ਮਾਲਵੀਆ ਅਤੇ ਵਾਜਪਈ ਸਹੀ ਅਰਥਾਂ ਵਿਚ ਭਾਰਤ ਰਤਨ — ਕਮਲ ਸ਼ਰਮਾ
ਭਾਰਤ ਰਤਨ ਪੁਰਸਕਾਰ ਦੇਨ ਤੇ ਪੰਜਾਬ ਭਾਜਪਾ ਵੱਲੋਂ ਮੋਦੀ ਸਰਕਾਰ ਦਾ ਧੰਨਵਾਦ
5 ਦਰਿਆ ਨਿਊਜ਼
ਚੰਡੀਗੜ੍ਹ 24-Dec-2014
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਮਹਾਮਨਾ ਮਦਨਮੋਹਨ ਮਾਲਵੀਆ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਸੱਚੇ ਅਰਥਾਂ ਵਿਚ ਭਾਰਤ ਰਤਨ ਦੱਸਦਿਆਂ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤੇ ਜਾਣ ਦਾ ਸਵਾਗਤ ਕੀਤਾ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਇਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪੁਰਸਕਾਰ ਚੌਣ ਸੰਮਤੀ ਦਾ ਧੰਨਵਾਦ ਕੀਤਾ ਹੈ।ਪਾਰਟੀ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਮਹਾਮਨਾ ਦੀ ਪਦਵੀ ਕੇਵਲ ਮਾਲਵੀਆ ਜੀ ਨੂੰ ਹੀ ਮਿਲਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦੇਸ਼ ਦੇ ਅਜਾਦੀ ਸੰਗ੍ਰਾਮ, ਸਮਾਜਿਕ ਖੇਤਰ ਅਤੇ ਅਧਿਆਤਮਕ ਖੇਤਰ ਵਿਚ ਮਾਰਗਦਰਸ਼ਨ ਕਰਨ ਤੇ ਮਾਲਵੀਆ ਜੀ ਦਾ ਨਾਂ ਇਤਿਹਾਸ 'ਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਬੀਜ ਬੀਜ ਕੇ ਦੇਸ਼ ਵਿਚ ਸਿੱਖਿਆ ਦੇ ਪ੍ਰਸਾਰ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਈ।ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਇਕ ਅਧਿਆਪਕ ਦੇ ਘਰ ਸਧਾਰਣ ਪਰਿਵਾਰ ਵਿਚ ਪੈਦਾ ਹੁੰਦਿਆਂ ਦੇਸ਼ ਦੇ ਅਜਾਦੀ ਸੰਗ੍ਰਾਮ ਵਿਚ ਹਿੱਸਾ ਲੈਣ ਵਾਲੇ ਅਤੇ ਆਪਣੀ ਯੋਗਤਾ ਦੇ ਅਧਾਰ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਪਹੁੰਚਨ ਵਾਲੇ ਸ਼੍ਰੀ ਅਟਲ ਬਿਹਾਰੀ ਵਾਜਪਈ ਨੇ ਅਨੇਕ ਖੇਤਰਾਂ ਵਿਚ ਦੇਸ਼ ਦੀ ਸੇਵਾ ਕੀਤੀ ਹੈ। ਅਜਾਦੀ ਸੰਗ੍ਰਾਮ ਦੇ ਨਾਲ-ਨਾਲ ਕੂਟਨੀਤਿਕ ਖੇਤਰ, ਰਾਜਨਿਤੀ,ਸਮਾਜ ਸੇਵਾ ਅਤੇ ਸਾਹਿਤ ਦੇ ਖੇਤਰ ਵਿਚ ਦੇਸ਼ ਨੂੰ ਉਨ੍ਹਾਂ ਦੀਆਂ ਸਮੇਂ-ਸਮੇਂ ਤੇ ਸੇਵਾਵਾਂ ਮਿਲਦੀਆਂ ਰਹਿਆਂ ਹਨ। ਪ੍ਰਧਾਨ ਮੰਤਰੀ ਹੁੰਦਿਆਂ ਪਰਮਾਣੂ ਬੰਬ ਦਾ ਵਿਸਫੋਟ ਕਰਕੇ ਉਨ੍ਹਾਂ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਅਹਿਸਾਸ ਕਰਵਾਇਆ ਅਤੇ ਪੜੌਸੀ ਦੇਸ਼ਾਂ ਨਾਲ ਸੰਬੰਧ ਸੁਧਾਰ ਕੇ ਵਿਸ਼ਵ ਸ਼ਾਂਤੀ ਵਿਚ ਵੱਡਮੁੱਲਾ ਯੋਗਦਾਨ ਕੀਤਾ। ਉਕਤ ਦੋਨਾਂ ਮਹਾਪੁਰਸ਼ਾਂ ਨੂੰ ਭਾਰਤ ਰਤਨ ਦੇਨਾ ਬਿਲਕੁਲ ਸਹੀ ਕਦਮ ਹੈ।