ਆਦੇਸ ਕਾਲਜ ਘੜੂੰਆਂ ਨੂੰ ਐਮਟੈਕ ਕੋਰਸਾਂ ਦੀ ਮਾਨਤਾ ਮਿਲੀ: ਇੰਜ: ਗੁਰਫਤਿਹ ਸਿੰਘ ਗਿੱਲ
5 ਦਰਿਆ ਨਿਊਜ਼
ਐਸ.ਏ.ਐਸ.ਨਗਰ (ਮੁਹਾਲੀ) 10-Jul-2014
ਅੱਜ ਆਦੇਸ ਕਾਲਜ ਘੜੂੰਆਂ ਦੇ ਡਾਇਰੈਕਟਰ-ਟੈਕਨੀਕਲ ਇੰਜ: ਗੁਰਫਤਿਹ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਾਲ ਆਦੇਸ ਕੈਂਪਸ ਵਿਚ ਪੋਸਟ ਗਰੈਜੂਏਟ ਕੋਰਸ ਐਮਟੈਕ ਦੀ ਮਾਨਤਾ ਵੀ ਮਿਲ ਗਈ ਹੈ। ਜਿਸ ਵਿੱਚ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸਨ ਇੰਜ: ਅਤੇ ਮਕੈਨੀਕਲ ਇੰਜ: ਕੋਰਸਾਂ ਦੀ ਮਾਨਤਾ ਮਿਲੀ ਹੈ। ਬੀਟੈਕ ਪਾਸ ਵਿਦਿਆਰਥੀ ਇਸ ਦਾ ਲਾਭ ਉਠਾ ਸਕਦੇ ਹਨ। ਸੰਸਥਾ ਦੇ ਪ੍ਰਿੰਸੀਪਲ ਡਾਪਵਨ ਕੁਮਾਰ ਸਪਰਾ ਨੇ ਦਸਿਆ ਕਿ ਬੀਟੈਕ ਵਿਦਿਆਰਥੀਆਂ ਨੂੰ ਇਸ ਦਾ ਕਾਫੀ ਲਾਭ ਹੋਵੇਗਾ। ਜਲਦੀ ਹੀ ਬਾਕੀ ਕੋਰਸਾਂ ਵਿਚ ਵੀ ਐਮਟੈਕ ਆਦੇਸ ਕੈਂਪਸ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਸੰਸਥਾ ਵਿਚ ਵਿਭਾਗਾਂ ਦੇ ਮੁੱਖੀ ਸਮੂਹ ਸਟਾਫ ਤੋਂ ਇਲਾਵਾ ਡੀਨ ਦਾਖਲੇ ਹਿਮਾਂਸੂ ਸੂਰਮਾਂ ਤੇ ਪੀਰਸਪਾਲ ਸਿੰਘ ਪਾਲੀ ਹਾਜਰ ਸਨ।