ਆਦੇਸ ਕਾਲਜ ਘੜੂੰਆਂ ਦੀਆਂ ਸਕਾਲਰਸਿਪ ਦਾ ਐ ਸੀ ਅਤੇ ਬੀ ਸੀ ਵਿਦਿਆਰਥੀ ਲਾਭ ਉਠਾਓਣ: ਇੰਜ: ਗੁਰਫਤਿਹ ਸਿੰਘ ਗਿੱਲ
5 ਦਰਿਆ ਨਿਊਜ਼
ਘੜੂੰਆਂ 03-Jul-2014
ਆਦੇਸ ਘੜੂੰਆਂ ਵਲੋਂ ਇਸ ਸਾਲ ਹੋ ਰਹੇ ਨਵੇਂ ਕੋਰਸਾਂ ਦੇ ਦਾਖਲੇ ਵਿੱਚ ਫੀਸਾਂ ਵਿੱਚ ਕਾਫੀ ਵੱਡੀ ਮਾਤਰਾ ਵਿੱਚ ਸਕਾਲਰਸਿਪ ਜਾਰੀ ਕੀਤੀ ਗਈ ਹੈ| ਜਰਨਲ ਕੈਟਾਗਰੀ ਵਿਦਿਆਰਥੀਆਂ ਲਈ ਆਪਣੇਂ ਬਾਰਵੀਂ ਦੀ ਪ੍ਰਿਖਿਆ ਵਿੱਚ ਚੰਗੇ ਪ੍ਰਤੀਸਤ ਨੰਬਰ ਹਾਸਲ ਕਰਨ ਵਾਲਿਆਂ ਨੂੰ ਉਸ ਦੇ ਮੁਤਾਬਿਕ ਦਾਖਲਾ ਲੈਣ ਲਈ ਚੰਗੀ ਸਕਾਲਰਸਿਪ ਦਿਤੀ ਜਾ ਰਹੀ ਹੈ| ਜਿਸ ਦਾ ਵਿਦਿਆਰਥੀ ਖੂਬ ਲਾਭ ਉਠਾ ਰਹੇ ਹਨ| ਆਦੇਸ ਸੰਸਥਾ ਦੇ ਡਾਇਰੈਕਟਰ -ਟੈਕਨੀਕਲ ਇੰਜ: ਗੁਰਫਤਿਹ ਸਿੰਘ ਗਿੱਲ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਅਨਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਮੁਫਤ ਵਿਦਿਆ ਪ੍ਰਦਾਨ ਕੀਤੀ ਜਾ ਰਹੀ ਹੈ| ਜੋ ਵਿਦਿਆਰਥੀ ਐ ਸੀ ਅਤੇ ਬੀ ਸੀ ਜਾਤੀ ਨਾਲ ਸੰਬੰਧ ਰਖਦੇ ਹਨ ਇਸ ਦਾ ਜਰੂਰ ਲਾਭ ਉਠਾਓਣ| ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਲਈ ਇਹ ਸੁਨਹਿਰੀ ਮੌਕਾ ਹੈ| ਇਸ ਵਾਰ ਆਦੇਸ ਗਰੁੱਪ ਦੇ ਘੜੂੰਆਂ ਕੈਂਪਸ ਵਿੱਚ ਬੀ. ਸੀ.ਏ, ਬੀ. ਬੀ.ਏ ਅਤੇ ਬੀ. ਕਾਮ. ਪ੍ਰੋਫੈਸਨਲ ਵਰਗੇ ਕੋਰਸ ਵੀ ਉਪਲਬਧ ਹਨ| ਬੀ.ਟੈਕ ਤੋਂ ਇਲਾਵਾ ਐਮ.ਟੈਕ ਦੇ ਨਵੇਂ ਕੋਰਸ ਵੀ ਲਿਆਂਦੇ ਗਏ ਹਨ| ਪ੍ਰਿੰਸੀਪਲ ਡਾ. ਪਵਨ ਕੁਮਾਰ ਸਪਰਾ ਨੇ ਇਸ ਸਕਾਲਰਸਿਪ ਦਾ ਵਿਦਿਆਰਥੀਆਂ ਨੂੰ ਲਾਭ ਲੈਣ ਲਈ ਪ੍ਰੇਰਿਤ ਕੀਤਾ ਤੇ ਇਸ ਚੰਗੇ ਕੰਮ ਦੀ ਸਲਾਘਾ ਵੀ ਕੀਤੀ| ਇਸ ਮੋਕੇ ਸੰਸਥਾ ਦੇ ਪੀ. ਆਰ. ਓ ਰਛਪਾਲ ਸਿੰਘ ਪਾਲੀ ਤੇ ਡੀਨ ਦਾਖਲੇ ਹਿਮਾਂਸੂ ਸੂਰਮਾਂ ਅਤੇ ਸਮੂਹ ਸਟਾਫ ਹਾਜਰ ਸਨ|