5 Dariya News

ਮੋਹਾਲੀ ਪੁਲਿਸ ਵੱਲੌਂ ਚੋਰ ਗਿਰੋਹ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 2 ਲੱਖ ਰੁਪਏ ਦੀ ਕੀਮਤ ਦਾ ਸਮਾਨ ਕੀਤਾ ਬ੍ਰਾਮਦ

5 Dariya News

ਐਸ.ਏ.ਐਸ.ਨਗਰ 28-Jan-2015

ਗੁਰਪ੍ਰੀਤ ਸਿੰਘ ਭੁੱਲਰ ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਨੇ ਇੱਕ ਵਹੀਕਲ ਚੋਰ ਗਿਰੋਹ ਦੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤਾ ਕਰੀਬ 2 ਲੱਖ ਰੁਪਏ ਦੀ ਕੀਮਤ ਦਾ ਸਮਾਨ ਬ੍ਰਾਮਦ ਕਰਵਾਉਣ ਵਿੱਚ  ਸਫਲਤਾ ਹਾਸਲ ਕੀਤੀ ਹੈ। ਇਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਜਿਲਾ ਐਸ.ਏ.ਐੇਸ.ਨਗਰ ਦੇ 03 ਮੁਕੱਦਮੇ ਟਰੇਸ ਹੋਏ ਹਨ। ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਸਬੰਧੀ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਸੀ.ਆਈ.ਏ.ਸਟਾਫ ਦੀ ਪੁਲਿਸ ਪਾਰਟੀ ਵੱਲੋਂ ਵੇਰਕਾ ਚੌਂਕ ਮੋਹਾਲੀ ਵਿਖੇ ਚੈਕਿੰਗ ਕੀਤੀ ਜਾ ਰਹੀ ਸੀ, ਦੌਰਾਨੇ ਚੈਕਿੰਗ ਪੁਲਿਸ ਪਾਰਟੀ ਨੂੰ ਖੁਫੀਆ ਇਤਲਾਹ ਮਿਲੀ ਕਿ ਕੈਲਾਸ਼ ਯਾਦਵ (23) ਪੁੱਤਰ ਮੇਵਾ ਲਾਲ ਯਾਦਵ ਵਾਸੀ ਪਿੰਡ ਸ਼ਾਨਾਪਾਰ ਥਾਣਾ ਫੱਤੂਪੁਰ ਜਿਲਾ ਪਰਤਾਪਗੜ੍ਹ (ਯੂ.ਪੀ) ਹਾਲ ਵਾਸੀ ਮਕਾਨ ਨੰਬਰ 56 ਅਜਾਦ ਕਲੌਨੀ ਬਲੌਗੀ ਅਤੇ ਬਾਬੂ ਰਾਮ (24) ਪੁੱਤਰ ਨੱਨਾ ਰਾਮ ਵਾਸੀ ਪਿੰਡ ਕੋਹਲਾਪੁਰ ਜਿਲਾ ਕੁਰੂਕਸ਼ੇਤਰਾ (ਹਰਿਆਣਾ) ਹਾਲ ਕਿਰਾਏਦਾਰ ਦਿੱਲੀ ਵਾਲਿਆ ਦਾ ਮਕਾਨ ਪਿੰਡ ਬਰਿਆਲੀ ਚੋਰੀਆ ਕਰਨ ਦੇ ਆਦਿ ਹਨ ਅਤੇ ਅੱਜ ਵੀ ਇੱਕ ਮੋਟਰਸਾਈਕਲ ਮਾਰਕਾ ਸਪਲੈਡਰ ਪਰ ਕਿਤੇ ਚੋਰੀ ਕਰਨ ਦੀ ਨੀਯਤ ਨਾਲ ਘੁੰਮ ਰਹੇ ਹਨ, ਇਤਲਾਹ ਦੇ  ਆਧਾਰ ਪਰ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 13 ਮਿਤੀ 27.01.2015 ਅ/ਧ 454,457,379,380 ਹਿੰ:ਦੰ: ਥਾਣਾ ਫੇਸ-1 ਮੋਹਾਲੀ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਦੌਰਾਨੇ ਚੌਕਿੰਗ ਉਕੱਤ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਮੋਟਰਸਾਈਕਲ ਬਾਰੇ ਪੜਤਾਲ ਕਰਨ ਤੇ ਇਹ ਮੋਟਰਸਾਈਕਲ ਥਾਣਾ ਮਟੌਰ ਦੇ ਇਲਾਕਾ ਵਿਚੋਂ ਚੋਰੀ ਕੀਤਾ ਹੋਣਾ ਪਾਇਆ ਗਿਆ। 

ਇਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਮੁੱਢਲੀ ਪੁੱਛਗਿੱਛ ਤੋਂ ਮੋਹਾਲੀ ਦੇ 03 ਮੁਕੱਦਮੇ  ਮੁਕੱਦਮਾ ਨੰਬਰ 16 ਮਿਤੀ 27.1.2015 ਅ/ਧ 379 ਹਿੰ:ਦੰ: ਥਾਣਾ ਮਟੌਰ- ਜਿਸ ਵਿੱਚ ਇੱਕ ਸਪਲੈਡਰ ਮੋਟਰਸਾਈਕਲ ਨੰਬਰ ਪੀਬੀ 23ਕੇ-0759 ਚੋਰੀ ਹੋਇਆ ਸੀ,  ਮੁਕੱਦਮਾ ਨੰਬਰ 12 ਮਿਤੀ 26.01.2015 ਅ/ਧ 380 ਹਿੰ:ਦੰ: ਥਾਣਾ ਬਲੌਗੀ- ਜਿਸ ਵਿੱਚ ਦੋਸ਼ੀਆਂ ਨੇ ਮਕਾਨ ਨੰਬਰ 49 ਗਲੀ ਨੰਬਰ 02 ਨੇੜੇ ਬੱਸ ਸਟੈਂਡ ਬਲੌਗੀ ਵਿਚੋਂ ਤਾਲਾ ਤੋੜ ਕੇ ਇੱਕ ਹੋਮ ਥੀਏਟਰ, ਬੈਟਰੀ ਸਮੇਤ ਇਨਵਰਟਰ ਆਦਿ ਚੋਰੀ ਕੀਤਾ ਸੀ,  ਮੁਕੱਦਮਾ ਨੰਬਰ 11 ਮਿਤੀ 26.01.2015 ਅ/ਧ 379 ਹਿੰ:ਦੰ: ਥਾਣਾ ਸਿਟੀ ਖਰੜ-ਜਿਸ ਵਿੱਚ ਇਹਨਾਂ ਦੋਸ਼ੀਆਂ ਨੇ ਭੁਰੂ ਚੌਕ ਖਰੜ ਤੋਂ ਟੋਨੀ ਸਿੰਘ ਪੁੱਤਰ ਰੌਣਕੀ ਸਿੰਘ ਵਾਸੀ ਪਿੰਡ ਰਸੂਲਪੁਰ ਜਿਲਾ ਫਤਿਹਗੜ੍ਹ  ਸਾਹਿਬ ਦਾ ਮੋਟਰਸਾਈਕਲ ਮਾਰਕਾ ਪਲਾਟਿਨਾ ਨੰਬਰ ਪੀਬੀ 23ਏ-6583 ਚੋਰੀ ਕਰ ਲਿਆ ਸੀ। ਟਰੇਸ ਹੋਣ ਵਿੱਚ ਸਫਲਤਾ ਹਾਸਲ ਹੋਈ ਹੈ।ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀ ਵਿਅਕਤੀ ਕੁਝ ਸਮਾਂ ਪਹਿਲਾਂ ਮੋਹਾਲੀ ਵਿਖੇ ਇਕੱਠੇ ਲੇਬਰ ਦਾ ਕੰਮ ਕਰਦੇ ਸੀ, ਪ੍ਰੰਤੂ ਬਾਅਦ ਵਿੱਚ ਚੋਰੀਆ ਕਰਨ ਲੱਗ ਪਏ ਅਤੇ ਚੋਰੀ ਕੀਤੇ ਸਮਾਨ ਦੀ ਤੋੜ ਭੰਨ ਕਰਕੇ ਸਕਰੈਪ ਵਿੱਚ ਵੇਚ ਦਿੰਦੇ ਸਨ।ਦੋਸ਼ੀ ਕੈਲਾਸ਼ ਯਾਦਵ ਅਜੇ ਕੁਆਰਾ ਹੀ ਹੈ ਅਤੇ ਚਾਰ ਕੁ ਜਮਾਤਾਂ ਪੜ੍ਹਿਆ ਹੋਇਆ ਅਤੇ ਦੋਸੀ ਬਾਬੂ ਰਾਮ ਦੋ ਬੱਚਿਆ ਦਾ ਬਾਪ ਹੈ ਅਤੇ ਪੰਜਵੀ ਤੱਕ ਪੜ੍ਹਿਆ ਹੈ, ਇਹਨਾਂ ਦੋਸ਼ੀਆਂ ਪਾਸੋਂ ਚੋਰੀ ਦੀਆਂ ਹੋਰ ਵੀ ਵਾਰਦਾਤਾਂ ਟਰੇਸ ਹੋਣ ਦੀ ਉਮੀਦ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।