ਬਲੱਡ ਗਰੁੱਪ ਅਲੱਗ ਹੋਣ 'ਤੇ ਵੀ ਸੰਭਵ ਹੈ ਕਿਡਨੀ ਟ੍ਰਾਂਸਪਲਾਂਟ
ਬਹੁਤ ਸਾਰੇ ਲੋਕਾਂ ਨੇ ਫੋਰਟਿਸ ਹਸਪਤਾਲ ਮੋਹਾਲੀ 'ਚ ਲਿਆ ਇਸ ਤਕਨੀਕ ਦਾ ਲਾਭ
5 ਦਰਿਆ ਨਿਊਜ਼
ਜਲੰਧਰ 19-Dec-2014
ਕੋਈ ਸਮਾਂ ਸੀ ਜਦੋਂ ਬਲੱਡ ਗਰੁਪ ਵਿਚ ਸਮਾਨਤਾ ਨਾ ਹੋਣ 'ਤੇ ਡੋਨਰ ਤੋਂ ਲਈ ਗਈ ਕਿਡਨੀ ਨੂੰ ਅਸੁਰੱਖਿਅਤ ਅਤੇ ਖਤਰਨਾਕ ਮੰਨਿਆ ਜਾਂਦਾ ਸੀ ਪਰ ਹੁਣ ਇਸ ਧਾਰਨਾ ਨੂੰ ਨਵੀਂ ਤਕਨੀਕ ਨੇ ਬਦਲ ਦਿੱਤਾ ਹੈ। ਫੋਰਟਿਸ ਹਸਪਤਾਲ ਮੋਹਾਲੀ ਨੇ ਏ. ਬੀ. ਓ. ਇਨਕੰਪੈਟਿਬਲ ਟਰਾਂਸਪਲਾਂਟ 'ਤੇ ਕੰਮ ਸ਼ੁਰੂ ਕਰਕੇ ਮਰੀਜਾਂ ਨੂੰ ਨਵੀਂ ਜਿੰਦਗੀ ਦਿੱਤੀ ਹੈ। ਇਹ ਨਵੀਂ ਤਕਨੀਕ ਮਰੀਜ਼ਾਂ ਲਈ ਵਰਦਾਨ ਹੈ। ਫੋਰਟਿਸ ਮੋਹਾਲੀ ਦੇ ਸਰਜਨਸ ਅਤੇ ਕਲੀਨਿਕਸ ਦੀ ਟੀਮ ਨੇ ਏ. ਬੀ. ਓ. ਇਨਕੰਪੈਟਿਬਲ ਟਰਾਂਸਪਲਾਂਟਸ ਬਾਰੇ ਅੱਜ ਮੀਡੀਆ ਨਾਲ ਰੂਬਰੂ ਹੋ ਕੇ ਗੱਲਬਾਤ ਕੀਤੀ। ਅਜਿਹੇ ਹੀ ਇਕ ਟਰਾਂਸਪਲਾਂਟ ਦੇ ਮਰੀਜ ਜਲੰਧਰ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਹਨ ਜਿਨਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਿੱਤੀ ਹੈ, ਹਾਲਾਂਕਿ ਦੋਨਾਂ ਦਾ ਬਲੱਡ ਗਰੁੱਪ ਅਲੱਗ ਹੈ।ਡਾਕਟਰਾਂ ਦੀ ਟੀਮ ਵਿਚ ਸੀਨੀਅਰ ਕੰਸਲਟੈਂਟ ਨੇਫਰੋਲੋਜੀ ਡਾ. (ਕਰਨਲ) ਐਚ. ਜੇ. ਐਸ. ਗਿੱਲ, ਕਿਡਨੀ ਟਰਾਂਸਪਲਾਂਟ ਸਰਜਨ ਡਾ. ਪ੍ਰਿਯਾਦਰਸ਼ਨੀ ਰੰਜਨ ਅਤੇ ਕੰਸਲਟੈਂਟ ਨੇਫਰੋਲੋਜੀ ਡਾ. ਅਮਿਤਾ ਸ਼ਰਮਾ ਹਨ। ਨਾਲ ਹੀ ਸਨ ਹੇਮਾਫੇਰੇਸਿਸ ਮਾਹਰ ਅਤੇ ਬਲੱਡ ਬੈਂਕ ਦੀ ਹੈਡ ਡਾ. ਅੱਪਰਾ ਕਾਲੜਾ।
ਮਰੀਜ ਜਤਿੰਦਰ ਕੁਮਾਰ ਦੀ ਜਾਣ-ਪਛਾਣ ਕਰਵਾਉਂਦੇ ਹੋਏ ਡਾ. ਰੰਜਨ ਨੇ ਕਿਹਾ ਕਿ ਇਹ ਉਨ੍ਹਾਂ 11 ਮਰੀਜਾਂ ਵਿਚੋਂ ਇਕ ਹਨ ਜਿਨਾਂ ਦਾ ਇਨਕੰਪੈਟਿਬਲ ਟਰਾਂਸਪਲਾਂਟ ਕੀਤਾ ਗਿਆ। ਜਤਿੰਦਰ ਕੁਮਾਰ ਖਾਸ ਤੌਰ 'ਤੇ ਯੂ. ਐਸ. ਏ. ਤੋਂ ਇੱਥੇ ਸਰਜਰੀ ਕਰਵਾਉਣ ਆਏ ਹਨ। ਡਾ. ਰੰਜਨ ਨੇ ਕਿਹਾ ਕਿ ਪ੍ਰੰਪਰਾਰਿਕ ਇਲਾਜ ਵਿਚ ਟਰਾਂਸਪਲਾਂਟ ਲਈ ਇਕੋ ਜਿਹੇ ਬਲੱਡ ਗਰੁਪ ਦੀ ਜਰੂਰਤ ਪੈਂਦੀ ਸੀ ਤਾਂ ਕਿ ਕਿਡਨੀ ਦੇ ਕੰਮ ਕਰਨ ਦਾ ਚਾਂਸ ਬਣਿਆ ਰਹੇ। ਹਾਲਾਂਕਿ ਹੁਣ ਅਜਿਹਾ ਕੋਈ ਜਰੂਰੀ ਨਹੀਂ ਕਿ ਡੋਨਰ ਅਤੇ ਮਰੀਜ ਦਾ ਬਲੱਡ ਗਰੁੱਪ ਟਰਾਂਸਪਲਾਂਟ ਦੇ ਲਈ ਇਕੋ ਜਿਹਾ ਹੋਵੇ। ਅੱਜ ਕੱਲ ਏ. ਬੀ. ਓ. ਇਨਕੰਪੈਟਿਬਲ ਬਲੱਡ ਟਾਈਪ ਕਿਡਨੀ ਟਰਾਂਸਪਲਾਂਟ ਇਕ ਸੱਚਾਈ ਹੈ ਅਤੇ ਫੋਰਟਿਸ ਮੋਹਾਲੀ ਵਿਚ ਇਸ ਤਰ੍ਹਾਂ ਦੇ ਟਰਾਂਸਪਲਾਂਟ ਸਫਲਤਾਪੂਰਵਕ ਕੀਤੇ ਜਾ ਰਹੇ ਹਨ ਜਿਸ ਦਾ ਸਬੂਤ ਜਤਿੰਦਰ ਕੁਮਾਰ ਦਾ ਕੇਸ ਵੀ ਹੈ। ਫੋਰਟਿਸ ਮੋਹਾਲੀ ਵਿਚ ਅਜਿਹੇ 12 ਤੋਂ ਜਿਆਦਾ ਮਰੀਜਾਂ ਦਾ ਟਰਾਂਸਪਲਾਂਟ ਹੋਇਆ ਹੈ ਜਿਨਾਂ ਵਿਚੋਂ ਤਿੰਨ ਹਿਮਾਚਲ ਪ੍ਰਦੇਸ਼ ਦੇ ਹਨ।
ਡਾ. (ਕਰਨਲ) ਗਿੱਲ ਨੇ ਕਿਹਾ ਕਿ ਸੰਸਾਰ ਭਰ ਵਿਚ ਕਿਡਨੀ ਖਰਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧ ਰਹੀ ਹੈ ਪਰ ਇਸ ਦਾ ਪੱਕਾ ਇਲਾਜ ਕਿਡਨੀ ਟਰਾਂਸਪਲਾਂਟ ਹੀ ਹੈ। ਇਸ ਤਕਨੀਕ ਰਾਹੀਂ ਅਣ-ਗਿਣਤੀ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਏ. ਬੀ. ਓ. ਇਨਕੰਪੈਟਿਬਲ ਟਰਾਂਸਪਲਾਂਟ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਤਕਨੀਕ ਰਾਹੀ ਮਰੀਜ਼ ਦਾ ਖੂਨ ਦਾ ਇਕ ਸਾਧਾਰਨ ਟੈਸਟ ਲਿਆ ਜਾਂਦਾ ਹੈ ਤਾਂ ਕਿ ਖੂਨ ਵਿਚ ਰੋਗਨਾਸ਼ਕਤਾ ਦਾ ਪਤਾ ਲਗਾਇਆ ਜਾ ਸਕੇ। ਡਾ. ਸ਼ਰਮਾ ਨੇ ਅੱਗੇ ਕਿਹਾ ਕਿ ਇਨਕੰਪੈਟਿਬਲ ਬਲੱਡ ਟਾਇਪ ਕਿਡਨੀ ਟਰਾਂਸਪਲਾਂਟ ਦੀ ਤਕਨੀਕ ਸਵੀਕਾਰਯੋਗ ਹੈ। ਹੁਣ ਬਲੱਡ ਗਰੁੱਪ ਦੀ ਰੁਕਾਵਟ ਦੇ ਬਾਵਜੂਦ ਵੀ ਕਿਡਨੀ ਟਰਾਂਸਪਲਾਂਟ ਕੀਤੀ ਜਾ ਸਕਦੀ ਹੈ। ਇਥੋਂ ਤੱਕ ਕਿ ਪਰਿਵਾਰ ਵਿਚ ਬਲੱਡ ਗਰੁੱਪ ਨਾ ਮਿਲਣ 'ਤੇ ਵੀ ਇਹ ਸੰਭਵ ਹੈ। ਉਨ੍ਹਾਂ ਕਿਹਾ ਕਿ ਇਮਯੂਨ ਕੰਡੀਸ਼ਨਿੰਗ ਵਰਗੀ ਨਵੀਂ ਤਕਨੀਕ ਦੀ ਬਦੌਲਤ ਕਿਸੇ ਵੀ ਬਲੱਡ ਗਰੁੱਪ ਦੇ ਅੰਗਾਂ ਨੂੰ ਟਰਾਂਸਪਲਾਂਟ ਕਰਨਾ ਮੁਮਕਿਨ ਹੈ। ਇਹ ਉਨ੍ਹਾਂ ਲੋਕਾਂ ਲਈ ਵਰਦਾਨ ਹੈ ਜਿਨਾਂ ਦੇ ਪਰਿਵਾਰ ਵਿਚ ਇਕੋ ਜਿਹੇ ਬਲੱਡ ਗਰੁੱਪ ਵਾਲੇ ਡੋਨਰ ਨਹੀਂ ਹਨ।
ਇਸ ਪ੍ਰਕਿਰਿਆ ਵਿਚ ਅਗਲਾ ਕਦਮ ਕਿਡਨੀ ਟਰਾਂਸਪਲਾਂਟ ਸਰਜਰੀ ਨੂੰ ਸ਼ੈਡਿਊਲ ਕਰਨਾ ਅਤੇ ਮਰੀਜ ਨੂੰ ਪ੍ਰੀ-ਟਰਾਂਸਪਲਾਂਟ ਲਈ ਟ੍ਰੀਟਮੈਂਟ ਦੇਣਾ ਹੈ ਜਿਸ ਨਾਲ ਬਲੱਡ ਗਰੁੱਪ ਐਂਟੀਬਾਡੀ ਘੱਟ ਹੋ ਸਕੇ।ਇਨਾਂ ਸਾਰੇ ਮਰੀਜਾਂ ਦਾ ਪਲਾਜਮਾਫੇਰੇਸਿਸ ਕਰਨ ਵਾਲੀ ਡਾ. ਅੱਪਰਾ ਕਾਲੜਾ ਨੇ ਕਿਹਾ, 'ਇਨਾਂ ਪੇਚੀਦਾ ਕਿਡਨੀ ਟਰਾਂਸਪਲਾਂਟ ਵਿਚ ਇਕ ਪ੍ਰਕਿਰਿਆ ਅਜਿਹੀ ਵੀ ਕੀਤੀ ਜਾਂਦੀ ਹੈ ਜਿੱਥੇ ਮਰੀਜ ਦੇ ਬਲੱਡ ਪਲਾਜਮਾ ਵਿਚੋਂ ਐਂਟੀਬਾਡੀਜ਼ ਨੂੰ ਨਿਕਾਲ ਦਿੱਤਾ ਜਾਂਦਾ ਹੈ। ਇਸ ਨੂੰ ਪਲਾਜਮਾਫੇਰੇਸਿਸ ਕਿਹਾ ਜਾਂਦਾ ਹੈ। ਇਹ ਤਹਿ ਕਰਦਾ ਹੈ ਕਿ ਮਰੀਜ ਕਿਸੇ ਦੂਸਰੇ ਬਲੱਡ ਗਰੁੱਪ ਵਾਲੇ ਰਿਸ਼ਤੇਦਾਰ ਤੋਂ ਕਿਡਨੀ ਲੈ ਸਕਦਾ ਹੈ ਅੇਤ ਇਹ ਉਸ ਦੇ ਸ਼ਰੀਰ ਵਿਚ ਬਿਨਾ ਕਿਸੇ ਦਿੱਕਤ ਦੇ ਆਪਣੀ ਜਗਾ ਬਣਾ ਲਵੇਗੀ।' ਯੂ. ਐਸ. ਏ. ਦੇ ਜੋਨਸ ਹੋਪਿਕੰਸ ਕੰਪਰੀਹੈਨਸਿਵ ਟਰਾਂਸਪਲਾਂਟ ਸੈਂਟਰ ਤੋਂ ਪ੍ਰੋ. ਰਾਬਰਟ ਮੋਂਟਗੁਮਰੀ ਨਾਲ ਆਫੀਸ਼ੀਲ ਟ੍ਰੇਨਿੰਗ ਹਾਸਲ ਕਰ ਚੁੱਕੇ ਡਾ. ਰੰਜਨ ਨੇ ਦੱਸਿਆ ਕਿ ਪਹਿਲੇ ਸਮੇਂ ਵਿਚ ਜਦੋਂ ਵੀ ਤੁਸੀ ਕਿਸੇ ਦੂਸਰੇ ਬਲੱਡ ਗਰੁੱਪ ਦਾ ਟਰਾਂਸਪਲਾਂਟ ਗ੍ਰਹਿਣ ਕਰਦੇ ਸਨ ਤਾਂ ਤੁਹਾਡਾ ਸਰੀਰ ਉਸ ਨੂੰ ਰਿਜੈਕਟ ਕਰ ਦਿੰਦਾ ਸੀ ਪਰ ਹੁਣ ਅਜਿਹੀ ਨਹੀਂ। ਕਿਡਨੀ ਟਰਾਂਸਪਲਾਂਟ ਦੇ 2 ਹਫਤਿਆਂ ਦੇ ਬਾਅਦ ਦਵਾਈਆਂ ਅਤੇ ਇਲਾਜ ਉਹ ਹੀ ਹਨ ਜੋ ਬਲੱਡ ਗਰੁੱਪ ਕੰਪਰਟੇਬਲ ਟਰਾਂਸਪਲਾਂਟ ਮਰੀਜ਼ਾਂ ਲਈ ਹਨ।