5 Dariya News

ਮੈਂਬਰਸ਼ਿਪ ਅਭਿਆਨ ਵਿਚ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਤੀਕ ਪਹੁੰਚੇਗੀ ਭਾਜਪਾ

ਪਾਰਟੀ ਨੇ 'ਅਵਰ ਬੀਜੇਪੀ ਪੰਜਾਬ' ਨਾਂ ਨਾਲ ਫੇਸਬੁਕ ਪੇਜ ਸ਼ੁਰੂ ਕੀਤਾ

5 ਦਰਿਆ ਨਿਊਜ਼

ਚੰਡੀਗੜ੍ਹ 05-Dec-2014

ਮੈਂਬਰਸ਼ਿਪ ਅਭਿਆਨ ਦੌਰਾਨ ਹਰ ਵਰਗ ਤੀਕ ਪਹੁੰਚ ਬਨਾਉਣ ਦੀ ਕੋਸ਼ਿਸ ਵਿਚ ਭਾਰਤੀ ਜਨਤਾ ਪਾਰਟੀ ਨੌਜਵਾਨਾਂ ਨਾਲ ਸੰਪਰਕ ਬਨਾਉਣ ਲਈ ਸੋਸ਼ਲ ਮੀਡੀਆ ਦੀ ਵੀ ਵਰਤੋਂ ਕਰੇਗੀ ਅਤੇ ਇਸਦੇ ਜਰਿਏ ਯੂਵਾ ਵਰਗ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਪਾਰਟੀ ਦੇ ਫੇਸਬੁਕ ਪੇਜ ਦੀ ਸ਼ੁਰੂਆਤ ਕਰਦਿਆਂ ਪ੍ਰਗਟਾਏ। ਉਨ੍ਹਾਂ ਦੱਸਿਆ ਕਿ 'ਅਵਰ ਬੀਜੇਪੀ ਪੰਜਾਬ' ਦੇ ਨਾਂ ਨਾਲ ਬਨੇ ਇਸ ਪੇਜ ਤੇ ਮੈਂਬਰਸ਼ਿਪ ਅਭਿਆਨ ਦੀ ਕਾਰਗੁਜਾਰੀ, ਅਭਿਆਨ ਦੌਰਾਨ ਕਾਰਜਕਰਤਾਵਾਂ ਦੇ ਤਜੁਰਬੇ, ਸਮਾਜ ਵੱਲੋਂ ਮਿਲਿਆ ਰਿਸਪਾਂਸ ਵੀ ਸਾਂਝਾ ਕੀਤਾ ਜਾਵੇਗਾ ਅਤੇ ਨੌਜਵਾਨਾਂ ਤੋਂ ਸੁਝਾਅ ਮੰਗੇ ਜਾਣਗੇ ਤਾਂ ਜੋ ਉਨ੍ਹਾਂ ਦੀ ਉੰਮੀਦਾਂ ਦੇ ਅਨੁਸਾਰ ਪਾਰਟੀ ਦੀਆਂ ਨੀਤੀਆਂ ਘੜੀਆਂ ਜਾ ਸਕਣ।ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਯੂਵਾ ਵਰਗ ਵਿਚ ਮੈਂਬਰਸ਼ਿਪ ਅਭਿਆਨ ਚਲਾਉਣ ਲਈ ਯੂਵਾ ਮੋਰਚਾ ਅਤੇ ਖੇਡ ਸੈਲ ਦੀ ਡਿਉਟੀ ਲਗਾਈ ਗਈ ਹੈ ਜੋ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਨਿਜੀ ਰੂਪ ਵਿਚ ਸੰਪਰਕ ਕਰਨਗੇ ਪਰੰਤੂ ਇਸ ਕੰਮ ਨੂੰ ਹੋਰ ਵੀ ਗਤੀ ਦੇਣ ਲਈ ਫੇਸਬੁਕ ਪੇਜ ਵੀ ਲਾਂਚ ਕੀਤਾ ਗਿਆ ਹੈ। ਉਨ੍ਹਾਂ ਨੇ ਸਾਰੇ ਮੋਰਚਿਆਂ, ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਸਰਗਰਮੀਆਂ ਅਤੇ ਮੈਂਬਰਸ਼ਿਪ ਅਭਿਆਨ ਦੇ ਅਨੁਭਵ ਇਸ ਪੇਜ ਤੇ ਸਾਂਝੇ ਕਰਨ।  ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਭਾਰਤ ਦਾ ਯੂਵਾ ਵਰਗ ਪ੍ਰਤੀਭਾਸ਼ਾਲੀ, ਦੇਸ਼ਭਗਤ ਹੈ ਅਤੇ ਦੇਸ਼ ਲਈ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ। ਸਮਾਜ ਦੇ ਇਸ ਊਰਜਾਵਾਨ ਵਰਗ ਨਾਲ ਸੰਪਰਕ ਸਥਾਪਤ ਕਰਨ ਲਈ ਸੋਸ਼ਲ ਮੀਡੀਆ ਇਕ ਬਿਹਤਰ ਸਾਧਨ ਬਣ ਚੁਕਿਆ ਹੈ। ਅੱਜ ਹਰ ਨੌਜਵਾਨ ਸੋਸ਼ਲ ਮੀਡੀਆ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜਿਆ ਹੈ ਅਤੇ ਉਨ੍ਹਾਂ ਤੀਕ ਭਾਜਪਾ ਦੀਆਂ ਨੀਤੀਆਂ ਪਹੁੰਚਾਉਣ ਲਈ ਪਾਰਟੀ ਬੜੀ ਤੱਤਪਰਤਾ ਨਾਲ ਅੱਗੇ ਵਧ ਰਹੀ ਹੈ।