5 Dariya News

ਹਲਕਾ ਭਦੌੜ 'ਚ 'ਖਾਲੀ ਘੋੜੀ ਹਿੰਨਕਦੀ ਉੱਤੇ ਨੀਂ ਦਹਿੰਦਾ ਵੀਰ' ਦੇ ਵੋਟਰਾਂ ਨੇ ਲਗਾਏ ਦੋਸ਼

ਮੁਸ਼ਲੀਮ ਭਾਈਚਾਰੇ ਨੇ ਵਿਧਾਇਕ ਸਦੀਕ ਖਿਲਾਫ ਭਾਵਨਾਵਾਂ ਨੂੰ ਠੇਸ ਮਾਰਨ ਦੇ ਵਿਰੋਧ ਵਿੱਚ ਖੋਲਿਆ ਮੋਰਚਾ

5 ਦਰਿਆ ਨਿਊਜ਼ (ਸਾਹਿਬ ਸੰਧੂ)

ਭਦੌੜ 14-Oct-2012

ਭਦੌੜ ਹਲਕੇ ਦੇ ਪਿੰਡਾਂ ਤੇ ਸਹਿਰਾਂ ਦੇ ਪਤਵੰਤਿਆਂ ਦੀ ਇੱਕ ਵਿਸ਼ੇਸ਼ ਬੈਠਕ ਹੋਈ ਜਿਸ ਵਿੱਚ ਹਲਕਾ ਭਦੌੜ ਤੋਂ ਕਾਂਗਰਸੀ ਵਿਧਾਇਕ ਅਤੇ ਨਾਮੀ ਪੰਜਾਬੀ ਗਾਇਕ ਮਹੁੰਮਦ ਸਦੀਕ ਤੇ ਦੋਸ਼ ਲਗਾਏ। ਕਿ ਵਿਧਾਇਕ ਮਹੁੰਮਦ ਸਦੀਕ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਿੱਤੇ ਭਾਵੇਂ ਹਾਰੇ ਇ੍ਹਨਾਂ ਚੋਣਾਂ ਤੋਂ ਬਾਅਦ ਅਪਣੇ ਹਲਕੇ ਵਿੱਚ ਦਫਤਰ ਤੇ ਘਰ ਬਣਾਂਕੇ ਬੈਠੇਗਾ। ਅਤੇ ਹਲਕੇ ਦੇ ਕੰਮਾਂ ਨੂੰ ਸਿਰੇ ਚੜਾਉਂਣ ਲਈ ਵਿਧਾਂਨ ਸਭਾ ਵਿੱਚ ਅਵਾਜ ਉਠਾਵਾਗਾਂ, ਪਰ ਵਿਧਾਇਕ ਸਾਹਿਬ! ਅਵਾਜ ਉਠਾਉਂਣ ਦੀ ਥਾ ਤੂੰਬੀ ਵਜਾਕੇ ਹੀਰ ਗਾਉਂਦੇਂ ਫਿਰਦੇ ਹਨ। ਪਰ ਲੋਕਾਂ ਦੀਆਂ ਵੋਟਾਂ ਵਟੋਰਨ ਤੋਂ ਬਾਅਦ ਜਿੱਤਕੇ ਮੁੜ ਕਦੇ ਹਲਕੇ ਵਿੱਚ ਆਕੇ ਸਮੱਸਿਆਵਾਂ ਬਾਰੇ ਜਾਨਣ ਦੀ ਕੋਸ਼ਿਸ਼ ਤੱਕ ਨਹੀ ਕੀਤੀ। ਅਤੇ ਨਾ ਹੀ ਕਦੇ ਸ਼ਕਲ ਵਿਖਾਈ ਹੈ ਹੁਣ ਹਲਕਾ ਭਦੋੜ 'ਚ 'ਖਾਲੀ ਘੋੜੀ ਹਿੰਨਕਦੀ ਉੱਤੇ ਨੀਂ ਦਹਿੰਦਾ ਵੀਰ' ਵਾਲੀ ਗੱਲ ਸੱਚ ਸਾਬਿਤ ਹੋ ਰਹੀ ਹੈ। ਜੋ ਸਿਰੇ ਤੋਂ ਝੂਠੇ ਸਾਬਿਤ ਹੋ ਰਹੇ ਹਨ। ਸਿਰਫ ਮੁੱਠੀ ਭਰ ਕਾਂਗਰਸੀ ਲੋਕਾਂ ਦੀ ਹੀ ਅਗਵਾਈ ਕਰ ਰਹੇ ਹਨ। ਜਿਸ ਕਾਰਨ ਹਲਕਾ ਭਦੋੜ ਦੀ ਕਾਂਗਰਸ ਦਿਨੋ-ਦਿਨ ਖਤਮ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਮੁਸਲੀਮ ਕਮੇਟੀ ਯਾਮਾ ਮਸਜ਼ਿਦ ਕਮੇਟੀ ਦੇ ਪ੍ਰਧਾਨ ਰਾਜੂ ਖਾਨ ਅਤੇ ਸਮੂਹ ਮੁਸਲੀਮ ਭਾਈਚਾਰੇ ਵੱਲੋਂ ਇਸੇ ਕਾਂਗਰਸੀ ਵਿਧਾਂਇਕ ਤੇ ਦੂਸਣ ਲਾਇਆ ਕਿ ਅਪਣੇ ਆਪ ਨੂੰ ਸੱਚਾ ਮੁਸਲਮਾਨ ਦੱਸਕੇ ਹਲਕੇ ਦੇ ਮੁਸਲੀਮ ਵਰਗ ਦੀਆਂ ਹਜਾਰਾਂ ਵੋਟਾਂ ਵਟੋਰਕੇ ਹੁਣ ਅਪਣੇ ਆਪ ਨੂੰ ਸਿੱਖ ਦੱਸਕੇ ਊਨ੍ਰਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਵੋਟਾਂ ਵਟੋਰਨ ਦੀ ਇਸ ਨੀਤੀ ਨੇ ਊਨ੍ਹਾਂ ਦੇ ਨਾਂ ਨੂੰ ਠੇਸ਼ ਪਹੁੰਚਾਈ ਹੈ। 

ਜਿਸ ਨੂੰ ਮੁਸਲੀਮ ਲੀਗ ਇਸ ਮਾਮਲੇ ਸੰਬੰਧੀ ਅਪਣੇ ਸੰਬਧਤ ਆਕਾਵਾਂ ਦੇ ਧਿਆਨ ਵਿੱਚ ਲਿਆ ਕੇ ਮਸੁਲੀਮ ਭਾਈਚਾਰੇ ਨਾਲ ਕੀਤੇ ਖਿਲਵਾੜ ਤੇ ਢੂੱਕਵੀਂ ਕਾਰਵਾਈ ਤਹਿਤ ਕਾਫਿਰ ਕਰਾਰ ਦਬਾਏਗੀ। ਕਾਂਗਰਸ ਦੇ ਵਿਧਾਇਕ ਨੂੰ ਜਿੱਤਾਕੇ ਹਲਕੇ ਦਾ ਹਰ ਵਰਗ ਨਾ ਖੁਸ਼ ਦਿਖਾਈ ਦੇ ਰਿਹਾ ਹੈ। ਇੱਕ ਵਜਾਅ ਆ ਵੀ ਦੱਸੀ ਗਈ ਹੈ ਕਿ ਜਦੋਂ ਕਿਸੇ ਸਾਝੇਂ ਸਮਾਗਮ ਵਿੱਚ ਬੁਲਾਇਆ ਜਾਦਾ ਹੈ ਤਾਂ ਵਿਧਾਂਇਕ ਅਖਤਿਆਰੀ ਕੋਟੇ ਚੋਂ ਵੀ ਇੱਕ ਪੈਸਾ ਨਹੀ ਦਿੰਤਾ ਸਗੋਂ ਸਿੱਧੇ ਤੌਰ ਤੇ ਸਟੇਜ ਤੇ ਖੜ੍ਹਕੇ ਐਲਾਣ ਕਰ ਦਿੱਤਾ ਜਾਦਾ ਹੈ। ਕਿ 'ਮੈਂ ਵੀ ਨੰਗ ਹਾਂ ਤੇ ਸਰਕਾਰ ਵੀ ਨੰਗ ਹੈ' ਅਜਿਹੀਆਂ ਗੱਲਾਂ ਤੋਂ ਤੰਗ ਲੋਕ ਇਸ ਨੂੰ ਜਿੱਤਾਕੇ ਇੱਕ ਵੱਡੀ ਭੂੱਲ ਮੰਨ ਰਹੇ ਹਨ। ਇਸ ਵਿਰੋਧ ਵਿੱਚ ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਦਮ ਸਿੰਘ, ਜਗਜੀਤ ਸਿੰਘ, ਨਾਜਰ ਸਿੰਘ, ਯਾਦਮਿੰਦਰ ਗਿੱਲ, ਹਰਪਾਲ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਅਜੇ ਕਾਂਸਲ, ਰਜੇਸ ਗੋਇਲ, ਸੰਦੀਪ ਗਰਗ, ਗੁਲਜਾਰ ਸਿੰਘ, ਮੁਸਲੀਮ ਕਮੇਟੀ ਯਾਮਾ ਮਸਜ਼ਿਦ ਕਮੇਟੀ ਦੇ ਪ੍ਰਧਾਨ ਰਾਜੂ ਖਾਨ, ਬੌਬੀ ਖਾਨ, ਸਰਦਾਰ ਅਲੀ, ਮਿੱਠੂ ਖਾਨ, ਸੰਕਰ ਖਾਨ, ਨੇਕ ਖਾਨ, ਕਰਮੂ ਖਾਨ, ਲਾਜੁਮ ਹੁਸੈਨ, ਸਾਇਦ ਮਹੁੰਮਦ ਅਕਬਰ ਮਹੁੰਮਦ, ਮਹੁੰਮਦ ਆਸੂ, ਅਰਜਤ ਖਾਨ ਆਦਿ ਨੇ ਵੱਡੀ ਗਿਣਤੀ ਵਿੱਚ ਹਾਜਿਰ ਸਨ। ਜਦੋਂ ਇਸ ਵੋਧ ਸਬੰਧੀ ਹਲਕਾ ਭਦੌੜ ਦੇ ਕਾਂਗਰਸੀ ਵਿਧਾਇਕ ਮਹੁੰਮਦ ਸਦੀਕ ਨਾਲ ਗੱਲਬਾਤ ਕੀਤੀ ਤਾਂ ਊਨ੍ਹਾਂ ਨੇ ਕਿਹਾ ਕਿ ਮੈ ਕਦੇ ਵੀ ਮੁਸਲਮਾਨ ਕਹਿਕੇ ਵੋਟਾਂ ਨਹੀ ਮੰਗੀਆਂ ਤੇ ਜੋ ਮੈਂ ਜਿਸ ਧਰਮ ਨਾਲ ਸਬੰਧਤ ਹਾਂ ਉਸੇ ਹੀ ਜਾਤੀ ਨੂੰ ਦਰਸਾਇਆ ਹੈ। ਮੈਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀ ਪਹੁੰਚਾਈ , ਸਰਕਾਰ ਖੁਦ ਕੰਗਾਲ ਹੋ ਚੁੱਕੀ ਹੈ ਮੈਂ ਅਪਣੀ ਜੇਬ ਵਿੱਚੋਂ ਗ੍ਰਾਂਟਾਂ ਨਹੀ ਦੇ ਸਕਦਾ।