ਚੁੰਨੀ ਲਾਲ ਭਗਤ ਨੇ ਪੰਜਾਬ ਨੂੰ ਹਰਿਆਵਲ ਭਰਪੂਰ ਬਣਾਉਣ ਦਾ ਪ੍ਰਣ ਦੁਹਰਾਇਆ
ਵਣ ਖੇਤਰ ਵੀ ਵਧਾਉਣ ਦਾ ਟੀਚਾ
5 Dariya News
ਚੰਡੀਗੜ੍ਹ 10-Nov-2014
ਪੰਜਾਬ ਦੇ ਜੰਗਲਾਤ ਤੇ ਵਣ ਜੀਵ ਸੁਰੱਖਿਆ ਮੰਤਰੀ ਚੁੰਨੀ ਲਾਲ ਭਗਤ ਨੇ ਪੰਜਾਬ ਨੂੰ ਹਰਿਆਵਲ ਨਾਲ ਭਰਪੂਰ ਬਣਾਉਣ ਦਾ ਸੂਬਾ ਸਰਕਾਰ ਦਾ ਪ੍ਰਣ ਮੁੜ ਦ੍ਹਿੜਾਇਆ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ 'ਗਰੀਨਰ ਪੰਜਾਬ ਮਿਸ਼ਨ' ਦੇ ਰੂਪ ਵਿੱਚ ਇੱਥ ਅਜਿਹੀ ਮੁਲਾਂਘ ਪੁੱਟੀ ਹੈ, ਜਿਸਦਾ ਮੁੱਖ ਟੀਚਾ ਪੰਜਾਬ ਵਿਚਲੇ ਹਰਿਆਵਲ ਤੇ ਵਣ ਖੇਤਰ ਦੇ ਦਾਇਰੇ ਨੂੰ ਵਧਾ ਕੇ 15 ਫ਼ੀਸਦੀ ਕਰਨਾ ਹੈ।ਉਹਨਾਂ ਇਹ ਵੀ ਕਿਹਾ ਕਿ ਇਸ ਮਿਸ਼ਨ ਤਹਿਤ ਸੂਬਾ ਸਰਕਾਰ ਨੇ ਅਗਲੇ 8ਵਰ੍ਹਿਆਂ ਤੱਕ ਲਗਾਤਾਰ ਸੂਬੇ ਭਰ ਵਿੱਚ 4.75 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਹੈ। ਉਹਨਾਂ ਮੁਤਾਬਿਕ ਮੌਜੂਦਾ ਵਿੱਤੀ ਵਰ੍ਹੇ ਵਿੱਚ ਵਿਭਾਗ ਨੇ 20,000 ਹੈਕਟੇਅਰ ਰਕਬੇ ਵਿੱਚ 4.75 ਲੱਖ ਬੂਟੇ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਜਿਸ ਤੇ 122.42 ਕਰੋੜ ਰੁਪਏ ਦਾ ਖਰਚ ਆਵੇਗਾ, ਉਹਨਾ ਅਗਾਂਹ ਦੱਸਿਆ ਕਿ 'ਪਾਪੂਲਰ' ਦੇ ਪ੍ਰਤੀਰੂਪਕ ਬੂਟਿਆਂ ਲਈ ਸਰਸਰੀਆਂ ਵੀ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਇਸ ਬਾਬਤ ਖੇਤਰ ਦਾ ਦਾਇਰਾ 300 ਹੈਕਟੇਅਰ ਤੱਕ ਵਧਾਇਆ ਜਾਵੇਗਾ। ਉਹਨਾ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਵੱਲੋ' ਸੂਬੇ ਦੇ 9000 ਪਿੰਡਾਂ ਦਾ ਸਰਵੇ ਕੀਤਾ ਗਿਆ ਹੈ, ਤਾਂ ਜੋ ਇਸ ਮਿਸ਼ਨ ਨੂੰ ਹੋਰ ਗਤੀ ਦੇਣ ਲਈ ਹੋਰ ਵਿਭਾਗਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਪਾਸੋ' ਖਾਲੀ ਥਾਵਾਂ ਹਾਸਿਲ ਕੀਤੀਆਂ ਜਾ ਸਕਣ। ਉਹਨਾ ਕਿਹਾ ਕਿ ਸੂਬੇ ਦੇ ਹਰਿਆਵਲ ਤੇ ਵਦ ਖੇਤਰ ਹੇਠ ਪੈਦੇ ਵੱਖੋ' ਵੱਖਰੇ ਰਕਬਿਆਂ ਦੀ ਸੁਰੱਖਿਆ ਹਿੱਤ ਲੋੜੀ'ਦੀ ਮਾਤਰਾ ਵਿੱਚ ਸੁਰੱਖਿਆਂ ਗਾਰਡ ਵੀ ਭਰਤੀ ਕੀਤੇ ਗਏ ਹਨ।ਉਹਨਾਂ ਹੋਰ ਦੱਸਿਆ ਕਿ ਵਿਭਾਗ ਨੇ ਹਾਲੀਆ ਸਮੇ' ਵਿੱਚ 1.32 ਕਰੋੜ ਬੂਟੇ ਲਾਉਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ ਅਤੇ ਇਹ ਵੀ ਕਿ ਇਸ ਵਿਭਾਗ ਵੱਲੋ' ਹੋਰਨਾਂ ਵਿਭਾਗਾਂ ਵਿੱਚ ਵੀ ਬੂਟਿਆਂ ਦੀ ਵੰਡ ਕੀਤੀ ਗਈ ਹੈ, ਜਿਹੜੇ ਕਿ ਸੂਬੇ ਦੀਆਂ 252 ਨਰਸਰੀਆਂ ਵਿੱਚ ਪੈਦਾ ਕੀਤੇ ਗਏ ਹਨ।