5 Dariya News

ਵਿਜੈ ਸਾਂਪਲਾਂ ਦਾ ਕੇ'ਦਰੀ ਮੰਤਰੀ ਬਨਣਾ ਪੰਜਾਬ ਦੇ ਲਈ ਖੁਸ਼ਖਬਰੀ- ਭਗਤ ਚੂਨੀ ਲਾਲ

5 Dariya News

ਚੰਡੀਗੜ੍ਹ 08-Nov-2014

ਪੰਜਾਬ ਭਾਜਪਾ ਵਿਧਾਇਕ ਦਲ ਦੇ ਨੇਤਾ  ਅਤੇ ਕਿਰਤ ਅਤੇ ਜੰਗਲਾਤ  ਮੰਤਰੀ  ਚੂਨੀ ਲਾਲ ਭਗਤ ਨੇ ਭਾਜਪਾ ਦੀ ਕੇ'ਦਰੀ ਸਰਕਾਰ ਦੁਆਰਾ ਸ੍ਰੀ ਵਿਜੈ ਸਾਂਪਲਾਂ ਨੂੰ ਕੇ'ਦਰੀ ਮੰਤਰੀ ਮੰਡਲ ਵਿਚ ਲੈਣ ਲਈ ਧੰਨਵਾਦ ਕੀਤਾ ਅਤੇ ਪੰਜਾਬ ਵਾਸੀਆਂ ਵਿਸੇਸ਼ ਕਰ ਕੇ  ਦਲਿਤ ਸਮਾਜ ਦੇ ਲਈ ਇਕ ਵੱਡੀ ਖੁਸ਼ਖਬਰੀ ਦੱਸਿਆ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਗਲਤਨੀਤੀਆਂ ਕਾਰਨ ਪ੍ਰਭਾਵਤ ਦਲਿਤ ਸਮਾਜ ਤੇਜੀ ਨਾਲ ਭਾਜਪਾ ਦੀ ਤਰਫ ਆਕਰਸ਼ਿਤ ਹੋ ਰਿਹਾ ਹੈ ਅਤੇ ਪੰਜਾਬ ਵਿਚ ਦਲਿਤਾਂ ਨੂੰ ਜੋ ਮਾਣ-ਸਨਮਾਨ ਭਾਜਪਾ ਅਤੇ ਅਕਾਲੀ ਗਠਜੋੜ ਸਰਕਾਰ ਨੇ ਦਿਤਾ ਹੈ ਉਹੀ ਮਾਣ ਸਨਮਾਨ ਕੇ'ਦਰ ਵਿਚ ਮੋਦੀ ਸਰਕਾਰ ਨੇ ਵੀ ਦਿਤਾ ਹੈ ਜਿਸਦੀ ਪ੍ਰਤੱਖ ਮਿਸਾਲ ਕੇ'ਦਰ ਵਿਚ ਪੰਜਾਬ ਤੋ' ਦਲਿਤ ਨੇਤਾ ਵਿਜੈ ਸਾਂਪਲਾਂ ਨੂੰ ਮੰਤਰੀ ਬਣਾਉਣਾ ਹੈ। ਉਹਨਾ ਅੱਗੇ ਦੱਸਿਆ ਕਿ ਕੇ'ਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਾਸ਼ਤ ਸਰਕਾਰ ਵਲੋ' ਪੂਰ ਦੇਸ਼ ਵਿਚ ਇਕ ਨਵਾਂ ਵਿਸ਼ਵਾਸ਼ ਪੈਦਾ ਕੀਤਾ ਗਿਆ ਹੈ ਅਤੇ ਹੁਣ ਦੇਸ਼ ਵਾਸੀ ਪਿਛਲੇ 10 ਸਾਲਾਂ ਤੋ' ਪੈਦਾ ਨਕਾਰਾਤਮਕ ਮਾਹੌਲ ਤੋ ਉਪਰ ਉਠ ਕੇ ਸਾਕਾਰਾਤਮਕ ਸੋਚ ਨਾਲ ਅਗੇ ਵੱਧ ਰਹੇ ਹਨ।