5 Dariya News

ਵਿਰਸਾ ਸੰਭਾਲ ਲਹਿਰ ਦੇ ਤਹਿਤ ਗੁਰਦੁਆਰਾ ਮਾਤਾ ਰਾਜ ਕੌਰ ਪਿੰਡ ਕੁੰਭੜਾ ਸੈਕਟਰ ੬੮ ਵਿਖੇ ਪੰਜ ਦਿਨਾਂ ਗੁਰਸ਼ਬਦ ਸਮਾਗਮ ਕਰਵਾਏ ਗਏ

5 ਦਰਿਆ ਨਿਊਜ਼ (ਸੀ.ਪੀ.ਸਿੰਘ)

ਐਸ.ਏ.ਐਸ.ਨਗਰ 08-Oct-2012

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਵੱਲੋਂ ਵਿਰਸਾ ਸੰਭਾਲ ਲਹਿਰ ਦੇ ਤਹਿਤ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਕਲਗੀਧਰ ਸੇਵਕ ਜਥਾ (ਰਜ਼ਿ.) ਪੰਜਾਬ ਵਲੋਂ ਵਿਸ਼ੇਸ਼ ਗੁਰਸ਼ਬਦ ਸਮਾਗਮਾਂ ਦੀ ਲੜੀ ਹਲਕਾ ਮੋਹਾਲੀ ਵਿਖੇ ਚਲਾਈ ਜਾ ਰਹੀ ਹੈ। ਇਸ ਲੜੀ ਦੇ ਤਹਿਤ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਮਾਤਾ ਰਾਜ ਕੌਰ ਪਿੰਡ ਕੁੰਭੜਾ ਸੈਕਟਰ ੬੮ ਵਿਖੇ ਪੰਜ ਦਿਨਾਂ ਗੁਰਸ਼ਬਦ ਸਮਾਗਮ ਕਰਵਾਏ ਗਏ। ਇਹਨਾਂ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ। ਇਸ ਮੌਕੇ ਬੱਚਿਆਂ ਲਈ ਵਿਸ਼ੇਸ਼ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਤਕਰੀਬਨ ੯੦ ਬੱਚਿਆਂ ਨੇ ਸੋਹਣੀਆਂ ਦਸਤਾਰਾਂ ਸਜਾਉਣੀਆਂ ਸਿੱਖਾਈਆਂ ਗਈਆਂ ਅਤੇ ਗੁਰਮਤਿ ਦੀਆਂ ਕਲਾਸਾਂ ਵੀ ਲਗਾਈਆਂ ਗਈਆਂ ਇਸ ਮੌਕੇ ਧਰਮ ਪ੍ਰਚਾਰ ਕਮੇਟੀ ਮੋਹਾਲੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇ.ਪੀ ਦੱਸਿਆ ਕਿ ਨੌਜਵਾਨ ਪੀੜੀ ਨੂੰ ਸਿੱਖੀ ਸਰੂਪ ਨਾਲ ਜੌੜਨ ਲਈ ਆਉਂਦੇ ਦਿਨਾਂ ਵਿਚ ਅਜਿਹੇ ਸਮਾਗਮ ਹਲਕਾ ਮੌਹਾਲੀ ਦੇ ਅਲਗ-ਅਲਗ ਗੁਰਦੁਆਰਾ ਸਾਹਿਬਾਂਨਾਂ ਵਿਖੇ ਵੀ ਕਰਵਾਏ ਜਾਣਗੇ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਹਿੰਦਰ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ, ਅਜੈਬ ਸਿੰਘ, ਸੋਹਨ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਰਤਨ ਸਿਮਗ, ਰਘੁਬੀਰ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਅਮੋਲ ਸਿੰਘ ਹਾਜ਼ਰ ਸਨ।