5 Dariya News

ਗੋਗੋਂ ਵਿਖੇ ਦੂਜਾ ਪਿੰਡ ਪੱਧਰੀ ਕ੍ਰਿਕਟ ਟੂਰਨਾਮੈਂਟ ਬੋੜਾ ਨੇ ਜਿੱਤਿਆ

5 ਦਰਿਆ ਨਿਊਜ਼

ਗੋਗੋਂ 10-Jun-2014

ਨੇੜਲੇ ਪਿੰਡ ਗੋਗੋਂ ਵਿਖੇ ਦਸਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਦੂਜਾ ਪਿੰਡ ਪੱਧਰੀ ਕ੍ਰਿਕਟ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ। ਟੂਰਨਾਮੈਂਟ ਵਿਚ 32 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਫਾਈਨਲ 'ਚ ਪਹੁੰਚ ਬੋੜਾ ਦੀ ਟੀਮ ਨੇ ਗੋਗੋਂ ਦੀ ਟੀਮ ਨੂੰ ਹਰਾਕੇ ਪਹਿਲਾ ਇਨਾਮ ਤੇ ਟਰਾਫ਼ੀ ਤੇ ਕਬਜ਼ਾ ਜਮਾਇਆ। ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸ. ਅਜੀਤ ਸਿੰਘ ਸੰਧੂ ਸਰਪੰਚ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਕੀਤੀ। ਇਸ ਮੌਕੇ ਮੈਂਬਰ ਪੰਚਾਇਤ ਜੁਝਾਰ ਸਿੰਘ ਬੈਂਸ, ਗਿਆਨੀ ਕਰਨੈਲ ਸਿੰਘ, ਮੰਗਲ ਸਿੰਘ ਸਹੋਤਾ, ਜਰਨੈਲ ਸਿੰਘ ਸੰਧੂ, ਮਾਸਟਰ ਗੁਰਮੇਲ ਸਿੰਘ, ਗੁਰਮੀਤ ਸਿੰਘ, ਲਖਵੀਰ ਸਿੰਘ ਬੈਂਸ, ਮਨਪ੍ਰੀਤ ਸਿੰਘ ਜੱਸਾ, ਸੁਰਿੰਦਰ ਸਿੰਘ ਝੱਲੀ, ਬਲਜੀਤ ਸਿੰਘ, ਸੋਨੂੰ ਕਲੇਰ ਤੇ ਹੋਰ ਹਾਜ਼ਰ ਹੋਏ। ਗੋਗੋਂ ਵਿਖੇ ਕ੍ਰਿਕਟ ਟੂਰਨਾਮੈਂਟ ਦੀ ਸਮਾਪਤੀ ਸਮੇਂ ਜੇਤੂ ਤੇ ਉਪ ਜੇਤੂ ਟੀਮਾਂ ਨਾਲ ਇਨਾਮ ਪ੍ਰਾਪਤ ਕਰਨ ਸਮੇਂ ਸਰਪੰਚ ਸ. ਅਜੀਤ ਸਿੰਘ ਸੰਧੂ, ਜੁਝਾਰ ਸਿੰਘ ਬੈਂਸ ਤੇ ਹੋਰ