5 Dariya News

ਆਦੇਸ਼ ਕਾਲਜ ਘੰੜੂਆਂ ਚ ਜੌਬ-ਪਲੈਸਮੈਂਟ ਤੇ ਵਿਸ਼ੇਸ਼ ਸੈਮੀਨਾਰ

5 Dariya News

ਘੰੜੂਆਂ 06-Feb-2015

ਅੱਜ ਆਦੇਸ਼ ਕਾਲਜ ਘੰੜੂਆਂ ਵਿਖੇ ਜੌਬ-ਪਲੈਸਮੈਂਟ ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਤੀਜਾ ਸਾਲ ਦੇ ਇੰਜਨਿਅਰਿੰਗ ਦੇ ਵਿਦਿਆਰਥੀਆਂ ਨੂੰ ਆਪਣੇ ਰੋਜਗਾਰ ਦੀ ਸਹੀ ਚੋਣ ਅਤੇ ਰੋਜਗਾਰ ਤੱਕ ਪਹੁੰਚ ਲਈ ਸਹੀ ਅਤੇ ਸੁਚੱਜੇ ਢੰਗ ਨਾਲ ਦੱਸਿਆ ਗਿਆ। ਇਹ ਸੈਮੀਨਾਰ ਖਾਸ ਤੌਰ ਤੇ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਪੂਰੀ ਹੋਣ ਤੋਂ ਬਾਦ ਆਪਣੇ ਲਈ ਸਹੀ ਰੋਜਗਾਰ ਦੀ ਚੋਣ ਕਿਵੇਂ ਕੀਤੀ ਜਾਵੇ ਉਸ ਬਾਰੇ ਸੈਮੀਨਾਰ ਦੇ ਬੁਲਾਰੇ ਇੰਜ. ਦੀਪਕ ਕੁਮਾਰ ਵਲੋਂ ਦੱਸਿਆ ਗਿਆ । ਉਹਨਾਂ ਦੇ ਨਾਲ ਕੰਪਨੀ ਦੇ ਸਾਥੀ ਬਲਤੇਜ ਸਿੰਘ ਤੇ ਨਿਤੀਸ਼ ਸਿਨਹਾ ਵੀ ਮੌਜੂਦ ਸਨ। ਵਿਦਿਆਰਥੀਆਂ ਦੀ ਆਪਣੀ ਖੁਦ ਦੀ ਪਰਸਨੈਲਟੀ ਦਾ ਕਿਵੇਂ ਵਿਕਾਸ ਕੀਤਾ ਜਾ ਸਕਦਾ ਹੈ ਅਤੇ ਕੰਪਨੀਆਂ ਵਿੱਚ ਕਿਸ ਤਰ੍ਹਾਂ ਇੰਟਰਵਿਊ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਗਿਆ। ਇਸ ਮੌਕੇ ਸੰਸਥਾ ਦੇ ਪਿੰਸੀਪਲ ਡਾ. ਡੀ ਐੱਸ ਪੂੰਡੀਰ ਨੇ ਵਿਦਿਆਰਥੀਆਂ ਨੂੰ ਇਸ ਸੈਮੀਨਾਰ ਦਾ ਲਾਭ ਉੱਠਾਉਣ ਲਈ ਕਿਹਾ ਅਤੇ ਕੰਪਨੀ ਦੇ ਨੁਮਾਇੰਦਿਆ ਦਾ ਕਾਲਜ ਵਿਚ ਆਉਣ ਤੇ ਧੰਨਵਾਦ ਵੀ ਕੀਤਾ।  ਆਦੇਸ਼ ਗਰੁੱਪ ਦੇ ਤਕਨੀਕੀ ਵਿੰਗ ਦੇ ਡਾਇਰੈਕਟਰ ਇੰਜ. ਗੁਰਫਤਿਹ ਸਿੰਘ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਵਿਦਿਆਰਥੀਆਂ ਲਈ ਸਮੇਂ-ਸਮੇਂ ਸਿਰ ਕਰਵਾਏ ਜਾਣ ਦੀ ਲੋੜ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਚੰਗੀਆਂ ਕੰਪਨੀਆਂ ਵਿਚ ਜਾਣ ਲਈ ਸਹੀ ਦਿਸ਼ਾ ਮਿਲਦੀ ਹੈ। ਵਿਦਿਆਰਥੀਆਂ ਨੇ ਇਸ ਸੈਮੀਨਾਰ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਇਸ ਤੇ  ਸੈਮੀਨਾਰ ਦੇ ਬੁਲਾਰੇ ਨਾਲ ਵਿਚਾਰ-ਵੱਟਾਦੰਰਾ ਵੀ ਕੀਤਾ। ਇਸ ਸੈਮੀਨਾਰ ਵਿਚ ਵੱਖ-ਵੱਖ ਵਿਭਾਗਾਂ ਦੇ ਮੁੱਖੀ, ਸਮੂਹ ਸਟਾਫ ਅਤੇ ਸੰਸਥਾ ਦੇ ਪੀ ਆਰ ਓ ਰਸ਼ਪਾਲ ਸਿੰਘ ਪਾਲੀ ਵੀ ਹਾਜ਼ਰ ਸਨ।