5 Dariya News

ਸੈਕਰਡ ਹਾਰਟ ਇੰਟਰਨੈਸ਼ਨਲ ਕਾਲਜ ਆਫ ਐਜੂਕੇਸ਼ਨ ਤਿੰਨ ਰੋਜ਼ਾ ਯੂਥ ਫੈਸਟੀਵਲ ਕਰਵਾਇਆ

5 ਦਰਿਆ ਨਿਊਜ਼ (ਚੰਦ ਸਿੰਘ ਬੰਗੜ)

ਧਨੌਲਾ 01-Oct-2012

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਥਾਨਕ ਸੈਕਰਡ ਹਾਰਟ ਇੰਟਰਨੈਸ਼ਨਲ ਕਾਲਜ ਆਫ ਐਜੂਕੇਸ਼ਨ  ਬਰਨਾਲਾ ਰੋਡ ਧਨੌਲਾ ਵਿਖੇ ਬਰਨਾਲਾ-ਮਾਨਸਾ ਜ਼ੋਨ ਦਾ ਤਿੰਨ ਰੋਜ਼ਾ ਯੂਥ ਫੈਸਟੀਵਲ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਏ ਜੇ ਖਾਨ (ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪੰਜਾਬੀ ਯੂਨੀਵਰਸਿਟੀ) ਨੇ ਕੀਤੀ। ਸਮਾਗਮ ਦੇ ਪਹਿਲੇ ਦਿਨ ਐਸ.ਐਸ.ਪੀ. ਬਰਨਾਲਾ ਸੁਰਜੀਤ ਸਿੰਘ, ਡਾ. ਐਸ. ਐਸ. ਟਿਵਾਣਾ ਅਤੇ ਗੁਰਪ੍ਰੀਤ ਸਿੰਘ ਮਲੂਕਾ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਦੂਜੇ ਦਿਨ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਮੁੱਖ ਮਹਿਮਾਨ ਵਜੋਂ ਪੁੱਜੇ। ਕਾਲਜ ਨੂੰ ਇਕ ਲੱਖ ਰੁਪਏ ਦੀ ਗਰਾਂਟ ਭੇਜੇ ਜਾਣ ਦਾ ਐਲਾਨ ਕੀਤਾ। ਦੂਜੇ ਦਿਨ ਸਮਾਰੋਹ ਦੀ ਪ੍ਰਧਾਨਗੀ ਇਲਾਕੇ ਦੇ ਸਮਾਜ ਸੇਵਕ ਬਾਬੂ ਲੱਖਪਤ ਰਾਏ ਗਰਗ ਬਰਨਾਲਾ ਨੇ ਕੀਤੀ।ਸਮਾਗਮ ਦੇ ਅੰਤਲੇ ਦਿਨ ਦੇ ਸਮਾਰੋਹਾਂ ਦਾ ਉਦਘਾਟਨ ਡੀਐਸਪੀ ਬਰਨਾਲਾ ਹਰਮੀਕ ਸਿੰਘ ਦਿਓਲ ਨੇ ਦੀਪ ਜਗਾ ਕੇ ਕੀਤਾ। ਫੈਸਟੀਵਲ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਟਰੋਲਰ ਪ੍ਰੀਖਿਆਵਾਂ ਪਵਨ ਸਿੰਗਲਾ, ਸਹਾਇਕ ਕੰਟਰੋਲਰ ਪ੍ਰੀਖਿਆਵਾਂ ਬਲਜੀਤ ਸਿੰਘ ਸੰਧੂ ਅਤੇ ਯੂਥ ਭਲਾਈ ਦੇ ਡਾਇਰੈਕਟਰ ਡਾ. ਸਤੀਸ਼ ਵਰਮਾ ਨੇ ਕੀਤੀ। ਯੂਥ ਫੈਸਟੀਵਲ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ 'ਚ ਅੱਵਲ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ  ਇਨਾਮਾਂ ਦੀ ਵੰਡ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਦੀਪ ਸਿੰਘ ਗਿੱਲ ਸਾਬਕਾ ਡੀਜੀਪੀ ਪੰਜਾਬ, ਚੇਅਰਮੈਨ ਸਤਵੰਤ ਦਾਨੀ ਅਤੇ ਡਾ. ਰਾਕੇਸ਼ ਜਿੰਦਲ ਨੇ ਕੀਤੀ। ਇਸ ਫੈਸਟੀਵਲ 'ਚ ਵਾਦ-ਵਿਵਾਦ ਵਿੱਚ ਐਸਡੀ ਕਾਲਜ ਐਜੂਕੇਸ਼ਨ ਬਰਨਾਲਾ ਨੇ ਪਹਿਲਾ, ਐਸਡੀ ਕਾਲਜ ਨੇ ਦੂਜਾ ਅਤੇ ਬਰਕਤ ਕਾਲਜ ਆਫ ਐਜੂਕੇਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੋਕੇਸ਼ਨ ਵਿੱਚੋਂ ਬਰਕਤ ਕਾਲਜ ਆਫ ਐਜੂਕੇਸ਼ਨ ਟੱਲੇਵਾਲਾ ਮਾਨਸਾ ਨੇ ਪਹਿਲਾ, ਐਸਡੀ ਕਾਲਜ ਬਰਨਾਲਾ ਨੇ ਦੂਜਾ ਅਤੇ ਮਿਲਖਾ ਸਿੰਘ ਜੀਜੀ ਕਾਲਜ ਗੁਰਨੇ ਕਲਾਂ ਸੰਗਰੂਰ ਤੀਜੇ ਸਥਾਨ 'ਤੇ ਰਿਹਾ। 

ਮਿਮਿਕਰੀ ਵਿੱਚੋਂ ਸੰਤਰਾਮ ਐਸਡੀ ਕਾਲਜ ਸੰਘੇੜਾ ਨੇ ਪਹਿਲਾ, ਸੈਕਰਡ ਹਾਰਟ ਇੰਸਟੀਚਿਊਟ ਕਾਲਜ ਬਰਨਾਲਾ ਨੇ ਦੂਜਾ ਅਤੇ ਜਸਮੇਰ ਸਿੰਘ ਜੀਜੀ ਕਾਲਜ ਗੁਰਨੇ ਕਲਾਂ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਮੁਕਾਬਲਿਆਂ ਵਿੱਚੋਂ ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਨੇ ਪਹਿਲਾ, ਸੰਤ ਰਾਮ ਐਸਡੀ ਕਾਲਜ ਸੰਘੇੜਾ ਨੇ ਦੂਜਾ ਅਤੇ ਐਸਡੀ ਕਾਲਜ ਆਫ ਐਜੂਕੇਸ਼ਨ ਬਰਨਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਟਕ ਮੁਕਾਬਲਿਆਂ ਦੌਰਾਨ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਹਿਲਾ, ਐਲਬੀਐਸ ਮਹਿਲਾ ਕਾਲਜ ਬਰਨਾਲਾ ਨੇ ਦੂਜਾ ਅਤੇ ਨੈਸ਼ਨਲ ਕਾਲਜ ਭੀਖੀ ਨੇ ਤੀਜਾ ਸਥਾਨ ਹਾਸਲ ਕੀਤਾ। ਕਲਾਸੀਕਲ ਇੰਸਟਰੂਮੈਂਟ (ਨਾਨ ਪ੍ਰਕਾਸ਼ਨ) ਦੇ ਮੁਕਾਬਲਿਆਂ ਵਿੱਚੋਂ ਐਸਡੀ ਕਾਲਜ ਬਰਨਾਲਾ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਦੂਜਾ ਅਤੇ ਐਨਬੀਐਸ ਆਰੀਆ ਮਹਿਲਾ ਕਾਲਜ ਬਰਨਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਇੰਸਟਰੂਮੈਂਟ (ਪ੍ਰਕਾਸ਼ਨ) ਵਿੱਚੋਂ ਗੁਰੂ ਨਾਨਕ ਕਾਲਜ ਸੰਘੇੜਾ ਨੇ ਦੂਜਾ ਅਤੇ ਐਨਬੀਐਸ ਆਰੀਆ ਮਹਿਲਾ ਕਾਲਜ ਬਰਨਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਇੰਸਟਰੂਮੈਂਟ (ਪ੍ਰਕਾਸ਼ਨ) ਵਿੱਚੋਂ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਹਿਲਾ, ਐਸਡੀ ਕਾਲਜ ਬਰਨਾਲਾ ਨੇ ਦੂਜਾ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵੈਸਟਰਨ ਗਰੁੱਪ ਸੌਂਗ ਵਿੱਚੋਂ ਐਸਡੀ ਕੰਨਿਆ ਮਹਾਵਿਦਿਆਲਿਆ ਮਾਨਸਾ ਨੇ ਪਹਿਲਾ, ਐਸਡੀ ਕਾਲਜ ਬਰਨਾਲਾ ਨੇ ਦੂਜਾ ਅਤੇ ਐਲਬੀਐਸ ਆਰੀਆ ਮਹਿਲਾ ਕਾਲਜ ਬਰਨਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵੈਸਟਰਨ ਸੋਲੋ ਦੇ ਮੁਕਾਬਲਿਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਪਹਿਲਾ, ਐਲਬੀਐਸ ਆਰੀਆ ਮਹਿਲਾ ਕਾਲਜ ਬਰਨਾਲਾ ਨੇ ਦੂਜਾ ਅਤੇ ਐਸਡੀ ਕੰਨਿਆ ਮਹਾਵਿਦਿਆਲਿਆ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।