5 Dariya News

ਮੋਬਾਈਲ ਐਪ ਜਰੀਏ ਪਤਾ ਲਗੇਗੀ ਗਰਭ 'ਚ ਪਲ ਰਹੇ ਸ਼ਿਸ਼ੂ ਦੇ ਦਿਲ ਦੀ ਧੜਕਨ

5 ਦਰਿਆ ਨਿਊਜ਼

ਚੰਡੀਗੜ੍ਹ 01-Jan-2015

ਹਾਈ ਰਿਸਕ ਪ੍ਰੈਗਨੈਂਸੀ ਕੇਸਾਂ 'ਚ ਐਮਰਜੈਂਸੀ ਸਥਿਤੀ ਦਾ ਖਦਸ਼ਾ ਹਮੇਸ਼ਾ ਹੀ ਪਰਿਵਾਰ ਨੂੰ ਘੇਰੇ ਰਹਿੰਦਾ ਹੈ। ਪਰ ਹੁਣ ਐਮਰਜੈਂਸੀ ਸਥਿਤੀਆਂ ਦਾ ਪਤਾ ਨਾ ਸਿਰਫ ਸਮਾਂ ਰਹਿੰਦੇ ਪਤਾ ਚਲ ਜਾਏਗਾ, ਸਗੋਂ ਉਸਦਾ ਇਲਾਜ ਵੀ ਸਮਾਂ ਰਹਿੰਦੇ ਮੁਮਕਿਨ ਹੋ ਸਕਦਾ ਹੈ। ਇਹ ਮੁਮਕਿਨ ਹੋਇਆ ਹੈ ਰਿਮੋਟ ਫੀਟਲ ਮੋਨਿਟਰਿੰਗ ਤਕਨੀਕ ਨਾਲ। ਇਸਦੀ ਮਦਦ ਨਾਲ ਗਰਭਵਤੀ ਮਹਿਲਾ ਨਾ ਸਿਰਫ ਖੁਦ ਦਾ ਸਗੋਂ ਗਰਭ 'ਚ ਪਲ ਰਹੇ ਸ਼ਿਸ਼ੂ ਦੀ ਵੀ ਮੋਨਿਟਰਿੰਗ ਕਰ ਸਕਦੀ ਹੈ, ਜਿਸਦੇ ਸਿਗਨਲ ਭਾਵ ਸਾਰਾ ਡਾਟਾ ਡਾਕਟਰ ਦੇ ਕੋਲ ਇਕ ਮੋਬਾਈਲ ਐਪਲੀਕੇਸ਼ਨ ਜਰੀਏ ਪਹੁੰਚ ਜਾਏਗਾ। ਇਸ ਤਕਨੀਕ ਦੀ ਵਰਤੋਂ ਪੰਜਾਬ ਤੇ ਦਿੱਲੀ ਦੇ ਉਤਰੀ ਭਾਗ 'ਚ ਪਹਿਲੀ ਵਾਰ ਫੋਰਟਿਸ ਹਸਪਤਾਲ ਮੋਹਾਲੀ 'ਚ ਡਾ. ਪ੍ਰੀਤੀ ਜਿੰਦਲ, ਸੀਨੀਅਰ ਕੰਸਲਟੈਂਟ, ਗਾਇਨਾਕੋਲਾਜਿਸਟ ਤੇ ਓਬਸੇਟ੍ਰਿਕਸ ਨੇ ਕੀਤਾ। ਡਾ. ਪ੍ਰੀਤੀ ਜਿੰਦਲ ਨੇ ਦੱਸਿਆ ਕਿ ਅਸੀਂ ਇਸ ਤਕਨੀਕ ਦੀ ਵਰਤੋਂ ਹਾਲੇ ਤਕ ਦੋ ਹਾਈ ਰਿਸਕ ਪ੍ਰੈਗਨੈਂਸੀ ਕੇਸਾਂ 'ਚ ਕੀਤੀ ਹੈ, ਜਿਨਾਂ 'ਚ ਇਕ ਮਹਿਲਾ ਦੀ ਪੂਰੇ ਸਮੇਂ 'ਚ ਸੁਰੱਖਿਅਤ ਡਿਲੀਵਰੀ ਹੋਈ ਹੈ ਜੋ ਕਿ ਇਸ ਤਕਨੀਕ ਦੀ ਮਦਦ ਦੇ ਬਿਨਾ ਲਗਭਗ ਅਸੰਭਵ ਸੀ।

ਤਕਨੀਕ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਡਾ. ਜਿੰਦਲ ਨੇ ਦੱਸਿਆ ਕਿ ਇਸ ਤਕਨੀਕ ਦੀ ਮਦਦ ਨਾਲ ਅਸੀਂ ਫੁਲਟਰਮ ਡਿਲੀਵਰੀ ਭਾਵ ਪੂਰੇ ਸਮੇਂ 36 ਹਫਤੇ ਦੀ ਡਿਲੀਵਰੀ ਕਰ ਸਕੇ ਹਾਂ। ਸ਼ਿਸ਼ੂ ਦਾ ਭਾਰ 2.8 ਕਿਲੋਗ੍ਰਾਮ ਹੈ ਜੋ ਕਿ ਹਸਪਤਾਲ 'ਚ ਦਾਖਲ ਹੋਏ ਬਿਨਾ ਅਸੰਭਵ ਸੀ ਅਤੇ ਉਹ ਵੀ ਤਿੰਨ ਹਫਤੇ ਲਈ। ਇਸ ਮਹਿਲਾ ਨੇ ਤਿੰਨ ਹਫਤੇ ਆਰਐਫਐਮ ਤਕਨੀਕ ਰਾਹੀਂ ਘਰ 'ਚ ਰਹਿ ਕੇ ਹੀ ਖੁਦ ਨੂੰ ਮੋਨੀਟਰ ਕੀਤਾ। ਜਿਸ ਨਾਲ ਹਸਪਤਾਲ 'ਚ ਦਾਖਲ ਹੋਣ ਦੀ ਲੋੜ ਹੀ ਨਹੀ ਪਈ। ਇਹ ਇਕ ਛੋਟਾ ਜਿਹਾ ਡਿਵਾਇਸ ਜਿਸ ਨਾਲ ਮਹਿਲਾ ਖੁਦ ਨੂੰ ਅਤੇ ਗਰਭ 'ਚ ਪਲ ਰਹੇ ਸ਼ਿਸ਼ੂ ਨੂੰ ਮੋਨੀਟਰ ਕਰਕੇ ਸਾਰਾ ਡਾਟਾ ਡਾਕਟਰ ਨੂੰ ਮੋਬਾਈਲ ਐਪਲੀਕੇਸ਼ਨ ਦੀ ਮਦਦ ਨਾਲ ਭੇਜ ਦਿੰਦੀ ਹੈ।ਚੰਡੀਗੜ੍ਹ ਵਾਸੀ ਮਰੀਜ ਜਿਨਾਂ ਦੀ ਇਸ ਤਕਨੀਕ ਦੀ ਮਦਦ ਨਾਲ ਡਿਲੀਵਰੀ ਹੋਈ ਹੈ, ਨੇ ਦੱਸਿਆ ਕਿ ਸਾਰੇ ਪੂਰੇ ਪਰਿਵਾਰ ਦੇ ਲਈ ਗਰਭ 'ਚ ਪਲ ਰਹੇ ਸ਼ਿਸ਼ੂ ਦੀ ਧੜਕਨ ਸੁਣਨਾ ਇਕ ਵਿਲੱਖਣ ਅਨੁਭਵ ਰਿਹਾ ਹੈ। ਮੇਰੀ ਹਾਈਰਿਸਕ ਪ੍ਰੈਗਨੈਂਸੀ 'ਚ ਇਸ ਤਕਨੀਕ ਨੇ ਮੇਰੀ ਕਾਫੀ ਮਦਦ ਕੀਤੀ ਹੈ ਕਿਉਂਕਿ ਇਸਦੇ ਕਾਰਨ ਸਾਨੂੰ ਹਸਪਤਾਲ ਦੇ ਵਾਰ ਵਾਰ ਗੇੜੇ ਲਗਾਉਣ ਦੀ ਸਿਰਦਰਦੀ ਤੋਂ ਮੁਕਤੀ ਮਿਲੀ, ਨਾਲ ਹੀ ਹਾਈ ਰਿਸਕ ਪ੍ਰੈਗਨੈਂਸੀ ਦੇ ਖਤਰਿਆਂ ਦੀ ਟੈਂਸ਼ਨ ਵੀ ਨਹੀਂ ਹੋਈ।

ਕੀ ਹੈ ਇਹ ਤਕਨੀਕ :

ਇਸ ਤਕਨੀਕ 'ਚ ਬਿਨਾ ਹਸਪਤਾਲ ਗਏ ਦੂਰ ਬੈਠੇ ਡਾਕਟਰ ਨੂੰ ਮਰੀਜ ਖੁਦ ਦੀ ਅਤੇ ਗਰਭ 'ਚ ਪਲ ਰਹੇ ਸ਼ਿਸ਼ੂ ਦੇ ਤਮਾਮ ਡਾਟਾ ਜਿਵੇਂ ਦਿਲ ਦੀ ਧੜਕਨ, ਸ਼ਿਸ਼ੂ ਦੀ ਮੂਵਮੈਂਟਸ, ਮਾਂ ਦੇ ਦਿਲ ਦੀ ਧੜਕਨ ਆਦਿ ਦੀ ਜਾਣਕਾਰੀ ਮੋਬਾਈਲ ਐਪਲੀਕੇਸ਼ਨ ਰਾਹੀਂ ਪਹੁੰਚਾ ਸਕਦਾ ਹੈ। ਇਸ ਐਪਲੀਕੇਸ਼ਨ ਨੂੰ ਡਾਕਟਰ ਤੇ ਮਰੀਜ ਆਪਣੇ ਮੋਬਾਈਲ 'ਚ ਡਾਊਨਲੋਡ ਕਰ ਲੈਂਦੇ ਹਨ ਅਤੇ ਕਿਉਂਕਿ ਡਿਵਾਇਸ ਕਾਫੀ ਛੋਟਾ ਹੈ ਇਸਲਈ ਇਸਨੂੰ ਕਿਤੇ ਵੀ ਲੈ ਕੇ ਜਾਇਆ ਜਾ ਸਕਦਾ ਹੈ। ਮੋਨੀਟਰਿੰਗ ਦੌਰਾਨ ਜੇਕਰ ਕੁਝ ਗਲਤ ਚੀਜ ਸਾਹਮਣੇ ਆਉਂਦੀ ਹੈ ਤਾਂ ਡਾਕਟਰ ਤੁਰੰਤ ਮਰੀਜ ਨੂੰ ਹਸਪਤਾਲ ਆਉਣ ਲਈ ਕਹਿ ਦਿੰਦੇ ਹਨ।

ਮਦਦਗਾਰ ਤਕਨੀਕ :

ਗਰਭ 'ਚ ਪਲ ਰਹੇ ਸ਼ਿਸ਼ੂ ਦੀ ਜਾਨ ਨੂੰ ਖਤਰਾ ਹੋਵੇਗਾ ਘਟ ਪ੍ਰੀਮੈਚਿਓਰ ਡਿਲੀਵਰੀ ਦਾ ਖਤਰਾ ਹੋਵੇਗਾ ਘਟ ਗਰਭਵਤੀ ਮਹਿਲਾ ਨੂੰ ਘਰ ਬੈਠੇ ਬਿਨਾ ਹਸਪਤਾਲ'ਚ ਦਾਖਲ ਹੋਏ ਖੁਦ ਦੇ ਅਤੇ ਸ਼ਿਸ਼ੂ ਦੀ ਸਿਹਤ ਦੀ ਜਾਣਕਾਰੀ ਮਿਲ ਜਾਏਗੀ

ਹਸਪਤਾਲ 'ਚ ਦਾਖਲ ਹੋਣ ਦੀ ਟੈਂਸ਼ਨ ਹੋਵੇਗੀ ਘੱਟ ਡਿਵਾਇਸ ਕਿਫਾਇਤੀ ਹੋਣ ਕਾਰਨ ਮਰੀਜ 'ਤੇ ਭਾਰ ਘਟ ਪਵੇਗਾ।