5 Dariya News

ਸਮਾ ਆਉਣ ਤੇ ਕਾਗਰਸੀਆ ਨਾਲ ਕੀਤੀਆ ਧੱਕੇਸਾਹੀਆ ਦਾ ਹਿਸਾਬ ਲਿਆ ਜਾਵੇਗਾ-ਪ੍ਰਤਾਪ ਸਿੰਘ ਬਾਜਵਾ

5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 08-Dec-2014

ਕੇਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਰਿਹਾ ਹੈ ਕਿਉਕਿ ਕੇਦਰ ਸਰਕਾਰ ਐਫ.ਸੀ.ਆਈ ਨੂੰ ਬੰਦ ਕਰਨ ਵਾਲੀ ਹੈ ਜੋਕਿ ਕਿਸਾਨਾ ਦੀ ਫਸਲ ਨੂੰ ਖਰੀਦਣ ਵਾਲੀ ਅਜੈਸੀ ਹੈ।ਇਸ ਨਾਲ ਕਿਸਾਨਾ ਦੀ ਦਸ਼ਾ ਅੱਗੇ ਨਾਲੋ ਹੋਰ ਬਤਰ ਹੋ ਜਾਵੇਗੀ।ਇਸ ਨਾਲ ਪ੍ਰਾਈਵੇਟ ਇਜੈਸ਼ੀਆ ਕਿਸਾਨਾ ਦਾ 14 ਸੌ ਰੁਪਏ ਵਾਲਾ ਧਾਨ 8 ਸੌ ਰੁਪਏ ਦੇ ਭਾਅ ਨਾਲ ਖਰੀਦਣਗੀਆ।ਉਪਰੋਕਤ ਸ਼ਬਦ ਪੰਜਾਬ ਕਾਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਗੜ੍ਹਸ਼ੰਕਰ ਇਲਾਕੇ ਦੇ ਕਾਗਰਸੀ ਵਰਕਰਾ ਨੂੰ ਬੋੜਾ ਵਿਖੇ ਸੰਬੋਧਨ ਕਰਦਿਆ ਕਹੇ।ਉਹਨਾ ਪੰਜਾਬ ਦੀ ਅਕਾਲੀ ਦਲ-ਭਾਜਪਾ ਦੀ ਸਰਕਾਰ ਤੇ ਅਰੋਪ ਲਗਾਇਆ ਕਿ ਉਹਨਾ ਦੇ ਪਿਛਲੇ 7 ਸਾਲ ਦੇ ਰਾਜ ਚ ਨੌਜਵਾਨ ਸੜਕਾ ਤੇ ਬੇਰੁਜਗਾਰੀ ਦਾ ਮਾਰਿਆ ਥੱਕੇ ਖਾਣ ਲਈ ਮਜਬੂਰ ਹੋਇਆ ਹੈ।ਸੂਬੇ ਚ 1877 ਦੇ ਕਰੀਬ ਕਾਰਖਾਨੇ ਬੰਦ ਹੋਏ ਹਨ ਜਿਸ ਨਾਲ ਇੱਕ ਲੱਖ ਤੋ ਵੱਧ ਲੋਕ ਬੇਰੁਜਗਾਰ ਹੋਇਆ।

ਉਹਨਾ ਨੇ ਕਿਹਾ ਕਿ ਮੀਡੀਆ ਦੁਆਰਾ ਆਪਣੇ ਸਰਕਾਰ ਦੇ ਗੁਣ ਗਾਉਣ ਵਾਲੀ ਇਸ ਸਰਕਾਰ ਕੋਲ ਮੁਲਾਜਮਾ ਨੂੰ ਤਨਖਾਹ ਦੇਣ ਲਈ ਵੀ ਪੈਸੇ ਨਹੀ ਹਨ, ਸੂਬਾ ਇਸ ਸਰਕਾਰ ਦੇ ਰਾਜ ਚ ਕੰਗਾਲੀ ਤੇ ਆ ਕੇ ਖੜਾ ਹੋਇਆ ਹੈ।ਸੂਬੇ ਦੀ ਸਲਾਨਾ ਕਮਾਈ 33 ਹਜਾਰ ਕਰੌੜ ਹੈ ਜਦੋ ਕਿ ਖਰਚ 44 ਹਜਾਰ ਕਰੌੜ ਦੇ ਕਰੀਬ ਹੈ, ਇਸ ਲਈ ਇਹ ਸਰਕਾਰ ਜੋਕਿ ਲੋਕਾ ਦੀ ਸਰਕਾਰ ਕਹਾਉਦੀ ਹੈ ਉਹ 11 ਹਜਾਰ ਕਰੌੜ ਦਾ ਘਾਟਾ ਪੂਰਾ ਕਰਨ ਲਈ ਲੋਕਾ ਤੇ ਤਰਾ-ਤਰਾ ਦੇ ਟੈਕਸ ਲਗਾ ਰਹੀ ਹੈ।ਸੂਬੇ ਤੇ ਕਰਜੇ ਦੀ ਗਲ ਕਰਦਿਆ ਸ:ਬਾਜਵਾ ਨੇ ਕਿਹਾ ਕਿ ਸੂਬੇ ਸਿਰ 2 ਲੱਖ ਕਰੌੜ ਦਾ ਕਰਜ ਹੈ ਜਦੋ ਕਿ 14 ਹਜਾਰ ਕਰੌੜ ਦੀ ਸਲਾਨਾ ਕਿਸਤ ਜਾਦੀ ਹੈ।ਜਦੋ ਕਿ ਸੂਬੇ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਮੰਤਰੀ ਆਪਣੀਆ ਮੋਜ ਮਸਤੀਆ ਕਰ ਰਹੇ ਹਨ ਉਹਨਾ ਨੂੰ ਸੁਬੇ ਦੇ ਲੋਕਾ ਦੀ ਕੋਈ ਪਰਵਾਹ ਨਹੀ ਹੈ ਗੁਰਦਾਸਪੁਰ ਚ ਗਰੀਬ ਲੋਕਾ ਦੀਆ ਅੱਖਾ ਚਲੀਆ ਗਈਆ ਉਥੇ ਉਹਨਾ ਲੋਕਾ ਦਾ ਹਾਲ ਚਾਲ ਪੁਛਣ ਦੀ ਬਜਾਏ ਕੱਬਡੀ ਕੱਪ ਚ ਠੁਮਕਿਆ ਦੇ ਨਜਾਰੇ ਲੈਦੇ ਰਹੇ।ਉਹਨਾ ਨੇ ਕਿਹਾ ਕਿ ਪੰਜਾਬ ਦੀ ਨੌਜਵਾਨਾ ਨੂੰ ਨਸ਼ਿਆ ਤੋ ਦੂਰ ਕਰਨ ਦੀ ਬਜਾਏ ਨਸ਼ਿਆ ਚ ਥੱਕਿਆ ਜਾ ਰਿਹਾ ਹੈ ਅਤੇ ਛੋਟੇ-ਛੋਟੇ ਨਸ਼ਾ ਕਰਨ ਵਾਲਿਆ ਤੇ ਗਲਤ ਕੇਸ ਬਣਾਏ ਜਾ ਰਹੇ ਹਨ ਜਦੋ ਕਿ ਵੱਡੇ-ਵੱਡੇ ਸਮਗਲਰਾ ਨੂੰ ਹੱਥ ਨਹੀ ਲਗਾਇਆ ਜਾ ਰਿਹਾ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਗਰ 2017 ਚ ਕਾਗਰਸ ਦੀ ਸਰਕਾਰ ਸੂਬੇ ਚ ਸਰਕਾਰ ਬਣਾਉਣ ਚ ਕਾਮਯਾਬ ਹੁੰਦੀ ਹੈ ਤਾ ਸਭ ਤੋ ਪਹਿਲਾ ਨਸ਼ਿਆ ਖਿਲਾਫ ਸਪੈਸਲ ਕੋਟ ਬਣਾਈ ਜਾਵੇਗੀ ਜੋ ਕਿ ਰੋਜਾਨਾ ਹੀ ਕੇਸ ਸੁਣੇਗੀ ਦੋਸ਼ੀ ਪਾਏ ਜਾਣ ਵਾਲੇ ਅਫਸ਼ਰਾ, ਲੋਕਾ ਅਤੇ ਵੱਡੇ ਲੋਕਾ ਨੂੰ ਬਖਸ਼ਿਆ ਨਹੀ ਜਾਵੇਗਾ ਉਹਨਾ ਨੂੰ ਜੇਲ ਚ ਬੰਦ ਕਰਕੇ ਉਹਨਾ ਦੀ ਜਾਇਦਾਦ ਦੀ ਕੁਰਕੀ ਕੀਤੀ ਜਾਵੇਗੀ।ਉਹਨਾ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋ ਕਾਗਰਸੀਆ ਤੇ ਕੀਤੀਆ ਧੱਕੇਸਾਹੀਆ ਦਾ ਸਮਾ ਆਉਣ ਤੇ ਹਿਸਾਬ ਲਿਆ ਜਾਵੇਗਾ।ਉਹਨਾ ਨੇ ਕਿਹਾ ਕਿ ਪਾਰਟੀ ਦੀ ਮੈਬਰਸ਼ਿਪ ਸ਼ੁਰੂ ਕੀਤੀ ਗਈ ਜਿਸ ਲਈ ਹਰ ਹਲਕੇ ਚੋ 25 ਹਜਾਰ ਮੈਬਰ ਬਣਾਏ ਜਾਣਗੇ ਅਤੇ ਹਰ ਬੂਥ ਤੇ 11 ਮੈਬਰ ਚੁਣੇ ਜਾਣਗੇ।ਇਸ ਮੌਕੇ ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਠਾਕੁਰ ਕਿਸ਼ਨ ਦੇਵ ਗੁੱਡੀ, ਕਾਗਰਸ਼ ਸੇਵਾ ਦਲ ਦੇ ਕਨਵੀਨਰ ਐਡਵੋਕੇਟ ਪੰਕਜ ਕ੍ਰਿਪਾਲ, ਬੀ.ਸੀ ਸੈਲ ਪੰਜਾਬ ਦੇ ਕਨਵੀਨਰ ਸੁਨੀਲ ਚੌਹਾਨ, ਹਰਵੇਲ ਸਿੰਘ ਸੈਣੀ, ਪਵਨ ਕਟਾਰੀਆ, ਨਰੇਸ਼ ਠਾਕੁਰ, ਕੁਲਵਿੰਦਰ ਬਿੱਟੂ, ਸੁਰਿੰਦਰਪਾਲ, ਅਨੁਪ ਭੁੱਲਰ, ਸਰਵਣ ਕਿਸਾਣਾ, ਸਾਬਕਾ ਸਰਪੰਚ ਖਰੈਤੀ ਲਾਲ, ਪਿੰਕਰਾਜ ਪੁਰੀ ਕਾਲੇਵਾਲ, ਬਲਾਕ ਪ੍ਰਧਾਨ ਸਰਵਣ ਸਿੰਘ, ਬੀ.ਸੀ.ਸੈਲ ਪਿੰਕਾ ਭੂੰਬਲਾ ਤੋ ਇਲਾਵਾ ਭਾਰੀ ਗਿਣਤੀ ਚ ਕਾਗਰਸੀ ਵਰਕਰ ਮੌਜੂਦ ਸਨ।