5 Dariya News

ਸਿੱਖ ਮਿਸ਼ਨਰੀ ਕਾਲਜ ਵੱਲੋ ਮਹਾਨ ਗੁਰਮਤਿ ਮਾਗਮ: ਹੀਰਾ ਸਿੰਘ

5 ਦਰਿਆ ਨਿਊਜ਼ (ਸਰਬਜੀਤ ਹੈਪੀ)

ਪਟਿਆਲਾ 04-Oct-2012

ਸਿੱਖ ਮਿਸ਼ਨਰੀ ਕਾਲਜ ਰਜਿ: ਲੁਧਿਆਣਾ ਵੱਲੋ   ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ  ਦੇ ਸਹਿਯੋਗ ਨਾਲ ਕੇਦਰੀ ਸਲਾਨਾ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਦਿਨ ਸ਼ੁਕਰਵਾਰ,ਸ਼ਨੀਵਾਰ,ਐਤਵਾਰ ਸਮਾ ਸਵੇਰੇ 4 ਵਜੇ ਤੋ ਰਾਤ 10 ਵਜੇ ਤੱਕ ਗੁਰਦਵਾਰਾ ਸਾਹਿਬ ਪੰਜਾਬੀ ਯੂਨੀਵਰਿਸਟੀ ਪਟਿਆਲਾ ਵਿਖੇ ਹੋ ਰਿਹਾ ਹੈ। ਸਿੱਖ ਕੌਮ ਦੇ ਮਹਾਨ ਵਿਦਵਾਨ ,ਬੁਲਾਰੇ ਅਤੇ ਕੀਰਤਨੀ ਜਥੇ ਪਹੁੰਚ ਰਹੇ ਹਨ। ਸਮੂੰਹ ਸਾਧ ਸੰਗਤ ਦੇ ਚਰਨਾ ਵਿੱਚ ਬੇਨਤੀ ਹੈ,ਸਮੇ ਸਿਰ ਪਹੁੰਚ ਕਿ ਲਾਹਾ ਪ੍ਰਾਪਤ ਕਰੋ। ਅੰਮ੍ਰਿਤ ਸੰਚਾਰ 6 ਅਕਤੂਬਰ 2012 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਆਰੰਭ ਹੋਵੇਗਾ ਸਮੂੰਹ ਅੰਮ੍ਰਿਤ ਅਭਿਲਾਖੀ ਸੁਕੇਸੀ ਇਸ਼ਨਾਨ ਕਰਕੇ ਪੰਜ ਕਕਾਰਾ ਦੇ ਧਾਰਨੀ ਹੋ Îਕਿ ਸਮੇ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨ। ਪ੍ਰੈਸ ਨੂੰ ਇਸਦੀ ਜਾਣਕਾਰਂੀਂ ਦੇਦਿਆਂ ਭਾਈ ਹੀਰਾ ਸਿੰਘ ਨੇ ਦਸਿਆਂ ਕੇ ਗੁਰਮਤਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁੰਕਮਲ ਹੋ ਗਈਆਂ ਹਨ। ਆਪ ਸਵਾਰਿਹ ਮੈ ਮਿਲਹਿ ਗੁਰ ਵਾਕ ਅਨੁਸਾਰ ਸਿੱਖ ਫਲਸਫੇ ਅਤੇ ਗੁਰਬਾਣੀ ਦਾ ਗੁਰਮਤਿ ਸਮਾਗਮ ਵਿੱਚ ਲਾਹਾ ਪ੍ਰਾਪਤ ਕਰੋ ਜੀ। ਬੇਨਤੀ ਕਰਤਾ ਸਿੱਖ ਮਿਸ਼ਨਰੀ ਕਾਲਜ ਸਰਕਲ ਪਟਿਆਲਾ ਪੰਜਾਬ।