ਐਸ.ਏ.ਐਸ.ਨਗਰ ਸ਼ਹਿਰ ਨੂੰ ਖੇਡਾਂ ਦੇ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ : ਬੀਬੀ ਰਾਮੂਵਾਲੀਆ
3 ਵਾਲੀਬਾਲ, 5 ਬੈਡਮਿੰਟਨ ਕੋਰਟਾਂ ਦਾ ਕੀਤਾ ਬੀਬੀ ਰਾਮੂਵਾਲੀਆ ਨੇ ਉਦਘਾਟਨ
5 Dariya News
ਐਸ.ਏ.ਐਸ ਨਗਰ 10-Nov-2014
ਐਸ.ਏ.ਐਸ ਨਗਰ ਕੇਂਦਰੀ ਸਹਿਕਾਰੀ ਬੈਂਕ ਦੇ ਵਾਈਸ ਚੇਅਰਮੈਨ ਤੇ ਸਾਬਕਾ ਕੌਂਸਲਰ ਸ. ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ 'ਚ ਨਗਰ ਕੌਂਸਲ ਐਸ.ਏ.ਐਸ ਨਗਰ ਦੇ ਨਵੇਂ ਬਣੇ ਵਾਰਡ ਨੰਬਰ 47, ਸੈਕਟਰ-70 ਵਿਚ ਤਿੰਨ ਵਾਲੀਬਾਲ ਤੇ 5 ਬੈਡਮਿੰਟਨ ਦੇ ਗਰਾਊਂਡ ਬਣਾਕੇ ਉਨ੍ਹਾਂ ਲਈ ਨੈਟ, ਸਟਲ, ਬੱਲੇ ਤੇ ਵਾਲੀਬਾਲ ਆਦਿ ਸਮਾਨ ਦੇ ਕੇ ਖੇਡਾਂ ਸ਼ੁਰੂ ਕਰਵਾਈਆਂ ਗਈਆਂ ਜਿਸ ਦਾ ਉਦਘਾਟਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਚੇਅਰਪਰਸਨ, ਜਿਲਾ ਯੋਜਨਾ ਕਮੇਟੀ ਨੇ ਕੀਤਾ।ਵਿਸ਼ੇਸ਼ ਪਾਰਕ ਨੰਬਰ 32 ਸੈਕਟਰ 70 ਮੋਹਾਲੀ 'ਚ ਖਿਡਾਰੀਆਂ ਤੇ ਆਮ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਮੋਹਾਲੀ 'ਚ ਵੱਖ ਸੈਕਟਰਾਂ ਦੇ ਵਿਕਾਸ ਤੇ ਖੇਡਾਂ ਦੀ ਤਰੱਕੀ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਵਾਰਡ ਵਿਚ 1.25 ਕਰੋੜ ਦੀ ਲਾਗਤ ਨਾਲ ਸਪੈਸ਼ਲ ਪਾਰਕ ਨੰਬਰ 32 ਵਿਕਸਤ ਕੀਤਾ ਗਿਆ ਹੈ ਜਿਸ ਵਿਚ ਮਿਊਜਕ ਸਿਸਟਮ, ਵਧੀਆ ਲਾਈਟਾਂ, ਸਪਰਿੰਕਲਿੰਗ ਵਾਟਰ ਸਪਲਾਈ, ਬਾਸਕਟਬਾਲ ਗਰਾਊਂਡ 'ਤੇ ਵੱਡੇ ਝੂਲੇ ਲੱਗੇ । ਹੁਣ ਵੱਖ ਵੱਖ ਪਾਕਟਾਂ 'ਚ ਖੇਡ ਗਰਾਉਂਡ ਬਣਾ ਕੇ ਨੌਜਵਾਨ ਬੱਚੇ ਬੱਚੀਆਂ ਤੇ ਘਰਾਂ 'ਚ ਬੈਠੀਆਂ ਰਹਿੰਦੀਆਂ ਬੀਬੀਆਂ ਲਈ ਇਹ ਖੇਡ ਗਰਾਉਂਡ ਬਣਾਏ ਹਨ ਜਿਸਦਾ ਨਾਗਰਿਕਾਂ ਨੂੰ ਅਨੰਦ ਲੈਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਐਸ.ਏ.ਐਸ.ਨਗਰ ਸ਼ਹਿਰ ਨੂੰ ਖੇਡਾਂ ਦੇ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੋਲਦਿਆਂ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਉਨ੍ਹਾਂ ਇਸ ਸੈਕਟਰ ਵਿਚ ਸਾਰੇ ਪਾਰਕਾਂ 'ਚ ਸੀ.ਐਫ.ਐਲ. ਲਾਈਟਾਂ, ਤੇ ਪਾਰਕਾਂ ਦੀ ਰੇਲਿੰਗ ਅੰਦਰ ਕਰਵਾਕੇ ਪਾਰਕਿੰਗ ਲਈ ਥਾਂ ਬਨਾਉਣ ਦੇ ਟੈਂਡਰ ਕਰਵਾ ਦਿੱਤੇ ਹਨ। ਬੀ ਰੋਡ ਤੇ ਪ੍ਰੀਮਿਕਸ ਪਵਾ ਦਿੱਤੀ ਹੈ ਤੇ ਹੁਣ ਖੇਡਾਂ ਵਲ ਰੁਚਿੱਤ ਕਰਨ ਲਈ ਗਰਾਉਂਡ ਬਣਾ ਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਸੈਕਟਰ 70 ਦੇ ਵੱਖ ਵੱਖ ਖੇਤਰਾਂ ਦੇ ਆਪਸੀ ਮੈਚ ਵੀ ਕਰਵਾਏ ਜਾਇਆ ਕਰਨਗੇ। ਸਮਾਜਸੇਵੀ ਸ. ਅਮਰ ਸਿੰਘ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਉਹ ਸਮਾਜ ਸੇਵਾ ਦੇ ਕੰਮਾਂ 'ਚ ਵਧ ਚੜ ਕੇ ਮਦਦ ਕਰਦੇ ਰਹਿਣਗੇ। ਇਸ ਮੌਕੇ ਸ੍ਰੀ ਐਸ.ਐਸ. ਗਿੱਲ, ਅਮਰੀਕ ਸਿੰਘ ਗਿੱਲ, ਅਮਰ ਧਾਲੀਵਾਲ, ਇਕਬਾਲ ਸਿੰਘ ਨਰੰਗ, ਜਰਨੈਲ ਸਿੰਘ, ਡੀ.ਪੀ. ਸ. ਜਸਵਿੰਦਰ ਸਿੰਘ, ਆਰ.ਕੇ.ਗੁਪਤਾ, ਡਾ. ਗੁਰਮੇਲ ਸਿੰਘ, ਆਰ ਪੀ. ਕੰਬੋਜ, ਕਰਨਲ ਸਮਸ਼ੇਰ ਸਿੰਘ ਡਡਵਾਲ, ਆਰ.ਪੀ. ਵਰਮਾ, ਲੱਖਣਪਾਲ, ਹਰਪਾਲ ਸਿੰਘ, ਗੁਰਮੀਤ ਸਿੰਘ ਸ਼ਾਮਪੁਰ, ਨਿਰਮਲ ਸੈਣੀ, ਆਰ.ਐਸ. ਵਾਲੀਆ, ਜੇ.ਪੀ, ਨੀਟੂ, ਬੀਬੀ ਨਿਰਮਲ ਪਠਾਣੀਆ, ਮੈਡਮ ਢਿਲੋਂ, ਮੈਡਮ ਨਰੰਗ, ਰੀਟਾ ਅਨੰਦ, ਸੋਭਾ ਗੌਰੀਆ, ਸੁਖਵਿੰਦਰ ਕੌਰ ਆਦਿ ਵੀ ਹਾਜਰ ਸਨ।