5 Dariya News

ਮੁਕਤੀ ਮੋਰਚਾ ਖਰੜ ਨੇ ਮੁੱਲਾਂਪੁਰ 'ਚ ਖੋਲ੍ਹਿਆਂ ਚੋਣ ਦਫਤਰ

5 ਦਰਿਆ ਨਿਊਜ਼ (ਭੁਪਿੰਦਰ ਸਿੰਘ ਸਿੰਗਾਰੀਵਾਲ)

ਮੁੱਲਾਂਪੁਰ ਗਰੀਬ ਦਾਸ 21-Jan-2012

ਮੁਕਤੀ ਮੋਰਚਾ ਖਰੜ ਵਲੋਂ ਆਪਣੇ ਸਰਬ ਸਾਂਝੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਦਾ ਚੋਣ ਦਫਤਰ ਅੱਜ ਇੱਥੇ ਜ਼ੋਰ ਸ਼ੋਰ ਨਾਲ ਖੋਲ ਦਿੱਤਾ ਜਿਸਦਾ ਉਦਘਾਟਨ ਭਾਜਪਾ ਆਗੂ ਖੁਸਵੰਤ ਰਾਏ ਗੀਗਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਇਲਾਕਾ ਚੰਡੀਗੜ੍ਹ ਦੇ  ਨੇੜੇ ਹੋਣ ਕਾਰਨ ਅਜੇ ਵੀ ਪਛੜਿਆ ਹੋਇਆ ਹੈ , ਮੋਰਚੇ ਦੇ ਉਮੀਦਵਾਰ ਦੀ ਜਿੱਤ ਤੋਂ ਬਾਅਦ ਪਹਿਲਾਂ ਇਸ ਏਰੀਆ ਨੂੰ ਖੁਸ਼ਹਾਲ ਬਣਾਇਆ ਜਾਵੇ। ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਇਹ ਕਸਬੇ ਦਾ ਜਿੰਨਾ ਵਿਕਾਸ ਹੋਣਾ ਚਾਹੀਦਾ ਸੀ ਉਹ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਕੀਤਾ। ਉਨ੍ਹਾਂ ਵਾਇਦਾ ਕੀਤਾ ਕਿ ਮੋਰਚੇ ਦੀ ਜਿੱਤ ਤੇ ਬਾਅਦ ਇਸ ਕਸਬੇ ਨੂੰ ਇੱਕ ਆਧੁਨਿਕ ਮਾਡਲ ਕਸਬੇ ਵਲੋਂ ਵਿਕਸਤ ਕਰਵਾਇਆ ਜਾਵੇ। ਇਸ ਮੌਕੇ ਹਰਿੰਦਰ ਸਿੰਘ ਪਾਲ, ਰਣਜੀਤ ਸਿੰਘ ਠੇਕੇਦਾਰ ਪ੍ਰਧਾਨ ਬਲਾਕ ਕਾਂਗਰਸ ਸੇਵਾ ਦਲ, ਰਵਿੰਦਰ ਸ਼ਰਮਾ ਆੜ੍ਹਤੀ, ਹਰਪ੍ਰੀਤ ਸਿੰਘ ਰਾਜੂ, ਉਜਾਗਰ ਸਿੰਘ ਵਾਲੀਆਂ, ਚੂਹੜ ਸਿੰਘ, ਰਾਜ ਕੁਮਾਰ, ਰਾਜਨ ਸ਼ਰਮਾ, ਸੁਮਿਤ ਕੁਮਾਰ, ਗੋਗੀ ਆਦਿ ਸਮੇਤ ਭਾਰੀ ਗਿਣਤੀ ਕਸਬੇ ਦੇ ਵਸਨੀਕ ਹਾਜ਼ਰ ਸਨ।