5 Dariya News

ਦਲਿਤਾਂ ਦੇ ਬਾਬਾ ਬੋਹੜ ਮਿਹਨਤੀ ਨੇਤਾ ਸਨ, ਹਰਭਜਨ ਲਾਖਾ

5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)

21-Jun-2014

ਪਾਖੰਡ ਬਾਦ ਸਾਡੇ ਦੇਸ਼ ਦੇ ਮੂਲ ਨਿਵਾਸੀਆਂ ਦੱਬੇ ਕੁਚਲੇ ਸਮਾਜ ਵਾਸਤੇ ਪੁਰਾਤਨ ਸਮੇਂ ਤੋਂ ਹੀ ਇੱਕ ਵੱਡੀ ਤੇ ਅਹਿਮ ਚੁਣੌਤੀ ਬਣਕੇ ਸਾਹਮਣੇ ਆਇਆ ਹੈ। ਗਰੀਬ ਤੇ ਬੇਬਸ ਸਮਾਜ ਨੂੰ ਲਤਾੜੇ ਜਾਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਅਸੀਂ ਅਕਸਰ ਹੀ ਆਪਣਾ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਿਕ ਤੇ ਸਰੀਰਕ ਸ਼ੋਸ਼ਣ ਇਸ ਬ੍ਰਾਹਮਣਵਾਦ ਰੂਪੀ ਰਾਖਸ਼ਸ ਤੋਂ ਕਰਵਾਉਂਦੇ ਰਹੇ ਹਾਂ ਤੇ ਅੱਜ ਵੀ ਕਰਵਾ ਰਹੇ ਹਾਂ। ਇਹ ਸਾਡੇ ਸਮਾਜ ਦੀ ਤਰਸਦੀ ਹੈ ਕਿ ਅਸੀਂ ਅੱਜ ਵਿਗਿਆਨ ਦੇ ਯੁੱਗ ਵਿੱਚ ਪ੍ਰਵੇਸ਼ ਕਰਕੇ ਵੀ ਬ੍ਰਾਹਮਣਵਾਦ ਦੇ ਚਲਾਏ ਗਏ ਕਰਮ ਕਾਂਡਾਂ ਦੇ ਚੱਕਰਵਿਊ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਨਾਲ ਫਸੇ ਪਏ ਹਾਂ ਤੇ ਛੱਟਪੱਟਾ ਰਹੇ ਹਾਂ। ਬ੍ਰਾਹਮਣਵਾਦ ਦੇ ਮੱਕੜ ਜਾਲ ਵਿੱਚੋਂ ਅਗਰ ਸਾਨੂੰ ਕੋਈ ਵੀ ਕੱਢਣ ਦੀ ਮਦਦ ਵੀ ਕਰਦਾ ਹੈ ਤਾਂ ਅਸੀਂ ਸਾਰਾ ਜ਼ੋਰ ਲਗਾ ਕੇ ਉਸ ਦੇ ਪਿੱਛੇ ਪੈ ਜਾਂਦੇ ਹਾਂ ਕਿ ਤੂੰ ਕੌਣ ਹੁੰਦਾ ਹੈ, ਸਾਡਾ ਭਲਾ ਕਰਨ ਵਾਲਾ ਉਸ ਨੂੰ ਇਹ ਲੋਕ ਆਪਣਾ ਨੰਬਰ ਇੱਕ ਦੁਸ਼ਮਣ ਸਮਝਣ ਵਿੱਚ ਇੰਨੀ ਵੀ ਦੇਰ ਨਹੀ ਕਰਦੇ। ਬ੍ਰਾਹਮਣਵਾਦ  ਇੱਕ ਅਜਿਹੀ ਬਿਮਾਰੀ ਹੈ ਜੋ ਸਾਨੂੰ ਛੱਡਣ ਨੂੰ ਭੌਰਾ ਵੀ ਜੀਅ ਨਹੀਂ ਕਰਦਾ, ਪੈਰ ਪੈਰ ਤੇ ਅਸੀਂ ਮੱਕੜ ਜਾਲ  ਵਿੱਚ ਬੁਰੀ ਤਰ੍ਹਾਂ ਉਲਝੇ ਪਏ ਹਾਂ। ਸਾਨੂੰ ਇਸ ਮੱਕੜ ਜਾਲ ਤੋਂ ਮੁਕਤ ਕਰਵਾਉਣ ਵਾਲਾ ਦੁਸ਼ਮਣ ਤੇ ਆਪਣਾ ਮਤਲਬ ਹੱਲ ਕਰਨ ਵਾਲਾ ਨਜ਼ਰੀ ਪੈਂਦਾ ਹੈ। ਇਸ ਲਈ ਅਸੀਂ ਨਾ ਤਾਂ ਡਾ. ਅਬੇਦਕਰ ਸਾਹਿਬ ਅਤੇ ਨਾ ਹੀ ਸਾਹਿਬ ਕਾਸ਼ੀ ਰਾਮ ਤੇ ਪੂਰਨ ਰੂਪ ਵਿੱਚ ਭਰੋਸਾ ਕਰ ਸਕੇ। ਇਹ ਦੋਨੋਂ ਮਹਾਂਪੁਰਖਾਂ ਤਾਂ ਦਲਿਤ ਸਮਾਜ ਨੂੰ ਫਰਜ਼ ਨਿਭਾ ਕੇ ਆਪਣੇ ਆਪਣੇ ਤੌਰ ਤੇ ਜਾਗਰੂਕ ਕਰਦੇ ਚਲੇ ਗਏ। ਪਰ ਅਸੀਂ ਅੱਜ ਤੱਕ ਬ੍ਰਾਹਮਣਵਾਦ ਦੀ ਚੱਕੀ ਵਿੱਚ ਪਿਸਦੇ ਜਾ ਰਹੇ ਹਾਂ। ਜਿੱਥੇ ਸਾਡਾ ਕੋਈ ਬਾਲੀ ਵਾਰਿਸ ਨਹੀਂ ਹੈ। ਇਹ ਮਹਾਂਪੁਰਖਾਂ ਆਪਣੀ ਆਪਣੀ ਵਾਰੀ ਨਿਭਾ ਕੇ ਚਲੇ ਗਏ ਤੇ ਦਲਿਤ ਸਮਾਜ ਨਾਂ ਇਨ੍ਹਾਂ ਦੇ ਜਿਊਂਦੇ ਜੀਅ ਕੋਈ ਕ੍ਰਿਸ਼ਮਾ ਕਰਕੇ ਵਿਖਾ ਸਕਿਆਂ ਤੇ ਨਾਂ ਹੀ ਅੱਜ ਇਨ੍ਹਾਂ ਦੇ ਜਾਣ ਪਿੱਛੋਂ ਕੋਈ ਕ੍ਰਿਸ਼ਮਾ ਕਰ ਸਕਿਆ।

 ਇਨ੍ਹਾਂ ਇਤਿਹਾਸਿਕ ਮਹਾਂਪੁਰਖਾਂ ਦੀ ਕੁਰਬਾਨੀ ਵਿੱਚੋਂ ਅਨੇਕਾਂ ਦਲਿਤ ਸਮਾਜ ਦੇ ਨੇਤਾਵਾਂ ਨੇ ਦਲਿਤ ਸਮਾਜ ਦਾ ਉਧਾਰ ਕਰਨ ਵਾਸਤੇ ਜਨਮ ਲਿਆ। ਉਹ ਨੇਤਾ ਇਨ੍ਹਾਂ ਰੱਬ ਰੂਪ ਮਹਾਂਪੁਰਖਾਂ ਦੇ ਪਏ ਪੂਰਨਿਆਂ ਤੇ ਚੱਲ ਕੇ ਦਲਿਤ ਸਮਾਜ ਦੇ ਭਲੇ ਵਾਸਤੇ ਦਿਨ ਰਾਤ ਸਖ਼ਤ ਮਿਹਨਤ ਕਰਦੇ ਰਹੇ। ਅੱਜ ਇਸ ਸਮੇਂ ਇੱਥੋਂ ਤੱਕ ਦਲਿਤ ਸਮਾਜ ਨੂੰ ਲਿਆ ਖੜ੍ਹਾ ਕੀਤਾ ਹੈ ਕਿਸ ਜਮੂਰ ਲੋਕ ਆਪਣੇ ਹੱਕ ਮੰਗਣ ਵਾਸਤੇ ਤੁਰ ਪਏ ਹਨ ਤੇ ਸਨ। ਦਲਿਤ ਸਮਾਜ ਦੇ ਮਹਾਨ ਨਾਇਕ ਸਾਹਿਬ ਕਾਸ਼ੀ ਰਾਮ ਨੇ ਅਜਿਹੇ ਹੀਰੇ ਤਰਾਸ਼ ਕੇ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕੀਤੇ ਕਿ ਜੋ ਲੋਕਾਂ ਦੇ ਮਨਾਂ ਵਿੱਚ ਅਮਿੱਟ ਯਾਦਾਂ ਛੱਡ ਗਏ। ਇਨ੍ਹਾਂ ਤਰਾਸ਼ਿਆ ਹੋਇਆ ਹੀਰਿਆਂ ਵਿੱਚੋਂ ਇੱਕ ਹੀਰਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਰਨਾਣਾ ਪਿਤਾ ਰਾਮ ਲੋਕ ਅਤੇ ਮਾਤਾ ਆਤੀ ਦੀ ਕੁੱਖੋਂ ਜੰਮਿਆ ਤੇ ਸਮੇਂ ਮੁਤਾਬਿਕ ਉਸ ਦਾ ਨਾਮ ਹਰਭਜਨ ਸਿੰਘ ਰੱਖਿਆ ਗਿਆ ਤੇ ਲਾਖਾ ਗੋਤਰ ਹੋਣ ਕਰਕੇ ਪੁਰਾ ਨਾਮ ਹਰਭਜਨ ਲਾਖਾ ਹੋ ਗਿਆ। ਹਰਭਜਨ ਸਿੰਘ ਲਾਖਾ ਨੇ ਉੱਚ ਵਿਦਿਆ ਹਾਸਿਲ ਕਰਕੇ ਏਅਰ ਫੋਰਸ ਦੀ ਨੌਕਰੀ ਕਰ ਲਈ। 

ਨੌਕਰੀ ਪੂਰਾ ਸਮਾਂ ਤਾਂ ਕੀ ਕਰਨੀ ਸੀ ਕਿ ਆਪ ਜੀ ਦੀ ਮੁਲਾਕਾਤ ਦਲਿਤ ਸਮਾਜ ਦੇ ਮਕਬੂਲ ਨੇਤਾ ਸਾਹਿਬ ਕਾਸ਼ੀ ਰਾਮ ਨਾਲ ਹੋਈ। ਜਿਨ੍ਹਾਂ ਆਪ ਜੀ ਨੂੰ ਬਾਰੀਕੀ ਨਾਲ ਬ੍ਰਾਹਮਣਵਾਦ ਵਲੋਂ ਚਲਾਈਆਂ ਜਾ ਰਹੀਆਂ ਚਾਲਾਂ ਤੇ ਪਾਖੰਡਵਾਦ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ। ਸਾਹਿਬ ਕਾਸ਼ੀ ਰਾਮ ਦੇ ਮੂੰਹੋਂ ਦਲਿਤ ਸਮਾਜ ਦੀ ਪ੍ਰਗਤੀ ਲਈ ਬ੍ਰਾਹਮਣਵਾਦ ਦੇ ਮੱਕੜ ਜਾਲ ਨੂੰ ਤੋੜਨ ਵਾਸਤੇ ਵਜ਼ਨਦਾਰ ਗੱਲਾਂ ਸੁਣਕੇ ਹਰਭਜਨ ਲਾਖਾ ਦੇ ਹੋਸ਼ ਉੱਡ ਗਏ ਤੇ ਸਾਹਿਬ ਕਾਸ਼ੀ ਰਾਮ ਨਾਲ ਵਚਨ ਕੀਤਾ ਕਿ ਉਹ ਜਦੋਂ  ਤੱਕ ਜਿਊਂਦੇ ਰਹਿਣਗੇ ਇਸ ਦੱਬੇ ਕੁਚਲੇ ਸਮਾਜ ਦੀ ਸੇਵਾ ਜੀਅ ਜਾਨ ਨਾਲ ਕਰਨਗੇ। ਟਾਪ ਜੀ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਦਲਿਤ ਸਮਾਜ ਦੀ ਜੀਅ ਜਾਨ ਨਾਲ ਸੇਵਾ ਕਰਨ ਲੱਗ ਪਏ। ਸਮਾਜ ਦੀ ਸੇਵਾ ਕਰਨ ਦਾ ਹਰਭਜਨ ਲਾਖਾ ਜੀ ਤੇ ਅਜਿਹਾ ਭੂਤ ਸਵਾਰ ਹੋਇਆ ਕਿ ਨਾਂ ਦਿਨ ਚੈਨ ਤੇ ਨਾਂ ਤਾਂ ਰਾਤ ਨੂੰ ਅਰਾਮ ਕਰਨ ਦਾ ਸਮਾਂ ਸੀ ਬੱਸ ਇੱਕ ਹੀ ਫਿਕਰ ਸੀ ਕਿ ਹੱਲ ਨਾਲ ਮੇਰੇ ਸਮਾਜ ਦਾ ਕਿਸੇ ਨਾਂ ਕਿਸੇ ਤਰੀਕੇ ਨਾਲ ਭਲਾ ਹੋ ਜਾਵੇ ਤੇ ਮੇਰਾ ਸਮਾਜ ਵੀ ਬਾਕੀ ਦੁਨੀਆ ਵਾਂਗ ਬਰਾਬਰ ਸਮਝਿਆ ਜਾਣ ਲੱਗ ਜਾਵੇ।