5 Dariya News

ਅਪੈਕਸ ਹਸਪਤਾਲ ਅਤੇ ਪੋਲੋ ਲੈਬ ਖਰੜ ਵੱਲੋਂ ਫਰੀ ਮੈਡੀਕਲ ਚੈੱਕਐਪ ਕੈਂਪ ਲਗਾਇਆ ਗਿਆ

5 Dariya News

ਹਰਲਾਲਪੁਰ 20-Nov-2014

ਡਾ ਰਘਵੀਰ ਸਿੰਘ ਬੰਗਰ ਦੀ ਪ੍ਰਧਾਨਗੀ ਹੇਠ  ਪਿੰਡ ਹਰਲਾਲਪੁਰ ਵਿਖੇ ਅਪੈਕਸ ਹਸਪਤਾਲ ਅਤੇ ਪੋਲੋ ਲੈਬ ਖਰੜ ਵੱਲੋਂ ਫਰੀ ਮੈਡੀਕਲ ਚੈੱਕਐਪ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਖੂਨ ਵਿੱਚ ਸੂਗਰ ਦੀ ਜਾਂਚ ਅਤੇ ਸਾਹ ਦੇ ਰੋਗਾ ਦਾ 1000 ਰੁ ਵਾਲੇ ਟੈਸਟ ਮੁਫਤ ਕੀਤੇ ਗਏ ਇਸ ਮੌਕੇ ਜਿਲ੍ਹਾ ਪ੍ਰਧਾਨ ਭਾਜਪਾ ਸੁਖਵਿੰਦਰ ਸਿੰਘ ਗੋਲਡੀ ਅਤੇ ਪ੍ਰਧਾਨ ਭਾਜਪਾ ਖਰੜ ਨਰਿੰਦਰ ਸਿੰਘ ਰਾਣਾ ਨੇ ਵੀ ਇਸ ਕੈਂਪ ਵਿਚ ਪਹੁੰਚ ਕੇ ਮੁੱਖ ਮਹਿਮਾਨ ਵਜੋਂ ਹਾਜਰੀ ਲਗਾਈ ਇਸ ਮੌਕੇ ਬੋਲਦਿਆ ਕਿਹਾ ਕਿ ਗਰੀਬ ਲੋਕਾ ਦੀ ਸੇਵਾ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ । ਇਸ ਮੌਕੇ ਉਨ੍ਹਾ ਡਾ ਰਘਵੀਰ ਸਿੰਘ ਬੰਗੜ ਦੇ ਇਸ ਸੁਭ ਕੰਮ ਤਾਰੀਫ ਕੀਤੀ । ਇਸ ਕੈਂਪ ਦੋਰਾਨ ਲਗਭਗ 150 ਮਰੀਜਾਂ ਦਾ  ਮੁਫਤ ਚੈੱਕਅਪ ਕੀਤਾ ਗਿਆ ਜਿਨ੍ਹਾ ਵਿਚ 50 ਮਰੀਜਾ ਦੇ ਟੈਸਟ ਕੀਤੇ ਗਏ ਅਤੇ ਸਾਰੇ ਮਰੀਜਾਂ ਨੂੰ ਮੁਫਤ ਦਵਾਇਆਂ ਵੀ ਦਿੱਤੀਆਂ ਗਈਆ।