5 Dariya News

ਬਸ ਕਿਰਾਏ 'ਚ ਕਮੀ, ਦੇਰ ਨਾਲ ਲਿਆ ਸਹੀ ਫੈਸਲਾ - ਕਮਲ ਸ਼ਰਮਾ

ਜਨਤਾ ਨੂੰ ਰਾਹਤ ਦਾ ਸਿਲਸਿਲਾ ਜਾਰੀ ਰਖਣ ਲਈ ਕਿਹਾ

5 ਦਰਿਆ ਨਿਊਜ਼

ਚੰਡੀਗੜ੍ਹ 31-Dec-2014

ਪੰਜਾਬ ਸਰਕਾਰ ਵੱਲੋਂ ਬਸ ਕਿਰਾਏ 'ਚ ਕੀਤੀ ਗਈ ਕਮੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਦੇਰ ਨਾਲ ਲਿਆ ਗਿਆ ਸਹੀ ਫੈਸਲਾ ਦੱਸਿਆ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਇਸ ਨਾਲ ਰਾਜ ਦੀ ਜਨਤਾ ਨੂੰ ਰਾਹਤ ਮਿਲੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਨਤਾ ਨੂੰ ਰਾਹਤ ਦੇਣ ਦਾ ਸਿਲਸਿਲਾ ਜਾਰੀ ਰਹਿਨਾ ਚਾਹੀਦਾ ਹੈ।ਭਾਜਪਾ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਪਾਰਟੀ ਦੇ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਕਾਫੀ ਸਮੇਂ ਤੋਂ ਇਸਦੀ ਮੰਗ ਕਰਦੀ ਆਰਹੀ ਸੀ। ਕੇਂਦਰ ਵਿਚ ਸ਼੍ਰੀ ਨਰੇਂਦ੍ਰ ਮੋਦੀ ਦੀ ਸਰਕਾਰ ਬਨਣ ਤੋਂ ਬਾਅਦ ਦੇਸ਼ ਵਿਚ ਲਗਭਗ ਅੱਧਾ ਦਰਜਨ ਵਾਰੀ ਪਟਰੋਲ ਅਤੇ ਡੀਜ਼ਲ ਦੇ ਰੇਟ ਘਟਾਏ ਜਾ ਚੁਕੇ ਹਨ ਪਰੰਤੂ ਇਸਦੇ ਬਾਵਜੂਦ ਪੰਜਾਬ ਅੰਦਰ ਬਸ ਕਿਰਾਏ ਜਿਓੰ ਦੇ ਤਿਓੰ ਬਨੇ ਹੋਏ ਸਨ। ਉਨ੍ਹਾ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਦਾ ਫਾਇਦਾ ਪੰਜਾਬ ਦੀ ਜਨਤਾ ਨੂੰ ਵੀ ਮਿਲੇ ਇਸ ਲਈ ਭਾਜਪਾ ਨੇ ਪੰਜਾਬ ਸਰਕਾਰ ਨੂੰ ਕਈ ਵਾਰੀ ਲਿਖ ਕੇ ਮੰਗ ਕੀਤੀ ਸੀ ਕਿ ਬਸ ਦੇ ਕਿਰਾਏ ਘਟਾਏ ਜਾਨ। ਸਰਕਾਰ ਨੇ ਉਨ੍ਹਾਂ ਦੀ ਮੰਗ ਨੂੰ ਮੰਨ ਕੇ ਬਿਲਕੁਲ ਸਹੀ ਫੈਸਲਾ ਲਿਆ ਹੈ। ਭਾਜਪਾ ਇਸਦਾ ਸਵਾਗਤ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਜਨਤਾ ਨੂੰ ਰਾਹਤ ਦੇਨ ਦਾ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ।