5 Dariya News

ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਖੇਡੇ ਗਏ ਕਬੱਡੀ ਦੇ ਫਸਵੇਂ ਮੁਕਾਬਲੇ

ਨਿਊਜੀਲੈਂਡ ਦੀਆਂ ਕੁੜੀਆਂ ਨੇ ਪਾਕਿਸਤਾਨ ਦੀ ਟੀਮ ਨੂੰ ਦਿੱਤੀ 38-30 ਅੰਕਾਂ ਨਾਲ ਮਾਤ

5 ਦਰਿਆ ਨਿਊਜ਼

ਤਰਨਤਾਰਨ 11-Dec-2014

ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਖੇਡੇ ਗਏ ਪੰਜਵੇ ਵਰਲਡ ਕੱਪ ਕਬੱਡੀ ਦੌਰਾਨ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਵੱਖ-ਵੱਖ ਦੇਸ਼ਾਂ ਦੀਆਂ ਅੱਠ ਟੀਮਾਂ ਵਿਚਕਾਰ ਕਬੱਡੀ ਦੇ ਫਸਵੇਂ ਮੁਕਾਬਲੇ ਖੇਡੇ ਗਏ। ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਕਬੱਡੀ ਮੈਚਾਂ ਦਾ ਪੂਰਾ ਆਨੰਦ ਮਾਨਿਆਂ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ।ਅੱਜ ਖੇਡੇ ਗਏ ਤਿੰਨ ਲੜਕਿਆਂ ਅਤੇ ਇਕ ਲੜਕੀਆਂ ਦੇ ਕਬੱਡੀ ਦੇ ਫਸਵੇਂ ਮੁਕਾਬਲੇ ਹੋਏ। ਸਭ ਤੋਂ ਪਹਿਲਾਂ ਖੇਡੇ ਗਏ ਲੜਕਿਆਂ ਦੇ ਮੁਕਾਬਲੇ ਵਿਚ ਡੈਨਮਾਰਕ ਦੀ ਟੀਮ ਨੇ ਸਵੀਡਨ ਦੀ ਟੀਮ ਨੂੰ 42 ਅੰਕਾਂ ਦੇ ਮੁਕਾਬਲੇ 45 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਖੇਡੇ ਗਏ ਦੂਸਰੇ ਮੁਕਾਬਲੇ ਵਿਚ ਕਨੇਡਾ ਦੀ ਟੀਮ ਨੇ ਅਰਜਨਟੀਨਾ ਦੀ ਟੀਮ ਨੂੰ 22 ਦੇ ਮੁਕਾਬਲੇ 59 ਅੰਕਾਂ ਨਾਲ ਹਰਾਇਆ।ਅੱਜ ਦੇ ਸਭ ਤੋਂ ਫਸਵੇਂ ਮੁਕਾਬਲੇ ਵਿਚ ਜੋ ਕਿ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਲੜਕੀਆਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜੋ ਪਹਿਲੇ ਅੱਧ ਤੱਕ 17-17 ਅੰਕਾਂ ਨਾਲ ਬਰਾਬਰ ਸੀ ਅਤੇ ਆਖਰ ਵਿਚ ਨਿਊਜ਼ੀਲੈਂਡ ਲੜਕੀਆਂ ਦੀ ਟੀਮ ਨੇ ਪਾਕਿਸਤਾਨ ਨੂੰ 30 ਅੰਕਾਂ ਦੇ ਮੁਕਾਬਲੇ 38 ਅੰਕਾਂ ਨਾਲ ਮਾਤ ਦਿੱਤੀ। ਚੌਥੇ ਅਤੇ ਅਖੀਰਲੇ ਮੈਚ ਵਿਚ ਪਾਕਿਸਤਾਨ ਲੜਕਿਆਂ ਦੀ ਟੀਮ ਨੇ ਇੰਗਲੈਂਡ ਨੂੰ 31 ਦੇ ਮੁਕਾਬਲੇ 58 ਅੰਕਾਂ ਨਾਲ ਹਰਾਇਆ।