5 Dariya News

ਚੰਡੀਗੜ...ਨਾ ਮਿਲਣ ਤੇ...ਨਾ ਘੁਮਣ ਤੇ...ਨਾ ਪਿਆਰ ਤੇ ਕੋਈ ਪਬੰਦੀ ਏ...

5 ਦਰਿਆ ਨਿਊਜ਼ ( ਹਰਿੰਦਰ ਸਿੰਘ ਪਾਲ )

15-Jun-2014

ਚੰਡੀਗੜ

ਨਾ ਮਿਲਣ ਤੇ

ਨਾ ਘੁਮਣ ਤੇ

ਨਾ ਪਿਆਰ ਤੇ ਕੋਈ ਪਬੰਦੀ ਏ

ਇੱਸ ਸੁੰਦਰ ਸ਼ਹਿਰ ਦੀ

ਹੋ ਗਈ ਹਵਾ ਕਿੰਨੀ ਗੰਦੀ ਏ

ਨਾ ਸੱਭਿਆਚਾਰ ਏ

ਨਾ ਚੁਨੀ ਸਲਵਾਰ ਏ 

ਚਾਰੇ ਪਾਸੇ ਟੀ-ਸਰਟ ਤੇ        

ਜੀਨਾ ਦੀ ਭਰਮਾਰ ਏ

ਤਸਵੀਰ ਭਵਿਖ ਦੀ 

ਬਿਲਕੁਲ ਨੰਗੀ ਏ

ਇੱਸ ਸੁੰਦਰ ਸ਼ਹਿਰ ਦੀ

ਹੋ ਗਈ ਹਵਾ ਕਿੰਨੀ ਗੰਦੀ ਏ

ਨਾ ਕੋਈ ਅਸਲੀਅਤ ਜਾਣਦਾ

ਨਾ ਕੋਈ ਪੜੋਸੀ ਨੂੰ ਪਹਿਚਾਣਦਾ

ਨਾ ਕਿਸੇ ਨੂੰ

ਮਾਂ ਦੀ ਅੱਖ ਦੀ ਸ਼ਰਮ

ਨਾ ਬਾਪ ਦੀ ਸੋਟੀ ਦਾ ਡਰ,

ਇਨ੍ਹਾ ਦਿਲਾ ਦੇ ਦਿਵਾਨੇਆ ਨੂੰ 

ਝੀਲ ਲਗਦੀ ਠੰਡੀ ਏ

ਇੱਸ ਸੁੰਦਰ ਸ਼ਹਿਰ ਦੀ

ਹੋ ਗਈ ਹਵਾ ਕਿੰਨੀ ਗੰਦੀ ਏ

ਅੱਜ ਕੱਲ ਕਰੇਡਿਟ ਕਾਰਡ ਦਾ

ਆਇਆ ਤੁਫਾਨ ਏ 

ਰੀਸੋ- ਰੀਸ ਸਾਡੀ

ਵਦੇਸੀ ਹੱਥ ਕਾਨ ਏ,

ਜਦੋ ਚੜਦਾ ਕਰਜਾ 

ਖੁਦਕੁਸ਼ੀ ਵੀ ਲਗਦੀ ਚੰਗੀ ਏ

ਇੱਸ ਸੁੰਦਰ ਸ਼ਹਿਰ ਦੀ

ਹੋ ਗਈ ਹਵਾ ਕਿੰਨੀ ਗੰਦੀ ਏ

ਪੜਾਈਆ ਨੇ ਵੀ ਸਾਨੂ

ਬਣਾ ਲਿਆ ਬੰਦੀ ਏ 

ਸੁਣ ਸੁਣ ਕੇ ਪੜ੍ਹਾਕੁਆ ਦੀ

ਮੋਤ ਦੀ ਖਬਰ

ਮੇਰੀ ਰੂਹ ਜਾਦੀ ਕੰਬੀ ਏ

ਛੱਡ "ਪਾਲ" ਧਰਤੀ ਦੇ ਰੰਗ ਮੰਚ ਉਤੇ

ਦੁਨੀਆ ਬਹੁਰੰਗੀ ਏ

ਪਤਾ ਹੀ ਨਾ ਲੱਗਾ,

ਇਸ ਪੱਥਰਾ ਦੇ ਸ਼ਹਿਰ ਵਿਚੋਂ 

ਕਦੋ ਉਡ ਗਈ ਸੁਗੰਦੀ ਏ

ਇੱਸ ਸੁੰਦਰ ਸ਼ਹਿਰ ਦੀ

ਹੋ ਗਈ ਹਵਾ ਕਿੰਨੀ  ਗੰਦੀ ਏ

ਕੋਈ ਰੰਬੀ ਬੰਦਾ ਆਵੇ

ਇਸ ਸੁੰਦਰ ਸ਼ਹਿਰ ਤੇ

ਲਾਲ ਮਿਰਚਾ ਘੁਮਾਵੇ

ਉਤਾਰੇ ਨਜਰ ਚੰਡੀਗੜ ਸ਼ਹਿਰ ਦੀ

ਇੱਹੋ ਗੱਲ ਚੰਗੀ ਏ

ਇਸ ਸੁੰਦਰ ਸ਼ਹਿਰ ਦੀ

ਹੋ ਗਈ ਹਵਾ ਕਿੰਨੀ  ਗੰਦੀ ਏ