5 Dariya News

ਅੰਡਰ-19 ਵਰਗ ਵਿੱਚ ਜਿਲਾ ਮੋਹਾਲੀ ਹਾਕੀ ਦੇ ਹੋਏ ਮੁਕਾਬਲਿਆਂ ਦੌਰਾਨ ਖਰੜ ਦੀ ਟੀਮ ਰਹੀ ਜੇਤੂ

ਖਾਲਸਾ ਸਕੂਲ ਖਰੜ ਦੇ ਪ੍ਰਬੰਧਕਾਂ ਅਤੇ ਗਿੱਲ ਹਾਕੀ ਅਕੈਡਮੀ ਨੇ ਕੀਤਾ ਸਨਮਾਨ

5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)

ਖਰੜ 10-Oct-2012

ਬੀਤੇ ਦਿਨੀ ਜਿਲਾ ਹਾਕੀ ਅੰਡਰ-19 ਵਰਗ ਦੀਆਂ ਹਾਕੀ ਦੀਆਂ ਟੀਮਾਂ ਦੇ ਸ਼ਹੀਦ ਬੇਅੰਤ ਸਿੰਘ ਸਟੇਡੀਅਮ ਕੁਰਾਲੀ ਵਿਖੇ ਹੋਏ ਮੁਕਾਬਲਿਆਂ ਦੇ ਦੌਰਾਨ ਖਰੜ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੀ ਟੀਮ ਦੇ ਮੈਂਬਰਾਂ ਜੋ ਕਿ ਗਿੱਲ ਹਾਕੀ ਅਕੈਡਮੀ ਖਰੜ ਵਿਖੇ ਟ੍ਰੇਨਿੰਗ ਲੈ ਰਹੇ ਹਨ ਨੇ ਚੱਕਵਾਲ ਸਕੂਲ ਕੁਰਾਲੀ ਦੀ ਟੀਮ ਨੂੰ 7-0 ਦੇ ਵੱਡੇ ਫਰਕ ਨਾਲ ਹਰਾਕੇ ਅੰਡਰ-19 ਜਿਲਾ ਹਾਕੀ ਕੱਪ ਤੇ ਕਬਜਾ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ । ਇਸ ਟੀਮ ਦਾ ਖਰੜ ਦੇ ਖਾਲਸਾ ਸੀਨੀਅਰ ਸੈਕੰਡਰੀ ਦੇ ਪਿੰ੍ਰਸੀਪਲ ਅਵਤਾਰ ਸਿੰਘ ਗਿੱਲ ਅਤੇ ਗਿੱਲ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਜਗਤਾਰ ਸਿੰਘ ਗਿੱਲ ਦੀ ਅਗਵਾਈ ਹੇਠ ਸਕੂਲ ਦੇ ਸਟਾਫ ਅਤੇ ਗਿੱਲ ਹਾਕੀ ਅਕੈਡਮੀ ਦੇ ਅਹੁਦੇਦਾਰਾਂ ਵੱਲੋਂ ਸਨਮਾਨ ਕੀਤਾ ਗਿਆ ਅਤੇ ਟੀਮ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਗਈ । ਇਸ ਮੌਕੇ ਤੇ ਬੋਲਦੇ ਹੋਏ ਪ੍ਰਿੰਸੀਪਲ ਗਿੱਲ ਨੇ ਕਿਹਾ ਕਿ ਉਨਾਂ ਦੇ ਸਕੂਲ ਦੇ ਇਨਾਂ ਵਿਦਿਆਰਥੀਆਂ ਨੇ ਜਿਲਾ ਮੋਹਾਲੀ ਦਾ ਇਹ ਟੂਰਨਾਮੈਂਟ ਜਿੱਤ ਕੇ ਸਕੂਲ ਦਾ ਨਾਮ ਅਤੇ ਗਿੱਲ ਹਾਕੀ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਨਾਂ ਉਮੀਦ ਜ਼ਾਹਿਰ ਕੀਤੀ ਕਿ ਉਨਾਂ ਦੇ ਸਕੂਲ ਦੀ ਇਹ ਟੀਮ ਪੰਜਾਬ ਪੱਧਰ ਦੇ ਅਤੇ ਫਿਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਇਸੇ ਤਰਾਂ ਦਾ ਪ੍ਰਦਰਸ਼ਨ ਜਾਰੀ ਰੱਖੇਗੀ। ਇਸ ਮੌਕੇ ਤੇ ਜਗਤਾਰ ਸਿੰਘ ਗਿੱਲ ਨੇ ਕਿਹਾ ਕਿ ਗਿੱਲ ਹਾਕੀ ਅਕੈਡਮੀ ਵੱਲੋਂ ਹਾਕੀ ਖੇਡ ਨੂੰ ਪ੍ਰਫੁੱਲਤ ਕਰਨ ਲਈ ਜੋ ਕੋਸ਼ਿਸਾਂ ਅਰੰਭ ਕੀਤੀਆਂ ਸਨ ਉਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨਾਂ ਦਾਅਵਾ ਕੀਤਾ ਕਿ ਗਿੱਲ ਹਾਕੀ ਅਕੈਡਮੀ ਜਲਦ ਹੀ ਦੇਸ਼ ਲਈ ਅਜਿਹੇ ਨੌਜਵਾਨ ਤਿਆਰ ਕਰਨ ਵਿੱਚ ਕਾਮਯਾਬ ਹੋਵੇਗੀ ਜੋ ਕਿ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣਗੇ