ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਅਤੇ ਸਟੋਨ ਕਰੱਸਰਾਂ ਦੀ ਅਧਿਕਾਰੀ ਅਚਨਚੇਤੀ ਚੈਕਿੰਗ ਕਰਨਗੇ : ਤੇਜਿੰਦਰਪਾਲ ਸਿੰਘ ਸਿੱਧੂ
ਗੈਰ ਕਾਨੂੰਨੀ ਮਾਇਨਿੰਗ ਕਰਨ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ
5 Dariya News
ਐਸ.ਏ.ਐਸ.ਨਗਰ 27-Jan-2015
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਰੇਤੇ, ਬਜਰੀ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਸਟੋਨ ਕਰੱਸ਼ਰਾਂ ਦੀ ਅਧਿਕਾਰੀ ਰਾਤ ਵੇਲੇ ਅਚਨਚੇਤੀ ਚੈਕਿੰਗ ਕਰਨਗੇ ਜਿਸ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਅਧਿਕਾਰੀ ਰਾਤ ਨੂੰ 09-00 ਵਜੇ ਤੋਂ ਸਵੇਰੇ 08-00 ਵਜੇ ਤੱਕ ਅਚਨਚੇਤੀ ਚੈਕਿੰਗ ਕਰਨਗੇ। ਸ੍ਰੀ ਸਿੱਧੂ ਨੇ ਦੱਸਿਆ ਕਿ 1, 12 ਅਤੇ 23 ਫਰਵਰੀ ਨੂੰ ਸ੍ਰੀ ਜਗਜੀਤ ਸਿੰਘ ਧਾਮੀ ਕਾਰਜਕਾਰੀ ਇੰਜਨੀਅਰ ਅਤੇ ਸ੍ਰੀ ਬਲਿੰਦਰ ਸਿੰਘ ਬੀ.ਐਲ.ਈ.À, 2, 13 ਅਤੇ 24 ਫਰਵਰੀ ਨੂੰ ਸ੍ਰੀ ਰਜਿੰਦਰ ਕੁਮਾਰ ਝੱਲੀ ਕਾਰਜਕਾਰੀ ਇੰਜਨੀਅਰ ਅਤੇ ਸ੍ਰੀ ਗੁਰਜਸਪਾਲ ਸਿੰਘ ਬੀ.ਐਲ.ਈ.À, 3, 14 ਅਤੇ 25 ਫਰਵਰੀ ਨੂੰ ਸ੍ਰੀ ਅਮਰਜੀਤ ਸੰਧੂ ਕਾਰਜਕਾਰੀ ਇੰਜਨੀਅਰ ਅਤੇ ਸ੍ਰੀ ਬਲਜੀਤ ਸਿੰਘ ਬੀ.ਐਲ.ਈ.À, 4, 15 ਅਤੇ 26 ਫਰਵਰੀ ਨੂੰ ਸ੍ਰੀ ਗੁਰਸੇਵਕ ਸਿੰਘ ਸੰਘਾ ਕਾਰਜਕਾਰੀ ਇੰਜਨੀਅਰ ਅਤੇ ਸ੍ਰੀ ਗੁਰਿੰਦਰ ਸਿੰਘ ਐਸ.ਆਈ.ਪੀ.ਓ , 5, 16 ਅਤੇ 27 ਫਰਵਰੀ ਨੂੰ ਸ੍ਰੀ ਵਿਸ਼ਾਲ ਗੁਪਤਾ ਕਾਰਜਕਾਰੀ ਇੰਜਨੀਅਰ ਅਤੇ ਸ੍ਰੀ ਸੁਰਿੰਦਰ ਸਿੰਘ ਬੀ.ਐਲ.ਈ.À, 6, 17 ਅਤੇ 28 ਫਰਵਰੀ ਨੂੰ ਸ੍ਰੀ ਸੁਖਮਿੰਦਰ ਸਿੰਘ ਕਾਰਜਕਾਰੀ ਇੰਜਨੀਅਰ ਅਤੇ ਸ੍ਰੀ ਸ਼ਸ਼ੀ ਸ਼ੇਖਰ ਸੂਰੀ ਐਸ.ਆਈ.ਪੀ.ਓ. ਡਿਊਟੀ ਨਿਭਾਉਣਗੇ ।ਸ੍ਰੀ ਸਿੱਧੂ ਨੇ ਅੱਗੋਂ ਦੱਸਿਆ ਕਿ 7 ਅਤੇ 18 ਫਰਵਰੀ ਨੂੰ ਸ੍ਰੀ ਮਹਿੰਦਰ ਸਿੰਘ , ਬੀ.ਡੀ.ਪੀ.ਓ ਖਰੜ ਅਤੇ ਸੈਨੀਟੇਸ਼ਨ ਅਤੇ ਸ੍ਰੀ ਬਲਿੰਦਰ ਸਿੰਘ ਬੀ.ਐਲ.ਈ.À, 8 ਅਤੇ 19 ਫਰਵਰੀ ਨੂੰ ਸ੍ਰੀ ਦਲੀਪ ਸਿੰਘ ਅਤੇ ਸ੍ਰੀ ਗੁਰਜਸਪਾਲ ਸਿੰਘ ਬੀ.ਐਲ.ਈ.À , 9 ਅਤੇ 20 ਫਰਵਰੀ ਨੂੰ ਸ੍ਰੀਮਤੀ ਰੁਪਿੰਦਰਜੀਤ ਕੌਰ ਬੀ.ਡੀ.ਪੀ.ਓ ਮਾਜਰੀ, ਅਤੇ ਸ੍ਰੀ ਬਲਜੀਤ ਸਿੰਘ ਬੀ.ਐਲ.ਈ.ਓ, 10 ਅਤੇ 21 ਫਰਵਰੀ ਸ੍ਰੀ ਸੁਰਿੰਦਰ ਸਿੰਘ ਸੰਧੂ ਅਤੇ ਸ੍ਰੀ ਗੁਰਿੰਦਰ ਸਿੰਘ ਐਸ.ਆਈ.ਪੀ.ਓ, 11 ਅਤੇ 22 ਫਰਵਰੀ ਨੂੰ ਸ੍ਰੀ ਗੁਰਸੇਵਕ ਸਿੰਘ ਸੰਘਾ ਕਾਰਜਕਾਰੀ ਇੰਜੀਨੀਅਰ ਅਤੇ ਸੀ ਸੁਰਿੰਦਰ ਸਿੰਘ ਐਸ.ਆਈ.ਈ.ਓ ਡਿਊਟੀ ਨਿਭਾਉਣਗੇ ਅਤੇ ਇਹ ਅਧਿਕਾਰੀ ਆਪਣੀ ਰਿਪੋਰਟ ਮਾਈਨਿੰਗ ਅਫ਼ਸਰ ਅਤੇ ਡੀ.ਸੀ ਦਫ਼ਤਰ ਵਿਖੇ ਭੇਜਣਗੇ ।