5 Dariya News

ਜਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਅਹਿਮ ਮੀਟਿੰਗ ਵਿੱਚ ਸਿੱਖਿਆ ਅਭਿਆਨ ਬਾਰੇ ਹੋਈਆਂ ਵਿਚਾਰਾ - ਡਾ. ਸੁਰਜੀਤ ਸਿੰਘ

5 ਦਰਿਆ ਨਿਊਜ਼ (ਅਜੇ ਪਾਹਵਾ)

ਲੁਧਿਆਣਾ 08-Jan-2015

ਜਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਦੀ ਅਗਵਾਈ ਵਿੱਚ ਹੋਈ । ਜਿਸਦੇ ਵਿੱਚ ਸਰਵ ਸਿੱਖਿਆ ਅਭਿਆਨ ਮਿੰਡ-ਡੇ-ਮੀਲ ਅਤੇ ਰਾਸ਼ਟਰੀ ਮਾਧਿਅਮ ਸਿੱਖਿਆ ਅਭਿਆਨ ਬਾਰੇ  ਵਿਸਥਾਰ ਪੂਰਵਕ ਵਿਚਾਰਾ ਹੋਈਆਂ । ਜਿਸਦੇ ਵਿੱਚ ਉਘੇ ਸਮਾਜ ਸੇਵਕ ਅਤੇ ਕਮੇਟੀ ਮੈਂਬਰ ਡਾ. ਸੁਰਜੀਤ ਸਿੰਘ ਨੇ ਐਨ.ਸੀ. ਐਲ.ਪੀ. ਸਕੂਲ ਦੇ ਬੱਚਿਆ ਨੂੰ ਵਰਦੀਆਂ ਦੇਣ ਬਾਰੇ 5 ਨਵੰਬਰ 2014 ਨੂੰ ਹੋਈ ਮੀਟਿੰਗ ਵਿੱਚ ਪਾਸ ਹੋਏ ਮਤੇ ਵਿੱਚ ਪ੍ਰਪੋਜ਼ਲ ਭੇਜਣ ਬਾਰੇ ਜਾਣਕਾਰੀ ਮੰਗੀ ਸਰਕਾਰੀ ਪ੍ਰਾਈਮਰੀ ਸਕੂਲ ਵਿੱਚ ਸਫਾਈ ਸੇਵਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਭੇਜੀ ਗਈ ਪ੍ਰਪੋਜ਼ਲ ਬਾਰੇ ਵੀ ਜਾਣਕਾਰੀ ਲਈ ਇਸ ਤੋਂ ਇਲਾਵਾ ਸਰਕਾਰੀ ਪ੍ਰਾਈਮਰੀ ਸਕੂਲ ਗਿਆਸਪੁਰਾ ਦੇ ਅਨਸੇਫ ਕਮਰਿਆਂ ਬਾਰੇ ਚਿੰਤਾ ਪ੍ਰਗਟ ਕੀਤੀ ਅਤੇ ਉਹਨਾਂ ਕਮਰਿਆਂ ਨੂੰ ਨਵੀਂ ਗਰਾਂਟ ਦੇ ਕੇ ਛੇਤੀ ਬਣਾਉਣ ਬਾਰੇ ਪੁਰਜ਼ੋਰ ਮੰਗ ਕੀਤੀ ਅਤੇ ਬਾਥਰੂਮ ਦੀ ਘਾਟ ਨੂੰ ਪੂਰਾ ਕਰਨ ਲਈ ਵੀ ਕਿਹਾ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਨੇ ਮੌਕੇ ਤੇ ਇਨਕੁਆਰੀ ਕਰਨ ਅਤੇ ਸਕੂਲ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਡੀ.ਓ. ਪ੍ਰਾਈਮਰੀ ਗੁਰਜੋਤ ਸਿੰਘ ਨੂੰ ਆਦੇਸ਼ ਦਿੱਤੇ ਕਿ ਉਹ ਸਾਰੇ ਕੰਮ ਪਹਿਲ ਦੇ ਆਧਾਰ ਦੇ ਤੇ ਕਰਨ ਲਈ ਸ੍ਰੀ ਅਮ੍ਰਿਤ ਕੌਰ ਗਿੱਲ ਨੇ ਮੀਟਿੰਗ ਵਿੱਚ ਸਮੂਹ ਮੈਂਬਰ ਸਹਿਬਾਨ ਨੂੰ ਭਰੋਸਾ ਦਵਾਉਂਦਿਆਂ ਕਿਹਾ ਕਿ ਸਕੂਲਾਂ ਦੇ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨਾ ਸਾਡਾ ਮੁੱਢਲਾ ਫਰਜ਼ ਹੈ । ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਸਕੂਲਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਮੀਟਿੰਗ ਵਿੱਚ ਰਣਜੀਤ ਸਿੰਘ ਮੱਲੀ ਅਤੇ ਹੋਰ ਸਬੰਧਤ ਮੈਂਬਰ ਸਹਿਬਾਨ ਵੀ ਹਾਜ਼ਰ ਸਨ ।