5 Dariya News

ਖੇਡਾਂ ਨੂੰ ਜੀਵਨ ਚ ਅਪਣਾਉਣ ਨਾਲ ਹੀ ਨਸ਼ਿਆ ਤੋ ਬਚਿਆ ਜਾ ਸਕਦੇ-ਸੁਰਜੀਤ ਬਜਾੜ

ਸੁਰਜੀਤ ਬਜਾੜ ਨੇ ਕਲੱਬ ਨੂੰ 31 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ।

5 Dariya News (ਅਸ਼ਵਨੀ ਸ਼ਰਮਾ)

ਸੜੋਆ 07-Nov-2014

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਕਟਵਾਰਾ ਕਲਾਂ ਦੇ ਨੌਜਵਾਨਾਂ ਦੁਆਰਾ ਕਬੱਡੀ ਖਿਡਾਰੀ ਸਵ ਸੁਰਿੰਦਰ ਮੀਲੂ,ਮਹਾਨ ਖੂਨਦਾਨੀ ਸਵ:Àਮਪਾਲ ਦੀ ਮਿੱਠੜੀ ਯਾਦ ਚ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਦੇ ਦੂਜੇ  ਦਿਨ ਵਾਲੀਵਾਲ,ਕਬੱਡੀ ਭਾਰ 58 ਕਿਲੋ ਵਰਗ, ਕਬੱਡੀ ਪਨ,ਤੇ ਭਾਰ 33 ਕਿਲੋ ਵਰਗ ਦੇ ਰੌਚਕ ਮੁਕਾਬਲੇ ਕਰਵਾਏ ਗਏ।ਦੂਜੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਕਰਦਿਆਂ ਠੇਕੇਦਾਰ  ਸੁਰਜੀਤ ਬਜਾੜ (ਦਿੱਲੀ) ਨੇ ਕਲੱਬ ਪ੍ਰਬੰਧਕਾਂ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆ ਆਖਿਆ ਕਿ ਪਿੰਡ ਦੇ ਨੌਜਵਾਨਾਂ ਵਲੋ ਕਬੱਡੀ ਖੇਡ ਮੇਲੇ ਦਾ ਆਯੋਜਨ ਕਰਕੇ ਯੁਵਾ ਪੀੜੀ੍ਹ ਨੂੰ ਖੇਡਾਂ ਨਾਲ ਜੋੜਣ ਲਈ ਚੰਗਾ ਉੱਦਮ ਕੀਤਾ।ਉਨਾ੍ਹ ਕਿਹਾ ਕਿ ਅੱਜ ਦੇ ਦੌਰ ਚ ਉਹ ਨੌਜਵਾਨ ਹੀ ਨਸ਼ਾ ਰੂਪੀ ਬੁਰਾਈ ਤੋ ਬਚ ਸਕਦੇ ਜੋ ਖੇਡਾਂ ਨੂੰ ਆਪਣੇ ਜੀਵਨ ਚ ਅਪਣਾ ਲਵੇਗਾ।ਇਸ ਮੋਕੇ ਉਨਾ੍ਹ ਸਪੋਰਟਸ ਕਲੱਬ ਨੂੰ 31 ਹਜਾਰ ਰੁਪਏ ਦੀ ਸਹਾਇਤਾ ਵੀ ਦਿੱਤੀ।ਟੂਰਨਾਮੈਂਟ ਦੇ ਦੂਜੇ ਦਿਨ ਭਾਰ 33 ਕਿਲੋ ਵਰਗ ਦੇ ਫਾਈਨਲ ਮੁਕਾਬਲੇ ਚ ਬਾਬਾ ਪ੍ਰੇਮ ਦਾਸ ਸਪੋਰਟਸ ਕਲੱਬ ਟੋਰੋਵਾਲ ਦੀ ਟੀਮ ਨੇ    ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ ਟੀਮ ਨੂੰ ਹਰਾ ਕੇ 33 ਕਿਲੋ ਵਰਗ ਦਾ ਫਾਈਨਲ ਮੁਕਾਬਲਾ ਜਿੱਤਿਆ।ਇਸ ਮੋਕੇ ਹੋਰਨਾਂ ਤੋ ਇਲਾਵਾ ਸਾਬਕਾ ਸਰਪੰਚ ਰਤਨ ਚੰਦ,ਸਾਬਕਾ ਸਰਪੰਚ ਮਕਾਰ,ਠੇਕੇਦਾਰ ਰਾਕੇਸ਼ ਕੇਸ਼ੀ, ਪ੍ਰੇਮ ਚੰਦ ਸੰਮਤੀ ਮੈਂਬਰ, ਗੁਰਮੀਤ ਮੀਤਾ ਸਾਬਕਾ ਸਰਪੰਚ ,ਕਲੱਬ ਪ੍ਰਧਾਨ ਨਰਿੰਦਰ ਮੀਲੂ,ਸਕੱਤਰ ਸ਼ਾਮ ਸੁੰਦਰ ਮੀਲੂ,ਕੇਸਰ ਚੰਦ,ਮੇਸ਼ੀ ਮੀਲੂ ਕਬੱਡੀਕੋਚ,ਭੂਸ਼ਨ ਮੀਲੂ,ਰਾਧਾ ਕ੍ਰਿਸ਼ਨ,ਅਸ਼ਵਨੀ ਬਜਾੜ, ਕਾਕਾ ਪੰਜਾਬ ਪੁਲਸ,ਕੁੰਦਨ ਲਾਲ ਪੰਚ,ਕੈਪਟਨ ਕੁੰਦਨ ਲਾਲ,ਮਦਨ ਲਾਲ ਮੀਲੂ, ਪ੍ਰਕਾਸ਼ ਚੰਦ ਮੀਲੂ, ਠੇਕੇਦਾਰ ਜਲਸੂ ਰਾਮ,ਰੋਸ਼ਨ ਚੇਚੀ, ਜਗਦੀਸ਼ ਨੰਬਰਦਾਰ,ਮਾਸਟਰ ਰਾਮ ਦਾਸ ਰਿਟਾ: ਬੀ.ਪੀ.ਈ.ਓਗੁਰਚਰਨ ਦਾਸ ਚੇਚੀ ਸੰਮਤੀ ਮੈਂਬਰ,ਸੁਰੇਸ਼ ਮਾੜੂ ਧਰਮਪੁਰ,ਬਿੱਟੂ ਭੋਲੇਵਾਲ, ਸਰਬਜੀਤ ਸਾਬੀ ਸਮੇਤ ਹੋਰ ਕਲੱਬ ਮੈਂਬਰ ਤੇ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।ਟੂਰਨਾਮੈਂਟ ਦੌਰਾਨ ਨਿੰਮਾ ਚੰਦਿਆਣੀ, ਬਿੱਟੂ ਹੱਕਲਾ,ਸੰਜੂ ਟੋਰੋਵਾਲ ਨੇ ਕੁਮੈਂਟਰੀ ਦੀ ਸੇਵਾ ਬਾਖੂਭੀ ਨਿਭਾਈ।ਕਲੱਬ ਦੇ ਸਕੱਤਰ ਸ਼ਾਮ ਸੁੰਦਰ ਮੀਲੂ ਨੇ ਦੱਸਿਆ ਕਿ ਟੁਰਨਾਮੈਂਟ ਦੇ ਆਖਰੀ ਦਿਨ ਅੱਜ ਆਲ Àਪਨ ਕਬੱਡੀ ਦੇ ਫਸਵੇਂ ਮੁਕਾਬਲੇ ਦੇਖਣਯੋਗ ਹੋਣਗੇ।