5 Dariya News

ਪੰਜਾਬ ਸਰਕਾਰ ਵਲੋ' ਦੂਜੇ ਅਤੇ ਤੀਜੇ ਪੜਾਅ ਦੇ ਪ੍ਰਵਾਸੀ ਭਾਰਤੀ ਸੰਗਤ ਦਰਸਨ ਲਈ ਪ੍ਰਬੰਧ ਮੁਕੰਮਲ-ਤੋਤਾ ਸਿੰਘ

ਸੰਗਤ ਦਰਸਨ ਜਲੰਧਰ 16 ਨੂੰ ਅਤੇ ਲੁਧਿਆਣਾ 18 ਜਨਵਰੀ ਨੂੰ ਲੱਗੇਗਾ

5 ਦਰਿਆ ਨਿਊਜ਼

ਚੰਡੀਗੜ੍ਹ 12-Jan-2015

ਪੰਜਾਬ ਸਰਕਾਰ ਨੇ ਦਸੰਬਰ ਦੇ ਆਖਰੀ ਹਫਤੇ ਵਿੱਚ ਮੋਗਾ ਵਿਖੇ ਆਯੋਜਿਤ ਕੀਤੇ ਗਏ ਪ੍ਰਵਾਸੀ ਭਾਰਤੀ ਸੰਮੇਲਨ ਦੀ ਕਾਮਯਾਬੀ ਤੋ' ਬਾਅਦ ਦੂਜੇ ਅਤੇ ਤੀਜੇ ਪੜਾਅ ਦੇ ਪ੍ਰਵਾਸੀ ਭਾਰਤੀ ਸੰਗਤ ਦਰਸਨ ਲਈ ਪ੍ਰਬੰਧ ਮੁਕੰਮਲ ਮੁਕੰਮਲ ਕਰ ਲਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਤੋਤਾ ਸਿੰਘ ਨੇ ਕਿਹਾ ਕਿ  ਜਲੰਧਰ ਅਤੇ ਲੁਧਿਆਣਾ ਵਿਖੇ  ਕ੍ਰਮਵਾਰ 16 ਅਤੇ 18 ਜਨਵਰੀ ਪ੍ਰਵਾਸੀ ਭਾਰਤੀ ਸੰਗਤ ਦਰਸਨ ਆਯੋਜਿਤ ਕੀਤੇ ਜਾਣਗੇ। ਜਲੰਧਰ ਵਿਖੇ ਹੋਣ ਵਾਲੇ ਸੰਗਤ ਦਰਸਨ ਵਿੱਚ ਜਲੰਧਰ, ਕਪੂਰਥਲਾ, ਹੁਸਿਆਰਪੁਰ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ  ਪਠਾਨਕੋਟ ਤੋ' ਪ੍ਰਵਾਸੀ ਭਾਰਤੀ ਹਿੱਸਾ ਲੈਣਗੇ ਜਦਕਿ ਲੁਧਿਆਣਾ ਸੰਗਤ ਦਰਸਨ ਵਿੰਚ ਲੁਧਿਆਣਾ, ਸਹੀਦ ਭਗਤ ਸਿੰਘ ਨਗਰ, ਪਟਿਆਲਾ, ਫਤਹਿਗੜ੍ਹ ਸਾਹਿਬ, ਸੰਗਰੂਰ, ਰੋਪੜ ਅਤੇ ਐਸ.ਏ.ਐਸ.ਨਗਰ ਦੇ ਪ੍ਰਵਾਸੀ ਭਾਰਤੀ ਆਪਣੀਆਂ ਸਿਕਾਇਤਾਂ ਨਿਪਟਾਰੇ ਹਿੱਤ ਰੱਖਣਗੇ।ਉਨਾਂ ਕਿਹਾ ਕਿ ਇਨਾਂ ਸੰਗਤ ਦਰਸਨਾਂ ਦਾ ਮੁੱਖ ਮੰਤਵ ਪ੍ਰਵਾਸੀ ਭਾਰਤੀਆਂ ਦੀਆਂ ਮੁਸਕਲਾਂ ਦਾ ਮੌਕੇ ਤੇ ਨਿਪਟਾਰਾ ਕਰਨਾ ਹੈ। ਉਨਾਂ ਕਿਹਾ ਕਿ ਪੁਲਿਸ  ਅਤੇ ਸਿਵਲ ਪ੍ਰਸਾਸਨ ਦੇ ਉੱਚ ਅਧਿਕਾਰੀ ਵੀ ਇਸ ਮੌਕੇ 'ਤੇ ਮੌਜੂਦ ਰਹਿਣਗੇ।