ਪੰਜਾਬ ਸਰਕਾਰ ਤੇ ਪੀ ਐਚ ਡੀ ਚੈਂਬਰ ਸਾਂਝੇ ਤੌਰ 'ਤੇ ਕਰਵਾਉਣਗੇ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ
4-8 ਦਸੰਬਰ ਤੱਕ ਹੋਵੇਗਾ ਅੰਮ੍ਰਿਤਸਰ 'ਚ,ਮਦਨ ਮੋਹਨ ਮਿੱਤਲ ਵਲੋਂ ਕਿਤਾਬਚਾ ਜਾਰੀ
5 ਦਰਿਆ ਨਿਊਜ਼
ਚੰਡੀਗੜ੍ਹ 02-Dec-2014
ਉਦਯੋਗ ਅਤੇ ਵਣਜ ਮੰਤਰੀ, ਪੰਜਾਬ, ਮਦਨ ਮੋਹਨ ਮਿੱਤਲ ਨੇ ਅੱਜ ਉਦਯੋਗ ਭਵਨ ਵਿੱਚ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪੀ ਆਈ ਟੀ ਈ ਐਕਸ)-੨੦੧੪, ਇੰਟਰਨੈਸ਼ਨਲ ਟਰੇਡ ਫੇਅਰ ਦਾ ਐਲਾਨ ਕੀਤਾ। ਪੀ ਆਈ ਟੀ ਈ ਐਕਸ ਦਾ ਬਰਾਊਸ਼ਰ (ਕਿਤਾਬਚਾ) ਰਿਲੀਜ਼ ਕਰਦੇ ਹੋਏ ਸ਼੍ਰੀ ਮਿੱਤਲ ਨੇ ਕਿਹਾ ਕਿ ਪੀ ਐਚ ਡੀ ਚੈਂਬਰ ਵੱਲੋਂ ਕੀਤੇ ਗਏ ਇਸ ਉੱਦਮ ਨਾਲ ਉੰਤਰੀ ਭਾਰਤ ਅਤੇ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਵਪਾਰ ਅਤੇ ਆਰਥਿਕ ਸਹਿਯੋਗ ਵਧਾਉਣ ਵਿੱਚ ਮਦਦ ਮਿਲੇਗੀ ।ਇਕ ਸਰਕਾਰੀ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮੌਕੇ ਦਲੀਪ ਸ਼ਰਮਾ ਰੀਜਨਲ ਡਾਇਰੈਕਟਰ, ਪੀ.ਐਚ.ਡੀ ਚੈਂਬਰ ਨੇ ਕਿਹਾ ਕਿ ਇਹ ਪੰਜਾਬ ਪੀ ਆਈ ਟੀ ਈ ਐਕਸ ਦਾ 9ਵਾਂ ਅਧਿਆਏ ਹੋਵੇਗਾ । ਉਹਨਾਂ ਨੇ ਇਹ ਵੀ ਕਿਹਾ ਕਿ ਇਹ ਉੱਦਮ ਪੀ ਐਚ ਡੀ ਚੈਂਬਰ ਅਤੇ ਅਤੇ ਪੰਜਾਬ ਸਰਕਾਰ ਵੱਲੋ ਸਾਂਝੇ ਤੌਰ 'ਤੇ ੪-੮ ਦਸੰਬਰ ਅੰਮ੍ਰਿਤਸਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ । ਇਸ ਵਿੱਚ ਭਾਗ ਲੈਣ ਵਾਲੇ ਉਦਯੋਗਿਕ ਅਦਾਰੇ ਆਪਣੇ ਉਤਪਾਦ ਅਤੇ ਸੇਵਾਵਾਂ ਨੂੰ ਵਿਸ਼ਵ ਦੇ ਗ੍ਰਾਹਕਾਂ ਦੇ ਸਾਹਮਣੇ ਪੇਸ਼ ਕਰ ਸਕਣਗੇ । ਡਾ. ਅੰਸ਼ੂ ਕਟਾਰੀਆ, ਕਨਵੀਨਰ ਐਜੁਕੇਸ਼ਨ ਕਮੇਟੀ , ਪੀ ਐਚ ਡੀ ਚੈਂਬਰ ਅਤੇ ਚਅਰਮੈਨ, ਆਰੀਅਨਜ਼ ਗਰੁੱਪ ਆਫ ਕਾਲੇਜਿਸ ਨੇ ਕਿਹਾ ਕਿ ਇਸ ਮੌਕੇ ੧੦੦ ਅੰਤਰਰਾਸ਼ਟਰੀ ਅਤੇ ੨੫੦ ਭਾਰਤੀ ਕੰਪਨੀਆਂ ਸ਼ਿਰਕਤ ਕਰਨਗੀਆਂ।ਇਸ ਮੌਕੇ ਸੈਮੀਨਾਰ , ਕਾਨਫਰੰਸ ਆਉਣ ਵਾਲੇ ਵਪਾਰਿਕ ਡੈਲੀਗੇਸ਼ਨਾਂ ਦੇ ਨਾਲ ਗੱਲਬਾਤ ਅਤੇ ਚਰਚਾ ਹੋਵੇਗੀ । ਵਿਦੇਸ਼ਾਂ ਤੋ ਡੈਲੀਗੇਟ , ਮੰਤਰੀ, ਉੱਚ ਅਹੁਦੇਦਾਰ ਵੀ ਭਾਗ ਲੈਣਗੇ । ਪਾਕਿਸਤਾਨ ਤੋਂ ਚੈਂਬਰ ਆਫ ਕਾਮਰਸ ਅਤੇ ਇਡਸਟਰੀ ਦੇ 6 ਨੁੰਮਾਇਦੇ ਵੀ ਭਾਗ ਲੈਣ ਲਈ ਆ ਰਹੇ ਹਨ । ਰਜਨੀਸ਼ ਅਰੋੜਾ ਵਾਈਸ ਚਾਂਸਲਰ ਪੀ ਟੀ ਯੂ ; ਕਰਨ ਗਿੱਲਹੋਤਰਾ, ਅਕਾਲੀ ਆਗੂ ਵੀ ਇਸ ਮੋਕੇ ਮੋਜੂਦ ਸਨ