ੀ ਨੇ ਦੱਸਿਆ ਕਿ ਇਹ ਪਾਰਕ ਕੁੱਲ ਤਿੰਨ ਏਕੜ ਏਰੀਏ ਵਿਚ ਫੈਲਿਆ ਹੋਇਆ ਹੈ ਅਤੇ ਖਾਸ ਤੌਰ 'ਤੇ 19 ਇੰਚ ਮੋਟਾ ਸਿੰਡਰ ਟ੍ਰੈਕ ਬਣਾਇਆ ਗਿਆ ਹੈ ਜੋ 1964 ਵਿਚ ਟੋਕਿਓ ਓਲੰਪਿਕ ਤੱਕ ਪ੍ਰਯੋਗ ਵਿਚ ਸੀ। ਇਹ ਸਿੰਡਰ ਟ੍ਰੈਕ ਇਕ ਤਰ੍ਹਾਂ ਦਾ ਰੇਸ ਟ੍ਰੈਕ ਹੈ ਜਿਸ ਨੂੰ ਅਥਲੈਟਿਕਸ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ।  ਪਾਰਕ ਵਿਚ ਕੁੱਲ 37 ਬੋਲਾਰਡ ਵੀ ਲਗਾਏ ਗਏ ਹਨ ਜਿਸ ਵਿਚ 18 ਵਾਟ ਦਾ ਬੱਲਬ ਲੱਗਾ ਹੈ। ਅਸੀਂ ਜਾਣਬੁਝ ਕੇ ਹਾਈ ਵੋਲਟੇਜ਼ ਲਾਇਟ ਲਗਾਉਣਾ ਨਹੀਂ ਚਾਹੁੰਦੇ ਸੀ ਕਿਉਂਕਿ ਇਸ ਦੇ ਆਸ-ਪਾਸ ਦੇ ਦਰੱਖਤਾਂ 'ਤੇ ਪੰਛੀ ਆਪਣਾ ਆਲਣਾਂ ਨਹੀਂ ਬਣਾਉਦੇ। ਪਾਰਕ ਤੱਕ ਆਉਣ ਦੇ ਰਸਤੇ ਵਿਚ 45 ਵਾਟ ਦੇ ਬੱਲਬ ਦੇ ਨਾਲ 6 ਇਲੈਕਟ੍ਰੀਕਲ ਖੰਭੇ ਲਗਾਏ ਗਏ ਹਨ। ਇਸ ਨੂੰ ਬਣਾਉਣ ਦੀ ਕੁੱਲ ਕੀਮਤ 35 ਲੱਖ ਰੁਪਏ ਰੱਖੀ ਗਈ ਹੈ। 

ਆਪਣੇ ਭਾਸ਼ਣ ਵਿਚ ਸੰਸਦ ਮੈਂਬਰ ਕਿਰਣ ਖੇਰ ਨੇ ਜੋਸ਼ੀ ਦੇ ਯਤਨਾਂ ਦੀ ਖੂਬ ਸਲਾਘਾ ਕੀਤੀ। ਉਨ੍ਹਾਂ ਕਿਹਾ, 'ਮੈਂ ਦੇਖਦੀ ਹਾਂ ਜਿਆਦਤਰ ਸਰਕਾਰੀ ਪ੍ਰਾਜੈਕਟ ਸ਼ੁਰੂ ਤਾਂ ਹੁੰਦੇ ਹਨ ਪਰ ਜਲਦੀ ਪੂਰੇ ਨਹੀਂ ਹੁੰਦੇ। ਪਰ ਇੱਥੇ ਗੱਲ ਕੁਝ ਹੋਰ ਹੀ ਹੈ। ਇਹ ਸੌਰਭ ਜੋਸ਼ੀ ਦੀਆਂ ਕੋਸ਼ਿਸ਼ਾਂ ਅਤੇ ਚੀਫ ਇੰਜੀਨੀਅਰ ਮੁਕੇਸ਼ ਆਨੰਦ ਦੀ ਸਪੋਰਟ ਦਾ ਨਤੀਜਾ ਹੈ ਕਿ ਇੰਨੇ ਘੱਟ ਸਮੇਂ ਵਿਚ ਇਹ ਪ੍ਰਾਜੈਕਟ ਪੂਰਾ ਹੋਇਆ ਹੈ।  ਉਮੀਦ ਕਰਦੀ ਹਾਂ ਕਿ ਕੁਝ ਖਾਲੀ ਵਕਤ ਮਿਲੇ ਅਤੇ ਇੱਥੇ ਆ ਕੇ ਸੈਰ ਕਰਾਂ। ਪੂਰੇ ਦੇਸ਼ ਲਈ ਸਾਡਾ ਸ਼ਹਿਰ ਪ੍ਰਵੀਨਤਾ ਦੀ ਇਕ ਉਦਹਾਰਣ ਤਾਂ ਹੈ ਹੀ ਅਤੇ ਜੇਕਰ ਅਸੀਂ ਇਸੇ ਤਰ੍ਹਾਂ  ਤਰੱਕੀ ਕਰਦੇ ਰਹੇ ਤਾਂ ਜਲਦ ਹੀ ਪੂਰੀ ਦੁਨੀਆ ਦੇ ਲਈ ਵੀ ਉਦਾਹਰਣ ਬਣ ਸਕਦੇ ਹਾਂ।'ਭਾਜਪਾ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਨੇ ਕਿਹਾ ਕਿ ਹਾਰਟੀਕਲਚਰ ਵਿਭਾਗ ਨੇ ਵੀ ਇਸ ਪ੍ਰਾਜੈਕਟ ਵਿਚ ਬੇਹਤਰੀਨ ਸਾਥ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਥੇ 300 ਫਿਕਸ ਬੇਂਜਾਮਿਨ ਪੌਦੇ ਲਗਾਏ ਗਏ ਹਨ ਕਿਉਂਕਿ ਗੱਡੀਆਂ ਤੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਇਡ ਗੈਸ ਨੂੰ ਉਹ ਸੋਖ ਲੈਂਦੇ ਹਨ। ਇਸ ਦੇ ਇਲਾਵਾ ਇੱਥੇ 1000 ਦੂਸਰੇ ਪੌਦੇ, 110 ਜੂਨੀਪੇਰਸ ਪੌਦੇ, 120 ਪਾਮ ਅਤੇ 500 ਫੁੱਲਾਂ ਦੇ ਪੌਦੇ ਉਗਾਏ ਗਏ ਹਨ ਤਾਂ ਕਿ ਆਉਣ ਵਾਲਿਆਂ ਨੂੰ ਸਿਹਤਮੰਦ ਵਾਤਾਵਰਣ ਮਿਲੇ।

ਪੰਜਾਬ ਚੰਡੀਗੜ੍ਹ ਪ੍ਰਾਂਤ ਦੇ ਆਰ. ਐਸ. ਐਸ. ਪ੍ਰਮੁੱਖ ਅੰਮ੍ਰਿਤ ਸਾਗਰ ਨੇ ਦੱਸਿਆ ਕਿ ਇਹ ਜਗ੍ਹਾ ਪਹਿਲਾਂ ਕੱਚਰੇ ਅਤੇ ਮਲਬੇ ਨਾਲ ਭਰੀ ਰਹਿੰਦੀ ਸੀ ਪਰ ਹੁਣ ਹਰ ਸਵੇਰ ਇਹ ਇਕ ਖੂਬਸੂਰਤ ਜਗ੍ਹਾ ਦੇ ਤੌਰ 'ਤੇ ਆਉਣ ਯੋਗ ਹੈ। ਸੱਵਛ ਭਾਰਤ ਅਭਿਆਨ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਆਸ-ਪਾਸ ਦੀ ਜਿੰਦਗੀ ਦੇ ਜਿੰਮੇਵਾਰ ਅਸੀਂ ਲੋਕ ਖੁਦ ਹੀ ਹਾਂ। ਜੋ ਆਉਂਦਾ ਹੈ ਉਹ ਤਾਂ ਸਫਾਈ ਵਾਲਾ ਹੈ ਅਤੇ ਅਸੀਂ ਲੋਕ ਗੁਨਾਹਗਾਰ ਹਾਂ।ਇਸ ਮੌਕੇ 'ਤੇ ਮੌਜੂਦ ਬਾਕੀ ਕੌਂਸਲਰਾਂ ਵਿਚ ਰਾਜੇਸ਼ ਗੁਪਤਾ ਸੀਨੀਅਰ ਡਿਪਟੀ ਮੇਅਰ, ਦੇਸ ਰਾਜ ਗੁਪਤਾ, ਸਤਿੰਦਰ ਸਿੰਘ, ਦੇਵੇਸ਼ ਮੌਦਗਿਲ, ਹਰਦੀਪ ਸਿੰਘ, ਐਮ. ਪੀ. ਕੋਹਲੀ, ਸੁਰਿੰਦਰ ਬਾਘਾ, ਬਾਬੂ ਲਾਲ, ਹਰਜਿੰਦਰ ਕੌਰ, ਰਾਜਬਾਲਾ ਮਲਿਕ, ਆਸ਼ਾ ਜਸਵਾਲ, ਰਾਜਿੰਦਰ ਕੌਰ ਰੱਤੂ, ਸੁਰਿੰਦਰ ਬਾਲਾ ਅਤੇ ਹੀਰਾ ਨੇਗੀ ਮੌਜੂਦ ਸਨ। ਐਡੀਸ਼ਨਲ ਕਮਿਸ਼ਨਰ ਰਾਜੀਵ ਗੁਪਤਾ, ਐਸ. ਐਚ. ਓ. ਉਦੈਪਾਲ ਅਤੇ ਐਸ. ਐਚ. ਓ. ਨਰਿੰਦਰ ਪਟਿਆਲਾ ਨੇ ਵੀ ਇੱਥੇ ਆਉਣ ਲਈ ਸਮਾਂ ਕੱਢਿਆ।