ਭਗਤ ਚੁੰਨੀ ਲਾਲ ਵੱਲੋ' ਜੰਗਲਾਤ ਵਰਕਰਜ਼ ਯੂਨੀਅਨ ਨਾਲ ਮੁਲਾਕਾਤ
ਮੰਗਾਂ ਬਾਬਤ ਗੌਰ ਮਗਰੋ' ਕਾਰਵਾਈ ਦਾ ਭਰੋਸਾ
5 ਦਰਿਆ ਨਿਊਜ਼
ਚੰਡੀਗੜ੍ਹ 06-Jan-2015
ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਭਗਤ ਚੁੰਨੀ ਲਾਲ ਨੇ ਅੱਜ ਮੋਹਾਲੀ ਦੇ ਵਣ ਕੰਪਲੈਕਸ ਵਿਖੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਇੱਕ ਵਫ਼ਦ ਨਾਲ ਮੁਲਾਕਾਤ ਕੀਤੀ।ਇੱਕ ਸਰਕਾਰੀ ਬੁਲਾਰੇ ਵੱਲੋ' ਦਿਤੀ ਜਾਣਕਾਰੀ ਅਨੁਸਾਰ ਵਫ਼ਦ ਵੱਲੋ' ਮੰਗ ਕੀਤੀ ਗਈ ਕਿ ਦਸੰਬਰ 2006 ਤੱਕ ਦਸ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਵਰਕਰਾਂਂ ਨੂੰ ਪੰਜਾਬ ਦੀ ਸੀਨੀਅਰਤਾ ਸੂਚੀ ਵਿਚ ਸ਼ਾਮਿਲ ਕੀਤਾ ਜਾਵੇ, ਹਰ ਵਰਕਰ ਦਾ ਈ.ਪੀ.ਐਫ.ਕੱਟਿਆ ਜਾਵੇ, ਜੰਗਲਾਤ ਵਿਭਾਗ ਅੰਦਰ ਕੰਮ ਸੁਰੂ ਕੀਤੇ ਜਾਣ ਤੇ ਪਹਿਲਾਂ ਕੰਮ ਕਰਦੇ ਵਰਕਰਾਂ ਨੂੰ ਹਟਾਇਆ ਨਾ ਜਾਵੇ, ਪੰਜ ਸਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਸਕਿਲਡ ਮੰਨਿਆ ਜਾਵੇ, ਸਮੂਹ ਵਰਕਰਾਂ ਦੇ ਰਿਕਾਰਡ ਦੀ ਸੀਨੀਅਰਤਾਂ ਸੂਚੀ ਮਾਰਚ 2014 ਤਕ ਬਣਾਈ ਜਾਵੇ, ਵੱਖੋ' ਵੱਖ ਸਕੀਮਾਂ ਦੀ ਪਿਛਲੀਆਂ ਰੁਕੀਆਂ ਤਨਖਾਹਾਂ ਤੁਰੰਤ ਦਿਤੀਆਂ ਜਾਣ, ਸਮੂਹ ਵਰਕਰਾਂ ਨੂੰ ਵਰਦੀਆਂ ਦਿਤੀਆਂ ਜਾਣ, ਸਰਤਾਂ ਪੂਰੀਆਂ ਕਰਦੇ ਬੇਲਦਾਰਾਂ ਨੂੰ ਫੌਰੈਸਟ ਗਾਰਡ ਬਣਾਇਆ ਜਾਵੇ ਅਤੇ ਵਿਭਾਗ ਅੰਦਰ ਪੱਕੇ ਕੀਤੇ ਬੇਲਦਾਰਾਂ ਨੂੰ ਪਿਛਲੀ ਸੇਵਾ ਦਾ ਲਾਭ ਦਿੱਤਾ ਜਾਵੇ।ਮੰਤਰੀ ਜੀ ਨੇ ਇਹਨਾਂ ਮੰਗਾਂ ਬਾਬਤ ਗੌਰ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੰਦਿਆ ਕਿਹਾਂ ਕਿ ਅਜਿਹੀ ਮਜਦੂਰ ਪੱਖੀ ਯੋਜਨਾਬੰਦੀ ਕੀਤੀ ਜਾਵੇ, ਜਿਸ ਨਾਲ ਕਿਸੇ ਵਰਕਰ ਨੂੰ ਕੰਮ ਤੋ' ਨਾ ਹਟਾਇਆ ਜਾਵੇ। ਉਹਨਾਂ ਇਹ ਵੀ ਕਿਹਾਂ ਕਿ ਜਿਹੜੀ ਸਕੀਮ ਤਹਿਤ ਫੰਡ ਮੌਜੂਦ ਹਨ, ਉਸ ਸਬੰਧੀ ਦਸੰਬਰ ਦੀਆਂ ਤਨਖਾਹਾਂ ਲੋਹੜੀ ਤੋ' ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਲੋੜੀਦੀਆਂ ਸ਼ਰਤਾਂ ਪੂਰੀਆਂ ਕਰਦੇ ਬੇਲਦਾਰਾਂ ਨੂੰ ਬਤੌਰ ਫੌਰੈਸਟ ਗਾਰਡ ਤਰੱਕੀ ਦੇਣ ਸਬੰਧੀ ਕੇਸ ਸਬੰਧਿਤ ਡੀ.ਐਫ.ਓ ਨੂੰ ਭੇਜਿਆ ਜਾਣਾ ਚਾਹੀਦਾ ਹੈ। ਇਸ ਮੌਕੇ ਪ੍ਰਮੁੱਖ ਵਣਪਾਲ ਪੰਜਾਬ ਸ਼੍ਰੀ ਕੁਲਦੀਪ ਕੁਮਾਰ ਅਤੇ ਯੂਨੀਅਨ ਦੇ ਆਗੂ ਵੀ ਮੌਜ਼ੂਦ ਸਨ।