ਗੁਰੂ ਤੇ ਮਹੰਮਦ ਸਦੀਕ ਨੇ ਆਪਣਿਆਂ ਤੋ ਵੱਧ ਕੇ ਕੀਤਾ ਪਿਆਰ
ਮਹੰਮਦ ਸਦੀਕ ਜੀ ਮੈਂ ਬਚਪਨ ਤੋ ਤੁਹਾਡੇ ਗਾਣੇ ਸੁਣਦਾ ਗੁਰੂ
5 ਦਰਿਆ ਨਿਊਜ਼
ਬਰਨਾਲਾ 29-Oct-2012
ਅਕਾਲੀ ਭਾਜਪਾ ਦੇ ਹਲਕਾ ਭੰਦੌੜ ਦੇ ਇੰਚਾਰਜ ਸ੍ਰ. ਦਰਬਾਰਾ ਸਿੰਘ ਗੁਰੂ ਅਤੇ ਹਲਕਾ ਭੰਦੋੜ ਤੋ ਕਾਗਰਸ ਪਾਰਟੀ ਦੇ ਵਿਧਾਇਕ ਜਨਾਬ ਮਹੰਮਦ ਸਦੀਕ ਦੇ ਆਪਸੀ ਮਾਨਯੋਗ ਹਾਈਕੋਰਟ ਵਿੱਚ ਵੀ ਜਿੱਤ ਨੂੰ ਲੈ ਕੇਸ ਚਲਦਾ ਹੈ ਇੱਕ ਦੂਸਰੇ ਦੇ ਵਿਰੁੱਧ ਚੋਣ ਵੀ ਲੜ ਚੁੱਕੇ ਹਨ,ਪਾਰਟੀਆਂ ਵੀ ਵਿਰੋਧੀ ਹਨ,ਅਖ਼ਬਾਰੀ ਬਿਆਨ ਵੀ ਇੱਕ ਦੂਸਰੇ ਖਿਲਾਫ ਆਉਦੇ ਹਨ ਪਰ ਅੱਜ ਜਦੋ ਜਨਾਬ ਸਦੀਕ 'ਤੇ ਸ੍ਰ. ਗੁਰੂ ਪੱਖੋ ਕਲਾਂ ਵਿਖੇ ਮਹਿਰਾ ਭਾਈਚਾਰੇ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਅਚਾਨਕ ਇਕੱਠੇ ਹੋ ਗਏ ਤਾ ਸ੍ਰ. ਗੁਰੂ ਤੇ ਸਦੀਕ ਨੇ ਆਪਸੀ ਆਪਣਿਆਂ ਤੋ ਵੱਧ ਕੇ ਇੱਕ ਦੂਸਰੇ ਨੂੰ ਪਿਆਰ ਦਿੱਤਾ ਚਹੇਰਿਆਂ ਤੇ ਖ਼ੁਸ਼ੀ ਦੀ ਝਲਕ ਨਜ਼ਰ ਆ ਰਹੀ ਸੀ। ਸ੍ਰ. ਗੁਰੂ ਨੇ ਵੱਖਰੇ ਅੰਦਾਜ ਨਾਲ ਜਨਾਬ ਸਦੀਕ ਨੂੰ ਕਿਹਾ ਕਿ ਤੁਹਾਡੇ ਗਾਣੇ ਤਾ ਮੈਂ ਜਦ ਪੜ੍ਹਦਾ ਹੁਦਾ ਸੀ ਸੁਣਦਾ ਤੇ ਗਾਉਦਾ ਰਿਹਾ ਸਦੀਕ ਵੱਲੋਂ ਗਾਏ ਕੁਝ ਗਾਣਿਆਂ ਸਬੰਧੀ ਵੀ ਦੋਨੋ ਨੇਤਾਵਾਂ ਨੇ ਆਪਸੀ ਖਿੜੇਮੱਥੇ ਗੱਲਬਾਤ ਕੀਤੀ ਸ੍ਰੀ ਸਦੀਕ ਨੇ ਕਿਹਾ ਗੁਰੂ ਜੀ ਗਾਉਣਾ ਮੇਰਾ ਸੌਕ ਏ। ਜਨਾਬ ਸਦੀਕ ਖੜ੍ਹੇ ਰਹੇ ਜਦ ਸ੍ਰ. ਗੁਰੂ ਨੇ ਉਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸ਼ਕਾਰ ਕਰਨ ਲਈ ਕਿਹਾ ਤਾ ਜਨਾਬ ਸਦੀਕ ਚਲੇ ਗਏ।