5 Dariya News

ਕੇਂਦਰ ਦੀ ਯੂ.ਪੀ.ਏ. ਸਰਕਾਰ ਭ੍ਰਿਸ਼ਟਾਚਾਰ ਦੇ ਬੋਝ ਨਾਲ ਹੀ ਡਿੱਗ ਜਾਵੇਗੀ : ਬਲਵੰਤ ਸਿੰਘ ਰਾਮੂਵਾਲੀਆ

5 ਦਰਿਆ ਨਿਊਜ਼ ( ਰਾਮ ਸਰੁਪ)

ਡਕਾਲਾ 12-Oct-2012

ਕੇਂਦਰ ਦੀ ਯੂ.ਪੀ.ਏ. ਸਰਕਾਰ ਨੇ ਹੁਣ ਤਕ ਦੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਜਿਸ ਤੋਂ ਕਿ ਪੂਰੇ ਦੇਸ਼ ਦੀ ਜਨਤਾ ਕੇਂਦਰ ਸਰਕਾਰ ਦੀ ਇਸ ਕਾਲੀ ਕਾਰਗੁਜਾਰੀ ਤੋਂ ਜਾਣੂ ਹੋ ਚੁੱਕੀ ਹੈ ।ਇਹ ਸਰਕਾਰ ਹੁਣ ਸਮਾ ਰਹਿੰਦੇ ਹੀ ਆਪਣੇ ਭ੍ਰਿਸ਼ਟਾਚਾਰ ਦੇ ਬੋਝ ਨਾਲ ਹੀ ਡਿੱਗ ਜਾਵੇਗੀ ।ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਬਲਵੰਤ ਸਿੰਘ ਰਾਮੂਵਾਲੀਆ ਅੱਜ ਨੇੜਲੇ ਪਿੰਡ ਪੰਜੇਟਾ ਵਿਖੇ ਐੱਮ.ਡੀ. ਪਰਾਸ ਗੱਰੁਪ ਸੁਖਦੇਵ ਸਿੰਘ ਪੰਜੇਟਾ ਦੇ ਗ੍ਰਹਿ ਵਿਖੇ ਆਯੋਜਿਤ ਸਮਾਗਮ ਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ।ਇਸ ਮੌਕੇ ਰਾਮੂਵਾਲੀਆ ਨੇ ਕਿਹਾ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਵੀ ਸੂਬੇ ਦੀ ਕਾਂਗਰਸ ਪਾਰਟੀ ਦੀ ਡੁੱਬਦੀ ਬੇੜੀ ਨੂੰ ਬਚਾ ਨਹੀਂ ਸਕੇਗੀ ਤੇ ਜਿਸਦਾ ਕਿ ਆਉਣ ਵਾਲੀ ਲੋਕ ਸਭਾ ਚੋਣਾਂ ਚ ਪਤਾ ਲਗ ਜਾਵੇਗਾ । ਇਸ ਸਮਾਗਮ ਦੌਰਾਨ ਸੁਖਵਿੰਦਰ ਸਿੰਘ ਬਰਾੜ ਓ.ਐੱਸ.ਡੀ.ਰਾਮੂਵਾਲੀਆ, ਅਸ਼ਵਨੀ ਸ਼ਰਮਾ ਸੀਨੀਅਰ ਯੂਥ ਅਕਾਲੀ ਆਗੂ, ਹਰਮੇਸ਼ ਸਿੰਘ ਪੰਜੇਟਾ, ਜਸਪਾਲ ਸਿੰਘ ਗੰਗਰੌਲਾ,ਇੰਦਰਜੀਤ ਸਿੰਘ ਮਾਨ ਐਡਵੋਕੇਟ, ਗੁਰਚਰਨ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਬਲਜੀਤ ਸਿੰਘ, ਸੰਤੋਖ ਸਿੰਘ ਮੰਝਾਲ,ਸਰਬਜੀਤ ਮਾਂਗਟ, ਦਲਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਚ ਪੱਤਵੰਤੇ ਹਾਜਰ ਸਨ ।