ਜਨਤਕ ਥਾਵਾਂ ਤੇ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ 1458 ਚਲਾਨ ਕਰਕੇ 1 ਲੱਖ 40 ਹਜ਼ਾਰ ਦੇ ਜੁਰਮਾਨੇ ਵਸੂਲੇ : ਡਾ. ਗੁਰਪ੍ਰੀਤ
ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤੇ ਮੋਬਾਇਲ ਮੈਡੀਕਲ ਵੈਨ ਰਾਹੀਂ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨ ਤੋਂ ਕੀਤਾ ਜਾਗਰੂਕ
5 Dariya News
ਐਸ.ਏ.ਐਸ.ਨਗਰ 09-Feb-2015
ਸਿਹਤ ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇਜਿੰਦਰ ਪਾਲ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਵਿੱਢੀ ਗਈ ਤੰਬਾਕੂਨੋਸ਼ੀ ਵਿੱਰੁਧ ਮੁਹਿੰਮ ਅਧੀਨ ਪਿਛਲੇ ਇੱਕ ਸਾਲ ਦੌਰਾਨ ਜਨਤਕ ਥਾਵਾਂ ਤੇ ਤੰਬਾਕੂ ਦਾ ਸੇਵਨ ਕਰਨ ਵਾਲਿਆ ਅਤੇ ਤੰਬਾਕੂ ਉਤਪਾਦ ਵੇਚਨ ਵਾਲਿਆ ਦੇ 1458 ਚਲਾਨ ਕੱਟ ਕੇ 1 ਲੱਖ 40 ਹਜ਼ਾਰ ਤੋਂ ਵੱਧ ਜੁਰਮਾਨਾ ਵਸੂਲਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਐਂਟੀ ਤੰਬਾਕੂ ਨੋਡਲ ਅਫਸਰ ਡਾ. ਗੁਰਪ੍ਰੀਤ ਸਿੰਘ ਕਿ ਤੰਬਾਕੂਨੋਸ਼ਂੀ ਵਿਰੁੱਧ ਵਿੰਢੀ ਗਈ ਮੁਹਿੰਮ ਤਹਿਤ ਮੋਬਾਇਲ ਮੈਡੀਕਲ ਵੈਨ ਰਾਹੀਂ ਜਿਥੇ ਅੱਜ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨ ਪ੍ਰਤੀ ਜਾਗਰੂਕ ਕੀਤਾ ਗਿਆ ਉਥੇ ਅੱਜ ਜਨਤਕ ਥਾਵਾਂ ਤੇ ਤੰਬਾਕੂ ਦੀ ਵਰਤੋਂ ਅਤੇ ਤੰਬਾਕੂ ਉਤਪਾਦ ਵੇਚਣ ਵਾਲੀਆਂ ਦੀਆਂ ਦੁਕਾਨਾਂ ਦੇ ਵੀ 21 ਚਲਾਨ ਕੱਟੇ ਗਏ । ਉਨ੍ਹਾਂ ਦੱਸਿਆ ਕਿ ਫੇਜ਼ 2 ਵਿਖੇ ਸਕੂਲ ਦੇ ਸਾਹਮਣੇ 4 ਤੰਬਾਕੂ ਉਤਪਾਦ ਵੇਚਣ ਵਾਲਿਆਂ ਦੇ ਚਲਾਨ ਕੱਟੇ ਗਏ ਕਿਉਕਿ ਕਿਸੇ ਵੀ ਵਿਦਿਅਕ ਅਦਾਰੇ ਦੇ ਨਜ਼ਦੀਕ ਤੰਬਾਕੂ ਉਤਪਾਦ ਵੇਚਣਾ ਕਾਨੂੰਨੀ ਜੁਰਮ ਹੈ। ਇਸ ਮੁਹਿੰਮ ਅਧੀਨ ਸੰਗਠਿਤ ਟੀਮ ਵਲੋਂ ਤੰਬਾਕੂ ਉਤਪਾਦ ਵੇਚਣ ਜਾਂ ਸੇਵਨ ਕਰਨ ਵਾਲਿਆਂ ਦੇ ਚਲਾਨ ਕੱਟਣ ਦੌਰਾਨ ਇੱਕਠੀ ਹੋਈ ਭੀੜ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨ ਤੋਂ ਜਾਗਰੂਕ ਵੀ ਕੀਤਾ ਗਿਆ। ਇਸ ਮੁਹਿੰਮ ਦੌਰਾਨ ਸੰਗਠਿਤ ਟੀਮ ਵਿੱਚ ਐਂਟੀ ਤੰਬਾਕੂ ਨੋਡਲ ਅਫਸਰ ਡਾ. ਗੁਰਪ੍ਰੀਤ ਸਿੰਘ, ਡਾ. ਮਨਜੀਤ ਕੌਰ ਭਾਟੀਆ, ਲੈਬ ਟੈਕਨੀਸ਼ਅਨ ਸੀਮਾ ਰਾਣੀ, ਜ਼ਿਲ੍ਹਾ ਬੀ.ਸੀ.ਸੀ. ਸੁਖਵੀਰ ਸਿੰਘ ਬਾਲੇਵਾਲ ਅਤੇ ਫਾਰਮਾਸਿਸਟ ਸਰਬਜੀਤ ਸਿੰਘ ਦਫਤਰ ਸਿਵਲ ਸਰਜਨ ਮੌਜੂਦ ਸਨ।