ਇਲਾਕੇ ਵਿੱਚ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ - ਬੀਬੀ ਰਾਮੂਵਾਲੀਆ
ਫੇਜ-2 ਐਚ.ਐਮ. ਐਚ.ਐਲ. ਹਾਊਸਿਸ ਵਿਖੇ ਪਾਰਕਿੰਗ ਅਤੇ ਪੇਵਰ ਦਾ ਕੰਮ ਹੋਇਆ ਸ਼ੁਰੂ
5 Dariya News
ਐਸ.ਏ. ਐਸ. ਨਗਰ 30-Jan-2015
ਚਿਰਾਂ ਤੋਂ ਚੱਲੀ ਆ ਰਹੀ ਫੇਜ-2 ਦੇ ਐਚ.ਐਮ. ਐਚ.ਐਲ. ਦੇ ਰਿਹਾਇਸ਼ੀ ਇਲਾਕਿਆਂ ਵਿੱਚ ਕਾਰ ਪਾਰਕਿੰਗ ਅਤੇ ਪੇਵਰ ਦੀ ਸਮੱਸਿਆ ਉਸ ਵੇਲੇ ਹੱਲ ਹੋ ਗਈ ਜਦੋਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਦੀ ਅਗਵਾਈ ਵਿੱਚ ਅੱਜ ਪਾਰਕਿੰਗ ਦੇ ਵਿਕਾਸ ਦਾ ਕੰਮ ਇਲਾਕੇ ਦੇ ਸਤਿਕਾਰਯੋਗ ਬਜ਼ੁਰਗਾਂ ਅਤੇ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵੱਲੋਂ ਰਸਮੀ ਤੌਰ ਤੇ ਟੱਕ ਲਗਾ ਕੇ ਅਰੰਭ ਕੀਤਾ ਗਿਆ। ਯਾਦ ਰਹੇ ਪਿਛਲੇ ਦਿਨੀਂ ਫੇਜ-2 ਦੇ ਸ੍ਰੀ ਰਾਮ ਸੇਵਕ ਦਲ ਅਤੇ ਐਚ.ਐਮ. ਅਤੇ ਐਚ.ਐਲ. ਹਾਊਸ ਓਨਰ ਐਸੋਸੀਏਸ਼ਨ ਨੇ ਇਹ ਚਿਰ ਤੋਂ ਲਟਕਦੀ ਆਈ ਮੰਗ ਰਾਜਾ ਕੰਵਰਜੋਤ ਸਿੰਘ ਮੁਹਾਲੀ ਦੇ ਧਿਆਨ ਵਿੱਚ ਲਿਆਂਦਾ ਜਿਸ ਤੇ ਰਾਜਾ ਮੁਹਾਲੀ ਨੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਅੱਜ ਇਸ ਕੰਮ ਦਾ ਬੀਬੀ ਰਾਮੂਵਾਲੀਆ ਦੇ ਹੱਥੋਂ ਉਦਘਾਟਨ ਕਰਵਾ ਦਿੱਤਾ। ਇਸ ਮੌਕੇ ਬੋਲਦਿਆਂ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਫੇਜ-2 ਦੇ ਵਿਕਾਸ ਦੇ ਕੰਮਾਂ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਰਹਿੰਦੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਾਮ ਸੇਵਕ ਦਲ ਦੇ ਸ਼ਾਮ ਲਾਲ, ਹਰਿੰਦਰਪਾਲ ਸਿੰਘ, ਰਾਮ ਲਾਲ, ਗੁਰਚਰਨ ਸਿੰਘ ਚੰਨੀ, ਵਿਕਲ ਕੁਮਾਰ, ਐਮ.ਆਰ. ਅਰੋੜਾ, ਐਨ.ਕੇ. ਮਿਸ਼ਰਾ, ਸੁਧੀਰ ਕੁਮਾਰ, ਭੋਲਾ ਸਿੰਘ, ਪਰਸ ਰਾਮ, ਸਪਨਾ ਜਿੰਦਲ, ਸੁਦਰਸ਼ਨ ਕੁਮਾਰ, ਬੀਬੀ ਰੀਨਾ, ਬਲਬੀਰ ਸਿੰਘ, ਮਨਮੋਹਨਜੀਤ ਸਿੰਘ, ਬੀਬੀ ਰਾਧਾ ਰਾਣੀ, ਵੀ.ਪੀ. ਮਿੱਤਲ, ਵਿੱਕੀ ਸੂਦ, ਜੈ ਪ੍ਰਕਾਸ਼, ਵਿਨੈ ਕੁਮਾਰ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।