5 Dariya News

ਸੁਰਿੰਦਰ ਕੁਮਾਰ ਨੇ 12ਹਜਾਰ ਦਾ ਮੁਬਾਇਲ ਦੇ ਕੇ ਇਮਾਨਦਾਰੀ ਵਿਖਾਈ

5 ਦਰਿਆ ਨਿਊਜ਼ (ਕੁਲਜੀਤ ਸਿੰਘ)

ਜੰਡਿਆਲਾ ਗੁਰੂ 20-Jul-2014

ਅੱਜ ਕੱਲ ਜਿਥੇ ਹਰ ਜਗ੍ਹਾ ਲੋਕ ਠੱਗੀਆਂ  ਬੇਈਮਾਨੀਆਂ ਨੂੰ ਪਹਿਲ ਦੇ ਰਹੇ ਹਨ ਉਥੇ ਕੁਝ ਅਜਿਹੇ ਇਨਸਾਨ ਵੀ ਹਨ ਹੱਕ ਹਲਾਲ ਦੀ ਖਾਣ ਵਿੱਚ ਯਕੀਨ ਰੱਖਦੇ ਹਨ ।ਉਹਨਾ ਵਿੱਚ ਇੱਕ ਨਾਮ ਸੁਰਿੰਦਰ ਕੁਮਾਰ ਸ਼ਿੰਦਾ ਸਕੂਟਰਾਂ ਵਾਲਾ ਵਾਸੀ ਜੰਡਿਆਲਾ ਗੁਰੂ ਦਾ ਵੀ ਆਉਦਾ ਹੈ ਜਿਸ ਇਮਾਨਦਾਰੀ ਵਿਖਾਉਦਿਆਂ ਲੱਗਭੱਗ ਬਾਹਰਾਂ ਹਜਾਰ ਰੁਪਏ ਦਾ ਲੱਭਾ ਮੁਬਾਇਲ ਮੋੜ ਦਿੱਤਾ ।ਬੀਤੀ ਰਾਤ ਬਾਊ ਰਾਮ ਵਾਸੀ ਜੰਡਿਆਲਾ ਗੁਰੂ ਦਾ ਮਾਈਕਰੋਮੈਕਸ ਦਾ ਮੁਬਾਇਲ ਜਿਸ ਦੀ ਕੀਮਤ ਕਰੀਬ 12 ਹਜਾਰ ਰੁਪਏ ਸੀ ਲੜਕੀਆਂ ਦੇ ਸਕੂਲ ਲਾਗੇ ਡਿੱਗ ਪਿਆ ਜੋ ਸੁਰਿੰਦਰ ਕੁਮਾਰ ਨੁੰ ਮਿਲ ਗਿਆ ਜੋ ਉਸ ਵੇਲੇ ਬੰਦ ਸੀ ।ਜਦ ਉਸਨੂੰ ਚਾਲੂ ਕੀਤਾ ਤਾਂ ਬਾਊ ਰਾਮ ਦਾ ਫੋਨ ਆਇਆ ਕਿ ਇਹ ਮੋਬਾਇਲ ਮੇਰਾ ਹੈ।ਇਸ ਤੇ ਸੁਰਿੰਦਰ ਕੁਮਾਰ ਨੇ ਨਿਸ਼ਾਨੀਆ ਦੱਸਣ ਲਈ ਕਿਹਾ ਤਾਂ ਉਸ ਨੇ ਸਾਰੀਆਂ ਨਿਸ਼ਾਨੀਆਂ ਦੱਸ ਦਿਤੀਆਂ ਤਾਂ ਉਸ ਨੂੰ ਕੁਝ ਬੰਦਿਆ ਦੀ ਹਾਜਰੀ ਵਿੱਚ ਜਿੰਨਾ ਵਿੱਚ ਸਤਪਾਲ ਵਿਨਾਇਕ ,ਅਜਾਦ ਵਿਰਕ, ਅਮਿਤ ਕੁਮਾਰ, ਹਰਜੀਤ ਸਿੰਘ ਅਤੇ ਮੰਗਲ ਸਿੰਘ ਸ਼ਾਮਲ ਸਨ ਦੇ ਦਿੱਤਾ ।ਬਾਊ ਰਾਮ ਨੇ ਇਨਾਮ ਵੀ ਦੇਣਾ ਚਾਹਿਆ ਪਰ ਉਸ ਨੇ ਲੈਣ ਤੋ ਇਨਕਾਰ ਕਰ ਦਿੱਤਾ ।