5 Dariya News

ਬਿਕਰਮ ਸਿੰਘ ਮਜੀਠੀਆ ਨੇ ਬਾਬਾ ਅਵਤਾਰ ਸਿੰਘ ਦੇ ਲੜਕੇ ਦੇ ਵਿਆਹ ਮੌਕੇ ਨਵਵਿਆਹੀ ਜੋੜੀ ਨੂੰ ਦਿੱਤਾ ਅਸ਼ੀਰਵਾਦ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 30-Oct-2014

ਪਾਲਮਕੋਰਟ ਜ਼ੀਰਕਪੁਰ ਵਿਖੇ ਬਾਬਾ ਅਵਤਾਰ ਸਿੰਘ ਬੱਬਰਪੁਰ ਵਾਲਿਆ (ਲੁਧਿਆਣਾ) ਦੇ  ਸਪੁੱਤਰ ਕਾਕਾ ਗੁਰਿੰਦਰ ਸਿੰਘ ਦੇ ਸੁਭ ਵਿਆਹ ਵਿੱਚ ਸਾਮਲ ਹੋਣ ਲਈ ਮਾਲ ਤੇ ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਵਿਸ਼ੇਸ ਤੌਰ ਤੇ ਪੁੱਜੇ। ਉਨ੍ਹਾਂ ਇਸ ਮੌਕੇ ਨਵ-ਵਿਆਹੀ ਜੋੜੀ ਨੂੰ ਅਸੀਰਵਾਦ ਦਿੱਤਾ ਅਤੇ ਦੋਵਾਂ ਪਰਿਵਾਰਾਂ ਨੂੰ ਮੁਬਾਰਕਬਾਦ ਵੀ ਦਿੱਤੀ ਅਤੇ ਨਵਵਿਆਹੀ ਜੋੜੀ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ। ਇਥੇ ਇਹ ਵਰਣਨ ਯੋਗ ਹੈ ਕਿ ਬਾਬਾ ਅਵਤਾਰ ਸਿੰਘ ਬੱਬਰਪੁਰ ਵਾਲਿਆਂ ਦੇ ਸਪੁੱਤਰ ਕਾਕਾ ਗੁਰਿੰਦਰ ਸਿੰਘ ਦਾ ਸੁਭ ਵਿਆਹ ਤਰਸੇਮ ਸਿੰਘ ਰਾਮਪੁਰਸੈਣੀਆਂ (ਚੰਡੀਗੜ੍ਹ) ਦੀ ਸਪੁੱਤਰੀ ਬੀਬੀ ਨਵਰੀਤ ਕੌਰ ਨਾਲ ਪੂਰੀਆਂ ਸਿੱਖ ਧਾਰਮਿਕ ਰਹੁ-ਰੀਤਾਂ ਨਾਲ ਹੋਇਆ।ਮਜੀਠੀਆ ਨੇ ਇਸ ਮੌਕੇ ਦੱਸਿਆ ਕਿ ਬਾਬਾ ਅਵਤਾਰ ਸਿੰਘ ਬੱਬਰਪੁਰ ਵਾਲਿਆ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਜੋ ਕਿ ਸਲਾਘਾਯੋਗ ਕਦਮ ਹੈ। 

ਨਵ-ਵਿਆਹੀ ਜੋੜੀ ਨੂੰ ਅਸੀਰਵਾਦ ਦੇਣ ਲਈ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਆਦੇਸ ਪ੍ਰਤਾਪ ਸਿੰਘ ਕੈਰੋ, ਮੁੱਖ ਸੰਸਦੀ ਸਕੱਤਰ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵਿਰਸਾ ਸਿੰਘ ਵਲਟੋਹਾ , ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ੍ਰੀ ਫਤਹਿਗੜ੍ਹ ਸਾਹਿਬ ਸ੍ਰ: ਜਗਦੀਪ ਸਿੰਘ ਚੀਮਾ ਸਮੇਤ ਹੋਰਨਾਂ ਵੱਖ-ਵੱਖ ਰਾਜਸੀ ਅਤੇ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸਿਰਕੱਤ ਕੀਤੀ।