ਅਕਾਲੀ ਸਰਕਾਰ ਨੇ ਮਹਾਨ ਸ਼ਹੀਦਾਂ ਤੇ ਸੂਰਬੀਰਾਂ ਦੀਆਂ ਯਾਦਗਾਰਾਂ ਉਸਾਰ ਕੇ ਸੱਚੀ ਸ਼ਰਧਾਜ਼ਲੀ ਭੇਂਟ ਕੀਤੀ : ਬੱਬੀ ਬਾਦਲ
5 ਦਰਿਆ ਨਿਊਜ਼
ਚੰਡੀਗੜ੍ਹ 23-Nov-2014
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਿਚ ਚਲ ਰਹੀ ਅਕਾਲੀ ਸਰਕਾਰ ਨੇ ਮਹਾਨ ਸ਼ਹੀਦਾਂ ਤੇ ਸੂਰਬੀਰਾਂ ਦੀਆਂ ਯਾਦਗਾਰਾਂ ਨੂੰ ਉਸਾਰ ਕੇ ਸੱਚੀ ਸ਼ਰਧਾਜ਼ਲੀ ਭੇਂਟ ਕੀਤੀ ਹੈ, ਜ਼ਿਨ੍ਹਾਂ ਦੇ ਦਰਸ਼ਨ ਕਰਕੇ ਅੱਜ ਦੀ ਨੋਜਵਾਨ ਪੀੜ੍ਹੀ ਆਪਣੀ ਵਿਰਾਸਤ ਨਾਲ ਜੁੜਕੇ ਆਪਣੇ ਪੁਰਾਤਨ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਹੋ ਸਕਣ ਵਿਚ ਅਹਿਮ ਯੋਗਦਾਨ ਪਾ ਸਕੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਅਮ੍ਰਿੰਤਸਰ ਸਾਹਿਬ ਵਿਖੇ ਭਗਵਾਨ ਵਾਲਮੀਕਿ ਜੀ ਦੀ 2 ਸੋ ਕਰੋੜ ਰੁਪਏ ਨਾਲ ਯਾਦਗਾਰ ਸਥਾਪਤ ਕੀਤੀ ਜਾ ਰਹੀ ਹੈ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਕਰਤਾਰਪੁਰ ਨੇੜੇ ਵੀ 2 ਸੋ ਕਰੋੜ ਨਾਲ ਜੰਗ-ਏ-ਆਜ਼ਾਦੀ ਦੀ ਯਾਦਗਾਰ ਉਸਾਰੀ ਜਾ ਰਹੀ ਹੈ, ਮੁਹਾਲੀ ਨੇੜੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ, ਕੁਪਰੋਹੀੜਾ ਵਿਖੇ ਵੱਡਾ ਘੱਲੂ-ਘਾਰਾ, ਕਾਹਨੂੰਵਾਲ ਵਿਖੇ ਛੋਟਾ ਘੱਲੂ-ਘਾਰਾ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਅਟਾਰੀ ਅਮ੍ਰਿੰਤਸਰ ਸਾਹਿਬ ਮਾਰਗ ਤੇ ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਜੰਗੀ ਯਾਦਗਾਰ ਤੇ ਸਮਾਰਕਾਂ ਦੀਆਂ ਉਸਾਰੀਆਂ ਆਦਿ ਯਾਦਗਾਰਾਂ ਆਪਣੇ ਆਪ ਵਿਚ ਹੀ ਵੱਡੀਆਂ ਮਿਸਾਲਾਂ ਹਨ। ਉਨ੍ਹਾਂ ਕਿਹਾ ਕਿ ਆਗਾਮੀ ਸਮੇਂ ਵਿਚ ਵੀ ਸਰਕਾਰ ਨੇ ਹੋਰ ਵੱਡੀਆਂ ਸਕੀਮਾਂ ਉਲੀਕੀਆਂ ਹਨ, ਜਿਸ ਨਾਲ ਪੰਜਾਬ ਦੀ ਨੌਜਵਾਨੀ ਨੂੰ ਜਾਗਰੂਕ ਕੀਤਾ ਜਾ ਸਕੇਗਾ। ਇਸ ਮੌਕੇ ਤੇ ਮੁਲਾਜਮ, ਮਜ਼ਦੂਰ ਤਾਲਮੇਲ ਕਮੇਟੀ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਸਿੱਧੂ, ਐਡਵੋਕੇਟ ਜਗਪਾਲ ਸਿੰਘ ਚਹਿਲ ਫਤਿਹਗੜ੍ਹ ਸਾਹਿਬ, ਜੋਗਾ ਸਿੰਘ ਮੈਨੇਜ਼ਰ, ਅਮਰਜੀਤ ਸਿੰਘ ਖਾਲਸਾ ਮੁਖੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਇੰਟਰਨੈਸ਼ਨਲ ਗੱਤਕਾ ਰਣਜੀਤ ਅਖਾੜਾ, ਜਗਤਾਰ ਸਿੰਘ ਘੜੂੰਆਂ ਨਿੱਜੀ ਸਕੱਤਰ ਬੱਬੀ ਬਾਦਲ ਆਦਿ ਵੀ ਹਾਜ਼ਰ ਸਨ।