ਵੋਟਰ ਸੂਚੀ ਦਾ ਡਾਟਾ ਬੇਸ ਵਿੱਚ ਵੋਟਰ ਦਾ ਆਧਾਰ ਕਾਰਡ ਵੀ ਸ਼ਾਮਲ ਹੋਵੇਗਾ
ਚਮਕੌਰ ਸਾਹਿਬ ਤੇ ਐਸ.ਏ.ਐਸ.ਨਗਰ ਦੋ ਵਿਧਾਨ ਸਭਾ ਹਲਕਿਆਂ ਵਿੱਚ ਪਾਇਲਟ ਪ੍ਰਾਜੈਕਟ 'ਤੇ ਕੰਮ ਸ਼ੁਰੂ
5 Dariya News
ਚੰਡੀਗੜ੍ਹ 05-Feb-2015
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੇ ਡਾਟਾ ਬੇਸ ਵਿੱਚ ਵੋਟਰ ਦਾ ਆਧਾਰ ਕਾਰਡ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਸੂਬੇ ਵਿੱਚ ਦੋ ਵਿਧਾਨ ਸਭਾ ਹਲਕਿਆਂ ਚਮਕੌਰ ਸਾਹਿਬ ਤੇ ਐਸ.ਏ.ਐਸ. ਨਗਰ ਵਿੱਚ ਆਧਾਰ ਕਾਰਡ ਨੂੰ ਵੋਟਰਾਂ ਦੇ ਡਾਟਾ ਬੇਸ ਵਿੱਚ ਸ਼ਾਮਲ ਕਰਨ ਲਈ ਪਾਇਲਟ ਪ੍ਰਾਜੈਕਟ ਤੌਰ 'ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੁੱਖ ਚੋਣ ਅਫਸਰ ਸ੍ਰੀ ਵੀ.ਕੇ.ਸਿੰਘ ਨੇ ਅੱਜ ਆਮ ਜਨਤਾ ਦੀ ਸਹੂਲਤ ਲਈ ਸਾਫਟਵੇਅਰ ਵੀ ਰਿਲੀਜ਼ ਕੀਤਾ ਗਿਆ। ਮੁੱਖ ਚੋਣ ਅਫਸਰ ਸ੍ਰੀ ਵੀ.ਕੇ.ਸਿੰਘ ਨੇ ਦੱਸਿਆ ਕਿ ਇਸ ਸਾਫਟਵੇਅਰ ਰਾਹੀਂ ਦੋਵੇਂ ਹਲਕਿਆਂ ਦਾ ਕੋਈ ਵੀ ਵੋਟਰ ਆਪਣਾ ਅਤੇ ਆਪਣੇ ਪਰਿਵਾਰ ਦਾ ਆਧਾਰ ਕਾਰਡ ਤਿਨ ਵੱਖ-ਵੱਖ ਵਿਧੀਆਂ ਨੂੰ ਅਪਣਾ ਕੇ 6 ਫਰਵਰੀ 2015 ਤੋਂ 7 ਮਾਰਚ 2015 ਤੱਕ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਤਿੰਨ ਵਿਧੀਆਂ ਵਿੱਚੋਂ ਪਹਿਲੀ ਵਿਧੀ ਅਨੁਸਾਰ ਕੋਈ ਵੀ ਵੋਟਰ ਵਿਭਾਗ ਦੀ ਵੈਬਸਾਈਟ www.ceopunjab.nic.in ਉਤੇ ਜਾ ਕੇ ਆਧਾਰ ਕਾਰਡ ਦਰਜ ਕਰਵਾ ਸਕਦਾ ਹੈ। ਦੂਜੀ ਵਿਧੀ ਅਨੁਸਾਰ ਕੋਈ ਵੀ ਵੋਟਰ 77382-99899 ਨੰਬਰ 'ਤੇ 35OPJ2145P93_Number114811R Number ਟਾਈਪ ਕਰ ਕੇ ਐਸ.ਐਮ.ਐਸ. ਭੇਜ ਕੇ ਦਰਜ ਸਕਦਾ ਹੈ। ਤੀਜੀ ਵਿਧੀ ਅਨੁਸਾਰ ਟੋਲ ਫਰੀ ਨੰਬਰ 1950 'ਤੇ ਫੋਨ ਕਰ ਕੇ ਆਪਣਾ ਆਧਾਰ ਕਾਰਡ ਦਰਜ ਕਰਵਾ ਸਕਦਾ ਹੈ।ਮੁੱਖ ਚੋਣ ਅਫਸਰ ਨੇ ਦੋਵੇਂ ਹਲਕਿਆਂ ਚਮਕੌਰ ਸਾਹਿਬ ਤੇ ਐਸ.ਏ.ਐਸ.ਨਗਰ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਦੱਸੀਆਂ ਵਿਧੀਆਂ ਰਾਹੀਂ ਆਪਣਾ ਆਧਾਰ ਕਾਰਡ ਦਰਜ ਕਰਵਾਉਣ।